Bombay Chicken Wings

04/17/2018 12:01:49 PM

ਨਵੀਂ ਦਿੱਲੀ— ਅੱਜ ਅਸੀਂ ਤੁਹਾਨੂੰ ਨਾਨਵੈੱਜ ਖਾਣ ਦੇ ਸ਼ੌਕੀਨ ਲੋਕਾਂ ਲਈ ਬੰਬੇ ਸਟਾਈਲ ਤਿਆਰ ਕੀਤੀ ਜਾਣ ਵਾਲੀ ਚਿਕਨ ਰੈਸਿਪੀ ਲੈ ਕੇ ਆਏ ਹਾਂ। ਮਹਿਮਾਨਾਂ ਦੇ ਆਉਣ 'ਤੇ ਇਸ ਨੂੰ ਤੁਸੀਂ ਬੜੀ ਹੀ ਜਲਦੀ ਵੀ ਬਣਾ ਸਕਦੇ ਹੋ ਅਤੇ ਉਨ੍ਹਾਂ ਨੂੰ ਇਸ ਦਾ ਸੁਆਦ ਚੱਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
(ਚਿਕਨ ਮੈਰੀਨੇਸ਼ਨ ਲਈ)

- ਚਿਕਨ ਵਿੰਗਸ 700 ਗ੍ਰਾਮ
- ਕੜੀ ਪਾਊਡਰ 1 ਚੱਮਚ
- ਹਲਦੀ 1/2 ਚੱਮਚ
- ਕਾਲੀ ਮਿਰਚ 1/4 ਚੱਮਚ
- ਨਮਕ 1/2 ਚੱਮਚ
- ਲਸਣ 1 ਚੱਮਚ
- ਹਰਾ ਪਿਆਜ਼ 2 ਚੱਮਚ
- ਸੋਇਆ ਸਾਓਸ 2 ਚੱਮਚ
- ਤੇਲ 2 ਚੱਮਚ
(ਦਹੀਂ ਡਿਪਿੰਗ ਲਈ)
- ਦਹੀਂ 160 ਗ੍ਰਾਮ
- ਪਪੀਤਾ 50 ਗ੍ਰਾਮ
- ਧਨੀਆ 1 ਚੱਮਚ
- ਹਰਾ ਪਿਆਜ਼ 1 ਚੱਮਚ
- ਹੌਟ ਸਾਓਸ 1/4 ਚੱਮਚ
- ਨਮਕ 1/4 ਚੱਮਚ
ਬਣਾਉਣ ਦੀ ਵਿਧੀ
(ਚਿਕਨ ਮੈਰੀਨੇਸ਼ਨ ਲਈ)

1. ਇਕ ਬਾਊਲ 'ਚ ਸਾਰੀਆਂ ਸਮੱਗਰੀਆਂ ਨੂੰ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਕ ਸਾਈਡ ਰੱਖ ਦਿਓ।
(ਦਹੀਂ ਡਿਪਿੰਗ ਲਈ)
2. ਦਹੀਂ ਡਿਪਿੰਗ ਤਿਆਰ ਕਰਨ ਲਈ ਕੋਲੀ 'ਚ ਸਾਰੀਆਂ ਸਮੱਗਰੀਆਂ ਨੂੰ ਲੈ ਕੇ ਮਿਕਸ ਕਰੋ।
(ਬਾਕੀ ਦੀ ਤਿਆਰੀ)
3. ਬੇਕਿੰਗ ਟ੍ਰੇਅ 'ਤੇ ਮੈਰਿਨੇਟ ਕੀਤਾ ਹੋਇਆ ਚਿਕਨ ਰੱਖ ਕੇ ਓਵਨ 'ਚ 350 ਡਿਗਰੀ ਫਾਰਨਹਾਈਟ/180 ਡਿਗਰੀ ਸੈੱਲਸੀਅਸ 'ਤੇ 25 ਮਿੰਟ ਤਕ ਬੇਕ ਕਰੋ।
4. ਫਿਰ ਇਸ ਨੂੰ ਦਹੀਂ 'ਚ ਡਿਪਿੰਗ ਦੇ ਨਾਲ ਸਰਵ ਕਰੋ।

 


Related News