Beauty Tips : ਬਿਨਾਂ ਮੇਕਅਪ ਤੋਂ ਵੀ ਦਿਖੋਗੇ ਖੂਬਸੂਰਤ, ਜੇਕਰ ਅਪਣਾਓਗੇ ਇਹ ਨੁਕਤੇ
Wednesday, Mar 23, 2022 - 01:47 PM (IST)

ਨਵੀਂ ਦਿੱਲੀ- ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਸਕਿਨ ਚਮਕਦਾਰ, ਜਵਾਨ ਅਤੇ ਖਿੜੀ-ਖਿੜੀ ਨਜ਼ਰ ਆਵੇ। ਇਸ ਦੇ ਲਈ ਉਹ ਕਈ ਬਿਊਟੀ ਪ੍ਰਾਡੈਕਟ ਅਤੇ ਮੇਕਅਪ ਦਾ ਵੀ ਇਸਤੇਮਾਲ ਕਰਦੀਆਂ ਹਨ। ਪਰ ਕਈ ਲੜਕੀਆਂ ਨੂੰ ਮੇਕਅਪ ਕਰਨਾ ਜ਼ਿਆਦਾ ਪਸੰਦ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਕੁਝ ਬੇਸਿਕ ਰੂਟੀਨ ਫੋਲੋ ਕਰਕੇ ਬਿਨ੍ਹਾਂ ਮੇਕਅਪ ਦੇ ਲਈ ਨੈਚੁਰਲੀ ਗਲੋਇੰਗ ਸਕਿਨ ਪਾ ਸਕਦੇ ਹੋ। ਚਲੋਂ ਜਾਣਦੇ ਹਾਂ ਇਨ੍ਹਾਂ ਟਿਪਸ ਦੇ ਬਾਰੇ 'ਚ...
ਭਰਪੂਰ ਮਾਤਰਾ 'ਚ ਪੀਓ ਪਾਣੀ
ਰੋਜ਼ਾਨਾ 7-8 ਗਿਲਾਸ ਪਾਣੀ ਦੀ ਵਰਤੋਂ ਕਰੋ। ਇਸ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ 'ਚ ਮਦਦ ਮਿਲਦੀ ਹੈ। ਸਕਿਨ 'ਚ ਨਮੀ ਬਰਕਰਾਰ ਰਹਿਣ ਦੇ ਨਾਲ ਝੁਰੜੀਆਂ ਘੱਟ ਹੁੰਦੀਆਂ ਹਨ। ਨਾਲ ਹੀ ਚਿਹਰਾ ਨੈਚੁਰਲੀ ਗਲੋਇੰਗ, ਜਵਾਨ ਅਤੇ ਖਿੜਿਆ-ਖਿੜਿਆ ਨਜ਼ਰ ਆਉਂਦਾ ਹੈ।
ਬਰਫ਼ ਨਾਲ ਮਸਾਜ ਕਰੋ
ਰੋਜ਼ਾਨਾ 5-7 ਮਿੰਟ ਤੱਕ ਚਿਹਰੇ ਦੀ ਬਰਫ਼ ਨਾਲ ਮਸਾਜ ਕਰੋ। ਇਸ ਨਾਲ ਚਿਹਰੇ ਦੀ ਸੋਜ, ਜਲਨ, ਰੈਸ਼ੇਜ ਆਦਿ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਸਕਿਨ 'ਚ ਕਸਾਅ ਆਉਣ 'ਚ ਮਦਦ ਮਿਲਦੀ ਹੈ।
ਫੇਸ ਕ੍ਰੀਮ ਲਗਾਓ
ਸਕਿਨ 'ਚ ਨਮੀ ਬਰਕਰਾਰ ਰੱਖਣ ਲਈ ਸਵੇਰੇ ਫੇਸਵਾਸ਼ ਤੋਂ ਬਾਅਦ ਫੇਸ ਕ੍ਰੀਮ ਜ਼ਰੂਰ ਲਗਾਓ। ਬਿਊਟੀ ਕ੍ਰੀਮ 'ਚ ਜ਼ਰੂਰੀ ਫੈਟੀ ਐਸਿਡ ਪਾਏ ਜਾਂਦੇ ਹਨ ਜੋ ਸਕਿਨ ਦੀ ਨਮੀ ਨੂੰ ਅੰਦਰ ਹੀ ਲਾਕ ਕਰਨ ਦਾ ਕੰਮ ਕਰਦੇ ਹਨ। ਤੁਸੀਂ ਚਿਹਰਾ ਧੋਣ ਤੋਂ ਬਾਅਦ ਹਲਕੀ ਗਿੱਲੀ ਸਕਿਨ 'ਤੇ ਹੀ ਕ੍ਰੀਮ ਲਗਾਓ। ਤੁਸੀਂ ਚਾਹੋ ਤਾਂ ਸੌਣ ਤੋਂ ਪਹਿਲੇ ਅੱਖਾਂ ਦੇ ਆਲੇ-ਦੁਆਲੇ ਨਾਰੀਅਲ ਤੇਲ, ਐਲੋਵੀਰਾ ਜੈੱਲ ਆਦਿ ਵੀ ਲਗਾ ਸਕਦੇ ਹੋ।
ਰਾਤ ਨੂੰ ਚਿਹਰਾ ਧੋਣਾ ਨਾ ਭੁੱਲੋ
ਦਿਨ ਭਰ 'ਚ ਤੁਸੀਂ ਜਿੰਨੀ ਮਰਜ਼ੀ ਵਾਰ ਚਿਹਰਾ ਧੋਵੋ ਪਰ ਸੌਣ ਤੋਂ ਪਹਿਲੇ ਫੇਸਵਾਸ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਕਿਨ 'ਤੇ ਮੌਜੂਦ ਦਿਨ ਭਰ ਦੀ ਗੰਦਗੀ ਸਾਫ ਹੋ ਜਾਂਦੀ ਹੈ। ਅਜਿਹੇ 'ਚ ਚਿਹਰਾ ਸਾਫ, ਨਿਖਰਿਆ, ਮੁਲਾਇਮ ਅਤੇ ਜਵਾਨ ਨਜ਼ਰ ਆਉਂਦਾ ਹੈ।
ਪੂਰੀ ਨੀਂਦ ਲਓ
ਨੀਂਦ ਦੀ ਘਾਟ ਦਾ ਅਸਰ ਸਿਹਤ ਦੇ ਨਾਲ-ਨਾਲ ਚਿਹਰੇ 'ਤੇ ਵੀ ਦਿਖਾਈ ਦਿੰਦਾ ਹੈ। ਇਸ ਦੇ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਨਜ਼ਰ ਆਉਣ ਲੱਗਦੇ ਹਨ। ਚਿਹਰਾ ਡਲ, ਰੁੱਖਾ ਅਤੇ ਸਮੇਂ ਤੋਂ ਪਹਿਲੇ ਬੁੱਢਾ ਦਿਖਦਾ ਹੈ। ਅਜਿਹੇ 'ਚ ਇਸ ਤੋਂ ਬਚਣ ਲਈ ਰੋਜ਼ਾਨਾ 7-8 ਘੰਟੇ ਦੀ ਪੂਰੀ ਨੀਂਦ ਲਓ। ਇਸ ਨਾਲ ਅੱਖਾਂ 'ਚ ਚਮਕ ਆਵੇਗੀ ਤੇ ਚਿਹਰਾ ਤਾਜ਼ਾ ਅਤੇ ਖਿੜਿਆ-ਖਿੜਿਆ ਦਿਖੇਗਾ। ਨਾਲ ਹੀ ਝੁਰੜੀਆਂ ਅਤੇ ਏਜਿੰਗ ਦੀ ਸਮੱਸਿਆ ਤੋਂ ਵੀ ਬਚਾਅ ਰਹੇਗਾ।