Beauty Tips: ਚਿਹਰੇ ਦੇ ਨਾਲ-ਨਾਲ ਪੈਰਾਂ ਨੂੰ ਵੀ ਦਿਓ ਖੂਬਸੂਰਤ ਲੁੱਕ, ਇੰਝ ਕਰੋ ਦੇਖਭਾਲ
Friday, Jul 29, 2022 - 03:43 PM (IST)

ਨਵੀਂ ਦਿੱਲੀ- ਜਿੰਨਾ ਧਿਆਨ ਅਸੀਂ ਚਿਹਰੇ ਦੇ ਨਿਖਾਰ ਦਾ ਰੱਖਦੇ ਹਾਂ ਓਨਾ ਹੱਥਾਂ-ਪੈਰਾਂ ਦਾ ਨਹੀਂ ਰੱਖਦੇ। ਚਿਹਰੇ ਨੂੰ ਆਕਰਸ਼ਕ ਬਣਾਉਣ ਲਈ ਅਸੀਂ ਤਰ੍ਹਾਂ-ਤਰ੍ਹਾਂ ਦੇ ਸੌਂਦਰਯ ਕਾਸਮੈਟਿਕਸ ਦਾ ਇਸਤੇਮਾਲ ਕਰਦੇ ਹਾਂ ਜਦਕਿ ਹੱਥਾਂ-ਪੈਰਾਂ ਨੂੰ ਅਸੀਂ ਹਮੇਸ਼ਾ ਅਣਦੇਖਿਆ ਕਰ ਦਿੰਦੇ ਹਾਂ। ਫੱਟੀਆਂ ਅੱਡੀਆਂ, ਵੱਡੇ ਨਹੁੰ ਪੈਰਾਂ ਦੀ ਖੂਬਸੂਰਤੀ ਤਾਂ ਘੱਟ ਕਰਦੇ ਹੀ ਹਨ ਨਾਲ ਹੀ ਪਰੇਸ਼ਾਨੀ ਦਾ ਕਾਰਨ ਵੀ ਬਣਦੇ ਹਨ।
ਤੁਸੀਂ ਕੀਮਤੀ ਕੱਪੜੇ ਪਾ ਕੇ, ਚਿਹਰੇ ਨੂੰ ਸੌਂਦਰਯ ਕਾਸਮੈਟਿਕਸ ਨਾਲ ਚਮਕਾ ਕੇ ਜਦੋਂ ਕਿਸੇ ਪਾਰਟੀ ਜਾਂ ਵਿਆਹ 'ਚ ਜਾਂਦੇ ਹੋ ਤਾਂ ਤੁਹਾਡੇ ਖੁਰਦਰੇ ਅਤੇ ਫਟੇ ਪੈਰਾਂ 'ਤੇ ਨਜ਼ਰ ਪੈਂਦੇ ਹੀ ਤੁਹਾਡਾ ਅਕਸ ਖਰਾਬ ਹੋ ਜਾਂਦਾ ਹੈ। ਅੰਤ: ਪੈਰਾਂ ਦੀ ਦੇਖਭਾਲ ਕਰਨ 'ਚ ਲਾਪਰਵਾਹੀ ਨਾ ਵਰਤੋਂ।
ਚਲੋਂ ਜਾਣਦੇ ਹਾਂ ਕਿਸ ਤਰ੍ਹਾਂ ਰੱਖੀਏ ਪੈਰਾਂ ਦਾ ਧਿਆਨ...
-ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ 'ਚ ਥੋੜ੍ਹਾ ਜਿਹਾ ਲੂਣ ਪਾ ਕੇ ਇਸ 'ਚ ਪੈਰ ਡੁਬੋ ਕੇ ਕੁਝ ਦੇਰ ਰੱਖੋ। ਪੈਰਾਂ ਦੀ ਸਕਿਨ ਨਰਮ ਹੋ ਜਾਵੇਗੀ। ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਚੰਗੀ ਕਿਸਮ ਦੀ ਚਿਕਨਾਈ ਯੁਕਤ ਕਰੀਮ ਲਗਾ ਲਓ।
-ਜੇਕਰ ਅੱਡੀਆਂ ਫਟ ਗਈਆਂ ਹੋਣ ਤਾਂ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਫਿਰ ਦਰਾੜਾਂ 'ਚ ਕੋਈ ਕਰੀਮ ਭਰ ਲਓ। ਕੁਝ ਹੀ ਦਿਨਾਂ 'ਚ ਅੱਡੀਆਂ ਮੁਲਾਇਮ ਹੋ ਜਾਣਗੀਆਂ।
-ਗਿੱਲੇ ਪੈਰਾਂ 'ਚ ਕਦੇ ਵੀ ਜੁੱਤੀ ਨਾ ਪਾਓ। ਅਜਿਹਾ ਕਰਨ ਨਾਲ ਪੈਰਾਂ ਦੀ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ।
-ਨਿੰਬੂ ਦੇ ਰਸ 'ਚ ਮਲਾਈ ਮਿਲਾ ਕੇ ਪੈਰਾਂ 'ਤੇ ਲਗਾਉਣ ਨਾਲ ਪੈਰਾਂ ਦਾ ਕਾਲਾਪਨ ਦੂਰ ਹੋ ਕੇ ਸਕਿਨ ਨਿਖਰ ਜਾਵੇਗੀ।
-ਜੇਕਰ ਪੈਰ ਜ਼ਿਆਦਾ ਖੋਰੇ ਹੋ ਗਏ ਹਨ ਜਾਂ ਅੱਡੀਆਂ ਜ਼ਿਆਦਾ ਫਟ ਗਈਆਂ ਹਨ ਤਾਂ ਕਿਸੇ ਚੰਗੇ ਬਿਊਟੀ ਪਾਰਲਰ 'ਚ ਜਾ ਕੇ ਪੈਡੀਕਿਓਰ ਕਰਵਾਓ।