Beauty Tips : ‘ਸਿਕਰੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਾਲ ਹੋਣਗੇ ਮਜ਼ਬੂਤ

04/12/2021 5:05:13 PM

ਜਲੰਧਰ (ਬਿਊਰੋ) - ਵਾਲਾਂ ’ਚ ਸਿਕਰੀ ਦੀ ਸਮੱਸਿਆ ਹੋਣਾ ਇਕ ਆਮ ਗੱਲ ਹੈ। ਇਹ ਬਹੁਤ ਸਾਰੇ ਕਾਰਨਾਂ ਦੇ ਕਰਕੇ ਹੋ ਸਕਦੀ ਹੈ, ਜਿਸ ਨਾਲ ਸਿਰ ’ਚ ਵਾਰ-ਵਾਰ ਖੁਰਕ ਹੁੰਦੀ ਰਹਿੰਦੀ ਹੈ। ਵੈਸੇ ਤਾਂ ਵਾਲਾਂ ’ਚ ਸਿਕਰੀ ਦੀ ਸਮੱਸਿਆ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਜੇਕਰ ਇਸ ਸਮੱਸਿਆ ’ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਵੀ ਹੋ ਸਕਦੀ ਹੈ। ਕਈ ਲੋਕ ਇਸ ਸਮੱਸਿਆ ਤੋਂ ਜ਼ਿਆਦਾ ਪ੍ਰੇਸ਼ਾਨ ਹਨ। ਸਿਕਰੀ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਬਾਜ਼ਾਰ ’ਚ ਬਹੁਤ ਸਾਰੇ ਐਂਟੀ ਡੈਂਡਰਫ ਸ਼ੈਂਪੂ ਮੌਜੂਦ ਹਨ ਪਰ ਉਨ੍ਹਾਂ ਦੇ ਕਈ ਸਾਈਡ ਇਫੈਕਟ ਵੀ ਹੋ ਸਕਦੇ ਹਨ। ਇਸੇ ਲਈ ਸਿਕਰੀ ਨੂੰ ਦੂਰ ਕਰਨ ਦੇ ਕੁਝ ਘਰੇਲੂ ਨੁਸਖ਼ਿਆਂ ਦੇ ਬਾਰੇ ਦੱਸ ਰਹੇ ਹਾਂ.....

ਨਿੰਬੂ ਦਾ ਰਸ
ਸਿਕਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਿੰਬੂ ਦਾ ਰਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਨਿੰਬੂ ਦੇ ਰਸ ਨੂੰ ਸਹੀ ਤਰ੍ਹਾਂ ਇਸਤੇਮਾਲ ਕਰਨਾ ਆਉਣਾ ਚਾਹੀਦੈ, ਨਹੀਂ ਤਾਂ ਵਾਲ ਜ਼ਿਆਦਾ ਰੁੱਖੇ ਹੋ ਜਾਂਦੇ ਹਨ। ਕਦੇ ਵੀ ਨਿੰਬੂ ਦਾ ਰਸ ਸਿੱਧਾ ਵਾਲਾਂ ਵਿੱਚ ਨਹੀਂ ਲਗਾਉਣਾ ਚਾਹੀਦਾ। ਨਿੰਬੂ ਦੇ ਰਸ ਨੂੰ ਸਰ੍ਹੋਂ ਦੇ ਤੇਲ ਜਾਂ ਫਿਰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਵਾਲਾਂ ਵਿਚ ਚੰਗੀ ਤਰ੍ਹਾਂ ਮਸਾਜ ਕਰੋ। ਫਿਰ ਅੱਧਾ ਘੰਟਾ ਬਾਅਦ ਵਾਲ ਧੋ ਲਓ। ਹਫ਼ਤੇ ਵਿੱਚ ਦੋ ਵਾਰ ਇਸ ਤਰ੍ਹਾਂ ਕਰੋ। ਸਿਕਰੀ ਦੀ ਸਮੱਸਿਆ ਦੂਰ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਦਹੀਂ
ਸਿਕਰੀ ਦੀ ਸਮੱਸਿਆ ਨੂੰ ਅਸੀਂ ਦਹੀਂ ਨਾਲ ਦੂਰ ਕਰ ਸਕਦੇ ਹਾਂ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ, ਜਿਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ। ਡੈਂਡਰਫ ਦੂਰ ਕਰਨ ਲਈ 1 ਕੱਪ ਦਹੀਂ ਵਿੱਚ 1 ਚਮਚ ਬੇਕਿੰਗ ਸੋਡਾ ਮਿਲਾ ਕੇ ਵਾਲਾਂ ’ਚ ਲਗਾਓ । ਕੁਝ ਹੀ ਦਿਨਾਂ ਵਿੱਚ ਫ਼ਰਕ ਨਜ਼ਰ ਆਉਣ ਲੱਗੇਗਾ।

ਨਿੰਮ ਅਤੇ ਤੁਲਸੀ ਦਾ ਪਾਣੀ
ਨਿੰਮ ਤੇ ਤੁਲਸੀ ਦੀਆਂ ਕੁਝ ਪੱਤੀਆਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਛਾਣ ਲਓ। ਇਸ ਪਾਣੀ ਨਾਲ ਵਾਲ ਧੋ ਲਓ। ਇਸ ਨਾਲ ਵਾਲਾਂ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ। ਜੇਕਰ ਤੁਹਾਡੇ ਵਾਲਾਂ ਵਿੱਚ ਇਨਫੈਕਸ਼ਨ ਜਾਂ ਫਿਰ ਖਾਰਿਸ਼ ਦੀ ਸਮੱਸਿਆ ਹੈ। ਉਹ ਵੀ ਇਸ ਪਾਣੀ ਨਾਲ ਬਹੁਤ ਜਲਦ ਠੀਕ ਹੁੰਦੀ ਹੈ ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਵਿੱਚ ਸੇਬ ਦਾ ਸਿਰਕਾ ਮਿਲਾ ਨੂੰ ਅਤੇ ਇਸ ਨੂੰ ਸ਼ੈਂਪੂ ਦੀ ਤਰ੍ਹਾਂ ਇਸਤੇਮਾਲ ਕਰੋ। ਹਫ਼ਤੇ ਵਿੱਚ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਵਾਲਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲਦਾ ਹੈ ।

ਸੰਤਰੇ ਦੇ ਛਿਲਕੇ
ਸੰਤਰੇ ਦੇ ਛਿਲਕੇ ਸੁਕਾ ਕੇ ਪੀਸ ਲਓ। ਫਿਰ ਇਸ ਪਾਊਡਰ ਦਾ 1 ਚਮਚ ਦਹੀਂ ਵਿੱਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ, ਜਿਸ ਨਾਲ ਸਿਕਰੀ ਦੂਰ ਹੋ ਜਾਵੇਗਾ । 

ਪੜ੍ਹੋ ਇਹ ਵੀ ਖ਼ਬਰਾਂ - Health Tips: ‘ਢਿੱਡ ਦਰਦ’ ਹੋਣ ’ਤੇ ਦਵਾਈ ਦੀ ਵਰਤੋਂ ਕਰਨੀ ਹੋ ਸਕਦੀ ਹੈ ‘ਖ਼ਤਰਨਾਕ’, ਅਪਣਾਓ ਇਹ ਘਰੇਲੂ ਨੁਸਖ਼ੇ

ਐਲੋਵੀਰਾ ਜੈਲ
ਵਾਲਾਂ ਵਿੱਚ ਬਹੁਤ ਜ਼ਿਆਦਾ ਸਿਕਰੀ ਦੀ ਸਮੱਸਿਆ ਹੋਣ ’ਤੇ ਐਲੋਵੇਰਾ ਜੈੱਲ ਨਾਰੀਅਲ ਤੇਲ ’ਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ। ਅੱਧਾ ਘੰਟਾ ਬਾਅਦ ਵਾਲ ਧੋ ਲਓ। ਇਸ ਤਰ੍ਹਾਂ ਹਫ਼ਤੇ ਵਿੱਚ ਦੋ ਵਾਰ ਲਗਾਓ, ਸਿਕਰੀ ਦੀ ਸਮੱਸਿਆ ਦੂਰ ਹੋ ਜਾਵੇਗੀ ।

ਅੰਡਾ
ਵਾਲਾਂ ਵਿੱਚ ਸਿਕਰੀ ਦੀ ਸਮੱਸਿਆ ਜਲਦੀ ਠੀਕ ਕਰਨ ਲਈ ਅੰਡੇ ਵਿੱਚ ਦਹੀਂ ਅਤੇ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ’ਚ ਲਗਾਓ। ਫਿਰ ਅੱਧਾ ਘੰਟਾ ਬਾਅਦ ਵਾਲ ਧੋ ਲਓ। ਸਿਕਰੀ ਦੀ ਸਮੱਸਿਆ ਬਹੁਤ ਜਲਦ ਦੂਰ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ


rajwinder kaur

Content Editor

Related News