Beauty Tips: ਚਿਹਰੇ ''ਤੇ ਪਏ ਮੁਹਾਸਿਆਂ ਦੇ ਨਿਸ਼ਾਨਾਂ ਤੋਂ ਨਿਜ਼ਾਤ ਪਾਉਣ ਲਈ ਵਰਤੋਂ ਪਪੀਤੇ ਸਣੇ ਇਹ ਚੀਜ਼ਾਂ

09/10/2021 3:54:14 PM

ਨਵੀਂ ਦਿੱਲੀ- ਬਦਲਦੇ ਮੌਸਮ, ਧੂੜ ਮਿੱਟੀ, ਆਇਲੀ ਸਕਿਨ, ਗਲਤ ਖਾਣ-ਪੀਣ ਦੇ ਕਾਰਨ ਚਿਹਰੇ 'ਤੇ ਕਿੱਲ ਮੁਹਾਸੇ ਹੋਣਾ ਆਮ ਸਮੱਸਿਆ ਹੈ। ਹਾਲਾਂਕਿ ਮੁਹਾਸੇ ਠੀਕ ਹੋ ਜਾਂਦੇ ਹਨ ਪਰ ਪ੍ਰੇਸ਼ਾਨੀ ਤਾਂ ਉਦੋਂ ਆਉਂਦੀ ਹੈ ਜਦੋਂ ਉਹ ਚਿਹਰੇ 'ਤੇ ਜਿੱਦੀ ਅਤੇ ਭੱਦੇ ਦਾਗ ਛੱਡ ਜਾਂਦੇ ਹਨ। ਲੜਕੀਆਂ ਇਨ੍ਹਾਂ ਲਈ ਮਹਿੰਗੀਆਂ ਕਰੀਮਾਂ, ਲੋਸ਼ਨ ਆਦਿ ਦਾ ਵੀ ਸਹਾਰਾ ਲੈਂਦੀਆਂ ਹਨ ਪਰ ਕਿਸੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਪਰ ਇਥੇ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ ਜਿਸ ਨਾਲ ਕਿੱਲ ਮੁਹਾਸਿਆਂ ਦੇ ਜਿੱਦੀ ਦਾਗ-ਧੱਬੇ ਦੂਰ ਹੋ ਜਾਣਗੇ। ਨਾਲ ਹੀ ਇਸ ਨਾਲ ਤੁਹਾਡੀ ਚਮੜੀ ਵੀ ਚਮਕੇਗੀ। 
ਪਪੀਤਾ
ਪਪੀਤੇ ਦਾ ਗੂਦੇ 'ਚ ਸ਼ਹਿਦ ਮਿਲਾ ਕੇ ਰੋਜ਼ਾਨਾ ਮਾਲਿਸ਼ ਕਰੋ। ਫਿਰ ਇਸ ਨੂੰ 10-15 ਮਿੰਟ ਲਈ ਛੱਡ ਦਿਓ ਅਤੇ ਇਸ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਨਿਯਮਿਤ ਅਜਿਹਾ ਕਰਨ ਨਾਲ ਕਿੱਲ ਮੁਹਾਸਿਆਂ ਦੇ ਦਾਗ ਵੀ ਗਾਇਬ ਹੋਣਗੇ ਅਤੇ ਸਕਿਨ ਵੀ ਚਮਕੇਗੀ। 

PunjabKesari
ਬੇਕਿੰਗ ਸੋਡਾ
ਗੁਲਾਬਜਲ 'ਚ 1/2 ਚਮਚੇ ਬੇਕਿੰਗ ਸੋਡਾ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨੂੰ 15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਵੀ ਕਿੱਲ ਮੁਹਾਸਿਆਂ ਦੇ ਦਾਗ ਦੂਰ ਹੋ ਜਾਣਗੇ।

Beauty Tips: ਚਿਹਰੇ ਦੀ ਆਇਲੀ ਸਕਿਨ ਲਈ ਲਾਹੇਵੰਦ ਹੈ ਨਿੰਬੂ, ਜਾਣੋ ਵਰਤੋਂ ਕਰਨ ਦੇ ਢੰਗ
ਨਿੰਬੂ ਦਾ ਰਸ
ਨਿੰਬੂ ਦੇ ਬਲੀਚਿੰਗ ਗੁਣ ਵੀ ਕਿੱਲ ਮੁਹਾਸਿਆਂ ਦੇ ਦਾਗ ਨੂੰ ਦੂਰ ਕਰਨ 'ਚ ਕਾਫੀ ਮਦਦਗਾਰ ਹਨ। ਨਿੰਬੂ ਦੇ ਰਸ ਅਤੇ ਐਲੋਵੀਰਾ ਜੈੱਲ ਨੂੰ ਮਿਲਾ ਕੇ 10 ਮਿੰਟ ਰੋਜ਼ਾਨਾ ਚਿਹਰੇ ਦੀ ਮਾਲਿਸ਼ ਕਰੋ। ਤੁਹਾਨੂੰ ਖੁਦ ਫਰਕ ਦੇਖਣ ਨੂੰ ਮਿਲੇਗਾ।
ਟਮਾਟਰ
ਟਮਾਟਰ 'ਚ ਮੌਜੂਦ ਲਾਈਸੋਪੀਨ ਐਂਟੀ-ਆਕਸੀਡੈਂਟ ਵੀ ਕਿੱਲ ਮੁਹਾਸਿਆਂ ਦੇ ਨਿਸ਼ਾਨ, ਚਮੜੀ ਦਾ ਰੁੱਖਾਪਨ, ਪਿੰਗਮੈਂਟੇਸ਼ਨ ਦੂਰ ਕਰਨ 'ਚ ਮਦਦਗਾਰ ਹਨ। ਇਸ ਲਈ ਅੱਧੇ ਟਮਾਟਰ ਦੇ ਉਪਰ ਮਲਾਈ ਲਗਾ ਕੇ ਚਿਹਰੇ ਦੀ 10 ਮਿੰਟ ਮਾਲਿਸ਼ ਕਰੋ। ਫਿਰ ਤਾਜ਼ੇ ਪਾਣੀ ਨਾਲ ਧੋ ਲਓ। 

ਸਰੀਰ ਲਈ ਬੇਹੱਦ ਗੁਣਕਾਰੀ ਹੈ ਟਮਾਟਰ, ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਬੀਮਾਰੀਆਂ ਨੂੰ ਵੀ  ਕਰੇ ਦੂਰ
ਪਿਆਜ਼ ਦਾ ਰਸ
ਪ੍ਰਭਾਵਿਤ ਏਰੀਆ 'ਤੇ ਪਿਆਜ਼ ਦਾ ਰਸ ਲਗਾ ਕੇ 10 ਮਿੰਟ ਤੱਕ ਛੱਡ ਦਿਓ। ਨਿਯਮਿਤ ਅਜਿਹਾ ਕਰਨ ਨਾਲ ਨਿਸ਼ਾਨ ਜਲਦੀ ਗਾਇਬ ਹੋ ਜਾਣਗੇ। 
ਦਹੀਂ ਅਤੇ ਸ਼ਹਿਦ
ਦਹੀਂ ਅਤੇ ਸ਼ਹਿਦ ਮਿਲਾ ਕੇ ਰੋਜ਼ਾਨਾ ਚਿਹਰੇ ਦੀ ਮਾਲਿਸ਼ ਕਰੋ। ਇਹ ਨਾ ਸਿਰਫ ਕਿੱਲਾਂ ਮੁਹਾਸਿਆਂ ਦੇ ਦਾਗ ਦੂਰ ਕਰੇਗਾ। ਸਗੋਂ ਇਸ ਨਾਲ ਲੂਜ ਸਕਿਨ ਵੀ ਟਾਈਟ ਹੋ ਜਾਵੇਗੀ।

ਤੰਦਰੁਸਤੀ ਦਾ ਦੂਜਾ ਨਾਂ ਹੈ ਦਹੀ
ਟੀ ਟ੍ਰੀ ਆਇਲ
3-4 ਬੂੰਦਾਂ ਟੀ ਟ੍ਰੀ ਆਇਲ ਅਤੇ 1 ਚਮਚਾ ਨਾਰੀਅਲ ਤੇਲ ਮਿਲਾਓ। ਇਸ ਨੂੰ ਦਾਗ 'ਤੇ ਲਗਾ ਕੇ ਰਾਤ ਭਰ ਲਈ ਛੱਡ ਦਿਓ ਅਤੇ ਸਵੇਰੇ ਨਹਾਉਣ ਤੋਂ 1- 2 ਘੰਟੇ ਪਹਿਲਾਂ ਲਗਾਓ। ਰੋਜ਼ ਅਜਿਹਾ ਕਰਨ ਨਾਲ ਦਾਗ ਗਾਇਬ ਹੋ ਜਾਣਗੇ ਅਤੇ ਚਮੜੀ ਚਮਕ ਕਰੇਗੀ।


Aarti dhillon

Content Editor

Related News