ਮਾਹਾਵਾਰੀ ਦੀ ਗੜਬੜੀ ਦੇ ਵੱਡੇ ਕਾਰਨ, ਇੰਝ ਕਰੋ ਗੌਰ
Monday, Jan 02, 2017 - 12:55 PM (IST)

ਜਲੰਧਰ— ਔਰਤਾਂ ਨੂੰ ਹਰ ਮਹਿਨੇ ਮਾਹਾਵਾਰੀ ਦੇ ਦੌਰ ਚੋਂ ਨਿਕਲਣਾ ਪੈਦਾ ਹੈ ਪਰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ''ਚ ਔਰਤਾਂ ਆਪਣੀ ਖੁਰਾਕ ਵੱਲ ਧਿਆਨ ਨਹੀਂ ਦੇ ਪਉਦੀਆਂ, ਜਿਸ ਦੇ ਕਾਰਨ ਮਾਨਸਿਕ ਚੱਕਰ ਦਾ ਅਨਿਯਮਿਤ ਹੋਣਾ ਆਮ ਹੈ। ਮਾਹਾਵਾਰੀ ਦੇ ਸਮੇਂ ''ਤੇ ਨਾ ਹੋਣਾ ਕੋਈ ਵੱਡੀ ਬੀਮਾਰੀ ਨਹੀਂ ਹੈ ਪਰ ਜੇਕਰ ਲੰਮੇ ਸਮੇਂ ਤੱਕ ਇਸ ਸਮੱਸਿਆ ''ਤੇ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਸਿਹਤ ''ਤੇ ਬਹੁਤ ਮਾੜਾ ਅਸਰ ਹੁੰਦਾ ਹੈ।
-ਆਓ ਜਾਣਦੇ ਹਾਂ ਸਹੀ ਸਮੇਂ ''ਤੇ ਮਾਹਾਵਾਰੀ ਨਾ ਹੋਣ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਉਪਾਅ
1. ਤਣਾਅ
ਮਾਹਾਵਾਰੀ ਕਾਰਨ ਤਣਾਅ ਕਾਫੀ ਵਧ ਜਾਂਦਾ ਹੈ, ਜਿਸ ਕਾਰਨ ਗਨਰਹ ਨਾਮਕ ਹਾਰਮੋਨ ਦੀ ਮਾਤਰਾ ਘੱਟ ਹੋਣ ਲੱਗ ਜਾਂਦੀ ਹੈ, ਜੋ ਅਨਿਯਮਿਤ ਮਹਾਵਾਰੀ ਦਾ ਵੱਡਾ ਕਾਰਨ ਹੈ। ਇਸ ਲਈ ਤਣਾਅ ਨੂੰ ਦੂਰ ਕਰਨ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
2. ਜੁਕਾਮ-ਬੁਖਾਰ
ਅਚਾਨਕ ਬੁਖਾਰ, ਜੁਕਾਮ, ਖਾਂਸੀ ਜਾਂ ਫਿਰ ਲੰਮੇ ਲਮੇਂ ਤੱਕ ਬੀਮਾਰ ਰਹਿਣਾ ਵੀ ਮਹਾਵਾਰੀ ਨੂੰ ਅਨਿਯਮਿਤ ਕਰਦਾ ਹੈ।
3. ਰੋਜ਼ਾਨਾ ਦੇ ਕੰਮਾਂ ''ਚ ਪਰਿਵਰਤਨ
ਜਦੋ ਤੁਹਾਡੇ ਰੋਜ਼ਾਨਾਂ ਦੇ ਕੰਮਾਂ ''ਚ ਪਰਿਵਰਤਨ ਆਉਦਾ ਹੈ ਤਾਂ ਸਰੀਰ ''ਤੇ ਇਸ ਦਾ ਬਹੁਤ ਪ੍ਰਭਾਵ ਪੈਦਾ ਹੈ। ਇਸ ਕਾਰਨ ਮਹਾਵਾਰੀ ਦਾ ਅਨਿਯਮਿਤ ਹੋਣਾ ਆਮ ਗੱਲ ਹੈ। ਇਸ ਸਮੇਂ ''ਚ ਘਬਰਾਓ ਨਾ ਕਿਉਂਕਿ ਜਦੋ ਹੌਲੀ-ਹੌਲੀ ਤੁਸੀਂ ਇਸ ਪਰਿਵਰਤਨ ਦੇ ਆਦਿ ਹੁੰਦੇ ਜਾਉਗੇ, ਤਾਂ ਇਹ ਸਮੱਸਿਆ ਵੀ ਘੱਟ ਹੁੰਦੀ ਜਾਵੇਗੀ।
4. ਗਰਭ ਨਿਰੋਧਕ ਗੋਲੀਆਂ
ਜਦੋ ਕੋਈ ਔਰਤ ਗਰਭ ਨਿਰੋਧਕ ਗੋਲੀਆਂ ਜਾਂ ਹੋਰ ਦਵਾਈਆਂ ਦੀ ਵਰਤੋਂ ਕਰਦੀ ਹੈ ਤਾਂ ਇਸ ਕਾਰਨ ਵੀ ਮਾਹਾਵਰੀ ਅਨਿਯਮਿਤ ਹੋ ਸਕਦੀ ਹੈ। ਇਸ ਸਥਿਤੀ ''ਚ ਡਾਕਟਰ ਦੀ ਸਲਾਹ ਜ਼ਰੂਰ ਲਓ।
5. ਮੋਟਾਪਾ
ਮਾਹਾਵਾਰੀ ਦੇ ਅਨਿਯਮਿਤ ਹੋਣ ਦਾ ਇਕ ਕਾਰਨ ਭਾਰ ਦਾ ਜ਼ਿਆਦਾ ਹੋਣਾ ਵੀ ਹੈ। ਇਸ ਸਮੇਂ ''ਚ ਪੂਰੀ ਤਰ੍ਹਾਂ ਕਸਰਤ ''ਤੇ ਧਿਆਨ ਦਿਓ ਅਤੇ ਖੁਰਾਕ ''ਤੇ ਵੀ ਪੂਰਾ ਧਿਆਨ ਦਿਓ।