Beauty Tips : ਰਸੋਈ 'ਚ ਮੌਜੂਦ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਹਮੇਸ਼ਾ ਲਈ ਬਰਕਰਾਰ ਰੱਖੋ ਆਪਣੀ ‘ਖ਼ੂਬਸੂਰਤੀ’

Wednesday, Oct 14, 2020 - 03:29 PM (IST)

Beauty Tips : ਰਸੋਈ 'ਚ ਮੌਜੂਦ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਹਮੇਸ਼ਾ ਲਈ ਬਰਕਰਾਰ ਰੱਖੋ ਆਪਣੀ ‘ਖ਼ੂਬਸੂਰਤੀ’

ਜਲੰਧਰ (ਬਿਊਰੋ) - ਰਸੋਈ ਹਰੇਕ ਜਨਾਨੀ ਦਾ ਲੁਕਿਆ ਹੋਇਆ ਖ਼ਜ਼ਾਨਾ ਹੁੰਦੀ ਹੈ। ਰਸੋਈ ’ਚ ਮੌਜੂਦ ਚੀਜ਼ਾਂ ਸਿਰਫ਼ ਖਾਣੇ ਦਾ ਹੀ ਸਵਾਦ ਨਹੀਂ ਵਧਾਉਂਦੀਆਂ ਸਗੋਂ ਖ਼ੂਬਸੂਰਤੀ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਕਾਰਗਰ ਸਾਬਿਤ ਹੁੰਦੀਆਂ ਹਨ। ਰਸੋਈ ’ਚ ਮੌਜੂਦ ਫਲ਼, ਮਸਾਲੇ ਜਾਂ ਫਿਰ ਡੇਅਰੀ ਦਾ ਸਾਮਾਨ, ਇਨ੍ਹਾਂ ਸਭ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਤੁਸੀਂ ਆਪਣੀ ਖ਼ੂਬਸੂਰਤੀ ਨੂੰ ਹਮੇਸ਼ਾ ਲਈ ਬਰਕਰਾਰ ਰੱਖ ਸਕਦੇ ਹੋ। ਇਨ੍ਹਾਂ ਦੇ ਇਸਤੇਮਾਲ ਨਾਲ ਤੁਸੀਂ ਚਮੜੀ ਦੇ ਨਾਲ-ਨਾਲ ਵਾਲਾਂ ਨੂੰ ਚਮਕਦਾਰ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਹੜੀਆਂ ਹਨ ਇਹ ਸਭ ਚੀਜ਼ਾਂ...

ਚਮਕਦਾਕ ਚਮੜੀ ਲਈ ਕਰੋ ਦੁੱਧ ਦੀ ਵਰਤੋਂ 
ਦੁੱਧ ਚੰਗਾ ਕਲੀਂਜ਼ਰ ਹੁੰਦਾ ਹੈ। ਚਿਹਰੇ ਨੂੰ ਧੋਣ ਤੋਂ ਪਹਿਲਾਂ ਕਾਟਨ ਬਾਲ ਨੂੰ ਦੁੱਧ 'ਚ ਡੋਬ ਕੇ ਇਸ ਨਾਲ ਚਿਹਰੇ ਨੂੰ ਸਾਫ਼ ਕਰ ਲਓ। ਇਹ ਚਿਹਰੇ ਦੀ ਅੰਦਰੂਨੀ ਸਫ਼ਾਈ ਕਰਕੇ ਉਸ ਨੂੰ ਸਾਫਟ ਤੇ ਗਲੋਇੰਗ ਬਣਾਉਂਦਾ ਹੈ। ਤੁਸੀਂ ਚਾਹੋ ਤਾਂ ਦੁੱਧ 'ਚ ਚੁਟਕੀ ਭਰ ਹਲਦੀ ਮਿਲਾ ਕੇ ਲਗਾ ਸਕਦੇ ਹੋ। ਹਲਦੀ ਦਾ ਐਂਟੀਆਕਸੀਡੈਂਟ ਤੱਤ ਕੁਦਰਤੀ ਨਿਖ਼ਾਰ ਨੂੰ ਬਰਕਰਾਰ ਰੱਖਣ ਦੇ ਨਾਲ ਸਕਿੱਨ ਟੋਨ ਨੂੰ ਵੀ ਸੁਧਾਰਦਾ ਹੈ।

PunjabKesari

ਟਮਾਟਰ ਦੀ ਕਰੋ ਵਰਤੋਂ
ਟਮਾਟਰ ਖਾਣ ਦਾ ਜ਼ਾਇਕਾ ਵਧਾਉਣ ਦੇ ਨਾਲ ਚਮੜੀ ਲਈ ਵੀ ਬਹੁਤ ਵਧੀਆ ਹੁੰਦਾ ਹੈ। ਟਮਾਟਰ ਦਾ ਲਾਈਕੋਪੀਨ ਤੱਤ ਫ੍ਰੀ-ਰੈਡੀਕਲਜ਼ ਦੀ ਸਮੱਸਿਆ ਦੂਰ ਕਰਨ ਦੇ ਨਾਲ ਟੈਨਿੰਗ ਦੀ ਸਮੱਸਿਆ ਤੋਂ ਵੀ ਨਿਜ਼ਾਤ ਦਿਵਾਉਂਦਾ ਹੈ। ਓਪਨ ਪੋਰਜ਼ ਤੇ ਕਾਲੇ ਦਾਗ-ਧੱਬੇ ਤੋਂ ਨਿਜਾਤ ਪਾਉਣ 'ਚ ਟਮਾਟਰ ਦਾ ਇਕ ਛੋਟਾ ਟੁੱਕੜਾ ਕਾਰਗਰ ਹੈ। ਬੱਸ ਇਸ ਦੇ ਰਸ ਨੂੰ ਕਾਟਨ ਬਾਲ ਦੀ ਮਦਦ ਨਾਲ ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਸੁੱਕਣ ਤੋਂ ਬਾਅਦ ਧੋਅ ਲਓ ਤੇ ਤੁਸੀਂ ਚਾਹੋ ਤਾਂ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਉਮਰ ਦੇ ਅਸਰ ਨੂੰ ਘਟਾਉਂਦੈ ਸੰਤਰਾ
ਸੰਤਰੇ ਦਾ ਵਿਟਾਮਿਨ-ਸੀ ਤੱਤ ਕੋਲੇਜ਼ਨ ਦੀ ਪ੍ਰੋਡਕਸ਼ਨ ਕਰਦਾ ਹੈ। ਵਧਦੀ ਉਮਰ ਨਾਲ ਇਸ ਦੇ ਬਣਨ ਦੀ ਪ੍ਰਕਿਰਿਆ ਹੌਲੀ ਹੁੰਦੀ ਜਾਂਦੀ ਹੈ। ਜਿਸ ਨਾਲ ਚਿਹਰੇ 'ਤੇ ਫਾਈਨ ਲਾਈਨਜ਼ ਅਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। ਸੰਤਰੇ ਦਾ ਰਸ ਅਤੇ ਇਸ ਦੇ ਛਿਲਕੇ ਦਾ ਇਸਤੇਮਾਲ ਕਰਕੇ ਤੁਸੀਂ ਝੁਰੜੀਆਂ, ਪਿਗਮੈਂਟੇਸ਼ਨ ਅਤੇ ਡਾਰਕ ਸਪਾਟਸ ਦੀ ਸਮੱਸਿਆ ਦੂਰ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’

PunjabKesari

ਖ਼ੂਬਸੂਰਤੀ ਦਾ ਖ਼ਜ਼ਾਨਾ ਕੌਫੀ
ਕੌਫ਼ੀ ਤੁਹਾਡੀ ਖ਼ੂਬਸੂਰਤੀ 'ਚ ਚਾਰ ਚੰਨ ਲਾਉਂਦੀ ਹੈ। ਇਸ ਦਾ ਐਂਟੀ-ਏਜਿੰਗ ਤੱਤ ਆਉਣ ਵਾਲੇ ਬੁਢਾਪੇ ਦਾ ਅਸਰ ਘਟਾਉਂਦਾ ਹੈ। ਕੌਫੀ ਬਹੁਤ ਹੀ ਚੰਗਾ ਸਕ੍ਰਬ ਹੁੰਦਾ ਹੈ। 3 ਚਮਚ ਕੌਫੀ ਪਾਉਡਰ 'ਚ 1 ਚਮਚ ਦੁੱਧ ਅਤੇ 5-6 ਪੌਪੀ ਸੀਡਜ਼ (ਖਸਖਸ) ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨਾਲ ਚਿਹਰੇ 'ਤੇ ਸਰਕੂਲਰ ਮੋਸ਼ਨ 'ਚ ਸਕਰੱਬ ਕਰੋ ਤੇ ਫਿਰ ਧੋਅ ਲਓ। ਚਿਹਰੇ 'ਤੇ ਵੱਖਰੀ ਚਮਕ ਨਜ਼ਰ ਆਵੇਗੀ।

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਦਹੀਂ ਚਮੜੀ ਦੀ ਅੰਦਰੋਂ ਸਫ਼ਾਈ ਕਰੇ
ਦਹੀਂ ਇਕ ਨੈਚੁਰਲ ਬਲੀਚਿੰਗ ਏਜੰਟ ਹੈ, ਜੋ ਚਮੜੀ ਦੀ ਡੂੰਘਾਈ ਨਾਲ ਸਫ਼ਾਈ ਕਰਕੇ ਉਸ ਨੂੰ ਨਿਖਾਰਨ ਦਾ ਕੰਮ ਕਰਦਾ ਹੈ। ਆਇਲੀ ਸਕਿੱਨ ਲਈ ਦਹੀਂ ਦਾ ਇਸਤੇਮਾਲ ਫਾਇਦੇਮੰਦ ਹੁੰਦਾ ਹੈ। ਫੇਸਪੈਕ, ਸਕਰੱਬ ਅਤੇ ਹੇਅਰ ਮਾਸਕ ਕਿਸੇ 'ਚ ਮਿਲਾ ਕੇ ਤੁਸੀਂ ਇਸ ਨੂੰ ਲਗਾ ਸਕਦੇ ਹੋ। ਵਾਲਾਂ ਨੂੰ ਘਣਾ ਅਤੇ ਚਮਕਦਾਰ ਬਣਾਉਣ ਲਈ ਅੰਡੇ ਤੇ ਦਹੀਂ ਨੂੰ ਬਰਾਬਰ ਮਾਤਰਾ 'ਚ ਮਿਲਾਓ ਅਤੇ ਇਸ ਨੂੰ ਵਾਲਾਂ 'ਚ ਲਗਾਓ। ਅੱਧਾ ਘੰਟਾ ਰੱਖਣ ਤੋਂ ਬਾਅਦ ਧੋਅ ਲਓ।

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ

PunjabKesari


author

rajwinder kaur

Content Editor

Related News