ਲਾਲ ਟਾਪ ਨਾਲ ਮੁਟਿਆਰਾਂ ਨੂੰ ਜਚ ਰਹੇ ਹਨ ਕਾਲੇ ਕੋਟ
Friday, Mar 14, 2025 - 09:54 AM (IST)

ਮੁੰਬਈ- ਪੱਛਮੀ ਪਹਿਰਾਵੇ ’ਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪਹਿਰਾਵਿਆਂ ’ਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਮੁਟਿਆਰਾਂ ਜੀਨਸ-ਟਾਪ ਪਹਿਨਣਾ ਪਸੰਦ ਕਰਦੀਆਂ ਹਨ। ਜੇਕਰ ਲਾਲ ਅਤੇ ਕਾਲੇ ਰੰਗ ਦੇ ਸੁਮੇਲ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਆਊਟਫਿਟਸ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਲੁਕ ਦਿੰਦੇ ਹਨ। ਉਂਝ ਵੀ ਲਾਲ ਟਾਪ ਹਮੇਸ਼ਾ ਤੋਂ ਮੁਟਿਆਰਾਂ ਦੀ ਪਹਿਲੀ ਪਸੰਦ ਰਹੇ ਹਨ।
ਜ਼ਿਆਦਾਤਰ ਮੁਟਿਆਰਾਂ ਨੂੰ ਲਾਲ ਟਾਪ ਨਾਲ ਕਾਲੇ ਜਾਂ ਨੀਲੇ ਰੰਗ ਦੀ ਜੀਨਸ ਪਹਿਨੇ ਦੇਖਿਆ ਜਾ ਸਕਦਾ ਹੈ। ਉਥੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਨੂੰ ਲਾਲ ਟਾਪ ਅਤੇ ਕਾਲੀ ਜੀਨਸ ਨਾਲ ਕਾਲਾ ਕੋਟ ਬਹੁਤ ਪਸੰਦ ਆ ਰਿਹਾ ਹੈ। ਜਿਥੇ ਮੁਟਿਆਰਾਂ ਸਰਦੀਆਂ ਦੇ ਮੌਸਮ ਵਿਚ ਕਾਲੇ ਰੰਗ ਦਾ ਗਰਮ ਕੋਟ ਪਹਿਨਣਾ ਪਸੰਦ ਕਰਦੀਆਂ ਹਨ ਉਥੇ ਅੱਜਕਲ ਮੁਟਿਆਰਾਂ ਨੂੰ ਕਾਲੇ ਰੰਗ ਦੀ ਫਾਰਮਲ ਪੈਂਟ ਅਤੇ ਲਾਲ ਟਾਪ ਨਾਲ ਕਾਲੇ ਰੰਗ ਦੇ ਫਾਰਮਲ ਕੋਟ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।
ਕਈ ਦਫਤਰਾਂ ਤੇ ਹੋਟਲਾਂ ਵਿਚ ਡਰੈੱਸ ਕੋਡ ਕਾਲੀ ਪੈਂਟ ਨੂੰ ਰੱਖਿਆ ਹੁੰਦਾ ਹੈ। ਉਸ ਦੇ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਰੰਗਾਂ ਦੇ ਟਾਪ ਨੂੰ ਸਟਾਈਲ ਕਰ ਸਕਦੀਆਂ ਹਨ। ਇਨ੍ਹਾਂ ਨਾਲ ਜ਼ਿਆਦਾਤਰ ਮੁਟਿਆਰਾਂ ਲਾਲ ਰੰਗ ਦੇ ਕ੍ਰਾਪ ਟਾਪ ਜਾਂ ਸਿੰਪਲ ਟਾਪ ਪਹਿਨਣਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਮੁਟਿਆਰਾਂ ਜਿਨ੍ਹਾਂ ਦਾ ਕਾਲਾ ਰੰਗ ਪਸੰਦੀਦਾ ਹੁੰਦਾ ਹੈ ਉਹ ਵੀ ਕਾਲੇ ਰੰਗ ਦੀ ਜੀਨਸ ਅਤੇ ਕੋਟ ਨਾਲ ਲਾਲ ਰੰਗ ਦੇ ਤਰ੍ਹਾਂ-ਤਰ੍ਹਾਂ ਦੇ ਟਾਪ ਨੂੰ ਕੈਰੀ ਕਰ ਰਹੀਆਂ ਹਨ। ਇਸ ਤਰ੍ਹਾਂ ਦੇ ਆਊਟਫਿਟਸ ਨੂੰ ਮੁਟਿਆਰਾਂ ਆਊਟਿੰਗ, ਪਾਰਟੀ ਅਤੇ ਪਿਕਨਿਕ ਦੌਰਾਨ ਵੀ ਪਹਿਨ ਰਹੀਆਂ ਹਨ। ਦੂਜੇ ਪਾਸੇ ਇਸ ਦੇ ਨਾਲ ਜ਼ਿਆਦਾਤਰ ਮੁਟਿਾਰਾਂ ਨੂੰ ਕਾਲੇ ਰੰਗ ਦੀ ਸਟਾਈਲਿਸ਼ ਗੌਗਲਸ ਨੂੰ ਵੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।
ਫੁੱਟਵੀਅਰ ਵਿਚ ਮੁਟਿਆਰਾਂ ਉਨ੍ਹਾਂ ਨਾਲ ਜ਼ਿਆਦਾਤਰ ਕਾਲੇ ਸ਼ੂਜ, ਸਪੋਰਟਸ ਸ਼ੂਜ ਅਤੇ ਐਂਕਲ ਲੈਂਥ ਸ਼ੂਜ, ਲਾਂਗ ਸ਼ੂਜ ਨੂੰ ਟਰਾਈ ਕਰ ਰਹੀਆਂ ਹਨ। ਹੇਅਰ ਸਟਾਈਲ ਵਿਚ ਇਸ ਦੇ ਨਾਲ ਮੁਟਿਆਰਾਂ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਲਾਲ ਟਾਪ ਅਤੇ ਕਾਲੇ ਕੋਟ ਮੁਹੱਈਆ ਹਨ ਜਿਨ੍ਹਾਂ ਨੇ ਮੁਟਿਆਰਾਂ ਕੈਜੁਅਲ ਅਤੇ ਆਫੀਸ਼ੀਅਲ ਤੇ ਹੋਰ ਮੌਕਿਆਂ ਲਈ ਖਰੀਦ ਰਹੀਆਂ ਹਨ।