Beauty Tips: ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣਗੀਆਂ ਆਲੂ ਸਣੇ ਰਸੋਈ ''ਚ ਵਰਤੀਆਂ ਜਾਂਦੀਆਂ ਇਹ ਚੀਜ਼ਾਂ

12/04/2021 12:09:11 PM

ਨਵੀਂ ਦਿੱਲੀ- ਅੱਜਕਲ ਜਿੱਥੇ ਨਵੇਂ-ਨਵੇਂ ਸੁੰਦਰਤਾ ਦੇ ਪ੍ਰੋਡਕਟਸ ਆ ਰਹੇ ਹਨ। ਪਰ ਉਨ੍ਹਾਂ ਦਾ ਸਰੀਰ 'ਤੇ ਸਾਈਡ ਇਫੈਕਟਸ ਵੀ ਹੋ ਸਕਦਾ ਹੈ। ਇਹ ਗੱਲ ਵੀ ਸੱਚ ਹੈ ਕਿ ਸੁੰਦਰਤਾ ਸਮੱਗਰੀ ਪ੍ਰਾਚੀਨ ਕਾਲ 'ਚ ਵੀ ਸੀ ਅਤੇ ਇਨ੍ਹਾਂ ਦੀ ਵਰਤੋਂ ਔਰਤਾਂ ਖੂਬ ਕਰਦੀਆਂ ਸਨ। ਸੁੰਦਰਤਾ ਸਮੱਗਰੀ 'ਚ ਕੰਮ ਆਉਣ ਵਾਲੀਆਂ ਜਿੱਥੇ ਇਕ ਪਾਸੇ ਜੜ੍ਹੀ ਬੂਟੀਆਂ ਹਨ ਤਾਂ ਕੁਝ ਫਲ ਸਬਜ਼ੀਆਂ ਵੀ ਅਜਿਹੀਆਂ ਹਨ ਜੋ ਰੰਗ-ਰੂਪ ਸੰਵਾਰ ਕੇ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖ ਸਕਦੀਆਂ ਹਨ। ਇਹ ਨਾ ਸਿਰਫ ਸਸਤੀਆਂ ਮਿਲਦੀਆਂ ਹਨ ਸਗੋਂ ਇਨ੍ਹਾਂ ਦੇ ਮਾੜੇ ਪ੍ਰਭਾਵ ਵੀ ਨਹੀਂ ਹੁੰਦੇ। ਇਨ੍ਹਾਂ 'ਚ ਭਰਪੂਰ ਪ੍ਰੋਟੀਨ ਅਤੇ ਵਿਟਾਮਿਨ ਵੀ ਹੁੰਦੇ ਹਨ। ਇਨ੍ਹਾਂ ਨੂੰ ਕਈ ਤਰੀਕਿਆਂ ਨਾਲ ਕੰਮ 'ਚ ਲਿਆਂਦਾ ਜਾ ਸਕਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਚਿਹਰੇ ਅਤੇ ਵਾਲਾਂ ਨੂੰ ਖੂਬਸੂਰਤ ਦਿਖਾ ਸਕਦੇ ਹੋ।
ਨਿੰਬੂ
ਨਿੰਬੂ ਨਾਲ ਵਾਲਾਂ ਦੀ ਖੁਸ਼ਕੀ ਅਤੇ ਸਿੱਕਰੀ ਦੂਰ ਹੁੰਦੀ ਹੈ। ਸਿਰ ਧੋਣ ਤੋਂ ਪਹਿਲਾਂ ਨਾਰੀਅਲ ਤੇਲ 'ਚ ਨਿੰਬੂ ਦਾ ਰਸ ਮਿਲਾ ਕੇ ਖੂਬ ਮਾਲਿਸ਼ ਕਰੋ ਜਿਸ ਨਾਲ ਕਿ ਵਾਲਾਂ 'ਚ ਖੂਨ ਦਾ ਸੰਚਾਰ ਵੀ ਵਧੇਗਾ ਅਤੇ ਨਾਲ ਹੀ ਖੁਸ਼ਕੀ ਵੀ ਖਤਮ ਹੋ ਜਾਵੇਗੀ। ਨਿੰਬੂ ਦਾ ਰਸ ਅਤੇ ਬਾਦਾਮ ਦਾ ਤੇਲ ਕੂਹਣੀਆਂ 'ਤੇ ਲਗਾਉਣ ਨਾਲ ਕਾਲਾਪਨ ਦੂਰ ਹੋ ਜਾਂਦਾ ਹੈ। ਇਸ ਦੇ ਛਿਲਕਿਆਂ ਨੂੰ ਗਰਦਨ ’ਤੇ ਰਗੜਣ ਨਾਲ ਗਰਦਨ ਦਾ ਕਾਲਾਪਣ ਦੂਰ ਹੁੰਦਾ ਹੈ। ਨਿੰਬੂ ਦਾ ਰਸ ਜੈਤੂਨ ਦੇ ਤੇਲ 'ਚ ਮਿਲਾ ਕੇ ਥੋੜ੍ਹੀ ਜਿਹੀ ਗਲਿਸਰੀਨ ਪਾ ਕੇ ਜੇਕਰ ਅੱਡੀਆਂ ਫਟੀਆਂ ਹਨ ਤਾਂ ਉਨ੍ਹਾਂ ’ਤੇ ਲਗਾਉਣ ਨਾਲ ਜਲਦੀ ਠੀਕ ਹੋਣਗੀਆਂ।

PunjabKesari
ਖੀਰਾ
ਖੀਰੇ ਦਾ ਰਸ ਅਤੇ ਜੌਂ ਦਾ ਆਟਾ ਮਿਲਾ ਕੇ ਪੇਸਟ ਬਣਾ ਕੇ ਲਗਾਉਣ ਨਾਲ ਚਿਹਰੇ ਦੇ ਦਾਗ ਧੱਬੇ ਅਤੇ ਕਿੱਲ ਮੁਹਾਸੇ ਦੂਰ ਹੋ ਜਾਂਦੇ ਹਨ। ਇਸ ਦੇ ਰਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਪਾ ਕੇ ਚਿਹਰੇ 'ਤੇ ਲਗਾਉਣ ਨਾਲ ਕਾਲੀਆਂ ਛਾਈਆਂ ਦੂਰ ਹੁੰਦੀਆਂ ਹਨ। ਚਮੜੀ ਦੀ ਚਿਕਨਾਈ ਦੂਰ ਕਰਨ ਲਈ ਇਕ ਖੀਰੇ ਦਾ ਰਸ ਕੱਢ ਕੇ ਉਸ 'ਚ ਬਾਰੀਕ ਪੀਸੀ ਹੋਈ ਮੁਲਤਾਨੀ ਮਿੱਟੀ ਦਾ ਪਾਉੂਡਰ ਮਿਲਾ ਲਓ। ਗਾੜ੍ਹੇ ਪੇਸਟ ਨੂੰ ਚਿਹਰੇ ’ਤੇ ਅੱਧਾ ਘੰਟਾ ਲੱਗਾ ਰਹਿਣ ਦਿਓ। ਸੁੱਕਣ ’ਤੇ ਰਗੜ ਕੇ ਉਤਾਰ ਲਓ ਅਤੇ ਠੰਡੇ ਪਾਣੀ ਨਾਲ ਉਤਾਰ ਲਓ। ਖੀਰੇ ਦੇ ਰਸ 'ਚ ਆਂਡੇ ਦੀ ਜਰਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਫੈਂਟ ਲਓ ਅਤੇ ਫਿਰ ਚਿਹਰੇ ’ਤੇ ਲਗਾ ਲਓ। ਚਿਹਰਾ ਧੋਣ ਤੋਂ ਬਾਅਦ ਚਮੜੀ 'ਤੇ ਨਿਖਾਰ ਆ ਜਾਵੇਗਾ। ਖੀਰੇ ਦਾ ਰਸ ਅੱਖਾਂ ਦੀਆਂ ਪਲਕਾਂ ’ਤੇ ਅੱਖਾਂ ਦੇ ਹੇਠਾਂ ਲਗਾਉਣ ਨਾਲ ਅੱਖਾਂ ਦੀ ਜਲਨ ਦੂਰ ਹੁਦੀ ਹੈ।

PunjabKesari
ਸੰਤਰਾ
ਸੰਤਰੇ ਦੇ ਸੁੱਕੇ ਛਿਲਕਿਆਂ ਦਾ ਪਾਉੂਡਰ ਬਣਾ ਕੇ ਦੇਸੀ ਘਿਓ 'ਚ ਮਿਲਾ ਕੇ ਲਗਾਉਣ ਨਾਲ ਖੁਸ਼ਕ ਚਮੜੀ 'ਚ ਕੋਮਲਤਾ ਅਤੇ ਚਮਕ ਆ ਜਾਂਦੀ ਹੈ। ਇਸ ਦੇ ਰਸ 'ਚ ਤਾਜ਼ੇ ਗੁਲਾਬ ਦੀਆਂ ਪੰਖੜੀਆਂ ਨੂੰ ਪੀਸ ਕੇ ਮਿਲਾ ਕੇ ਲਗਾਉਣ ਨਾਲ ਚਿਹਰੇ ’ਤੇ ਛਾਈਆਂ ਮਿਟ ਜਾਂਦੀਆਂ ਹਨ। ਤੇਲ ਯੁਕਤ ਚਮੜੀ ’ਤੇ ਸੰਤਰੇ ਦਾ ਰਸ ਅਤੇ ਮੁਲਤਾਨੀ ਮਿੱਟੀ ਮਿਲੇ ਕੇ ਲਗਾਉਣ ਨਾਲ ਲਾਭ ਮਿਲਦਾ ਹੈ। ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ ਪੀਸੋ ਅਤੇ ਇਸ 'ਚ ਨਾਰੀਅਲ ਦਾ ਤੇਲ ਅਤੇ ਗੁਲਾਬਜਲ ਮਿਲਾ ਕੇ ਚਿਹਰੇ 'ਤੇ ਸਵੇਰੇ-ਸ਼ਾਮ ਲਗਾਉਣ ਨਾਲ ਚਮੜੀ ਕੋਮਲ ਹੁੰਦੀ ਹੈ। ਸੰਤਰੇ ਦੇ ਸੁੱਕੇ ਛਿਲਕਿਆਂ ਦੇ ਪਾਉੂਡਰ ਨੂੰ ਕੱਚੇ ਦੁੱਧ 'ਚ ਮਿਲਾ ਕੇ ਲਗਾਉਣ ਨਾਲ ਚਮੜੀ ’ਤੇ ਨਿਖਾਰ ਆਉਂਦਾ ਹੈ।

PunjabKesari
ਗਾਜਰ
ਗਾਜਰ ਦੇ ਰਸ 'ਚ ਉਸ ਦਾ ਗੁੱਦਾ ਅਤੇ ਇਕ ਚਮਚਾ ਛੋਲਿਆਂ ਦਾ ਆਟਾ ਮਿਲਾ ਕੇ ਚਿਹਰੇ ’ਤੇ ਰੋਜਾਨਾ ਲਗਾਉਣ ਨਾਲ ਝੁਰੜੀਆਂ ਅਤੇ ਛਾਈਆਂ ਦੂਰ ਹੋ ਜਾਂਦੀਆਂ ਹਨ। ਗਾਜਰ, ਸੰਤਰਾ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਚਮਕਦਾਰ ਬਣੀ ਰਹੇਗੀ। ਗਾਜਰ ਦਾ ਰਸ ਰੋਜਾਨਾ ਸੇਵਨ ਕਰਨ ਨਾਲ ਖੂਨ ਸਾਫ ਰਹੇਗਾ ਅਤੇ ਖੁਸ਼ਕੀ ਵੀ ਘੱਟ ਹੁੰਦੀ ਹੈ।

PunjabKesari
ਟਮਾਟਰ
ਟਮਾਟਰ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਦੇ ਰਸ 'ਚ ਦੋ ਬੂੰਦਾਂ ਗਲਿਸਰੀਨ ਦੀਆਂ ਮਿਲਾ ਕੇ ਲਗਾਉਣ ਨਾਲ ਚਮੜੀ ਸੁੰਦਰ ਅਤੇ ਚਿਕਨੀ ਬਣਦੀ ਹੈ। ਇਸ ਤੋਂ ਇਲਾਵਾ ਟਮਾਟਰ ਅਤੇ ਨਿੰਬੂ ਦਾ ਰਸ ਮਿਲਾ ਕੇ ਉਸ 'ਚ ਦੋ ਚਮਚੇ ਦੁੱਧ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਤੋਂ ਸਾਂਵਲਾਪਨ ਦੂਰ ਹੋ ਜਾਵੇਗਾ। ਟਮਾਟਰ ਅਤੇ ਨਿੰਬੂ ਦੇ ਰਸ 'ਚ ਮੁਲਤਾਨੀ ਮਿੱਟੀ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਦੀ ਖੁਸ਼ਕੀ ਦੂਰ ਹੁੰਦੀ ਹੈ।

PunjabKesari
ਆਲੂ
ਜਿੰਨੇ ਵੀ ਖੱਟੇ ਫਲ ਹੋਣ, ਉਨ੍ਹਾਂ ਦਾ ਰਸ ਅਤੇ ਗੁੱਦਾ ਉਬਾਲੋ ਅਤੇ ਆਲੂ 'ਚ ਮਿਲਾ ਕੇ ਚਿਹਰੇ ’ਤੇ ਮਲੋ, ਚਮੜੀ ਸਾਫ ਅਤੇ ਕੋਮਲ ਦਿਸੇਗੀ। ਅੱਖਾਂ ਦੇ ਹੇਠਾਂ ਦਾ ਕਾਲਾਪਣ ਦੂਰ ਕਰਨ ਲਈ ਕੱਚੇ ਆਲੂ ਦੇ ਛਿਲਕੇ ਰਗੜਨ ਨਾਲ ਕਾਲੇ ਧੱਬੇ ਦੂਰ ਹੁੰਦੇ ਹਨ।

PunjabKesari


Aarti dhillon

Content Editor

Related News