Beauty Tips: ਬੁੱਲ੍ਹਾਂ ਦੇ ਆਲੇ-ਦੁਆਲੇ ਦੀ ਸਕਿਨ ਪੈ ਗਈ ਹੈ ਕਾਲੀ ਤਾਂ ਲਗਾਓ ਇਹ ਫੇਸ ਪੈਕ

08/12/2021 2:32:01 PM

ਨਵੀਂ ਦਿੱਲੀ: ਬੁੱਲ੍ਹਾਂ ਨੂੰ ਵਾਰ-ਵਾਰ ਚਬਾਉਣਾ ਜਾਂ ਠੀਕ ਤਰ੍ਹਾਂ ਨਾਲ ਧਿਆਨ ਨਾ ਰੱਖਣ ਦੀ ਵਜ੍ਹਾ ਨਾਲ ਬੁੱਲ੍ਹ ਕਾਲੇ ਪੈ ਜਾਂਦੇ ਹਨ। ਉੱਧਰ ਕਈ ਵਾਰ ਬੁੱਲ੍ਹਾਂ ਦੇ ਆਲੇ-ਦੁਆਲੇ ਕਾਲੇ ਧੱਬੇ ਬਣ ਜਾਂਦੇ ਹਨ ਜੋ ਦੇਖਣ ’ਚ ਬਹੁਤ ਬੁਰੇ ਲੱਗਦੇ ਹਨ। ਗਰਮੀਆਂ ’ਚ ਇਹ ਸਮੱਸਿਆ ਕਾਫ਼ੀ ਲੋਕਾਂ ’ਚ ਦੇਖਣ ਨੂੰ ਮਿਲਦੀ ਹੈ ਜਿਸ ਦਾ ਜੇਕਰ ਇਲਾਜ ਨਹੀਂ ਕੀਤਾ ਜਾਵੇ ਤਾਂ ਇਹ ਹੋਰ ਵੀ ਡਾਰਕ ਹੋ ਸਕਦੇ ਹਨ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਇਕ ਹੋਮਮੇਡ ਪੈਕ ਦੱਸਾਂਗੇ ਜਿਸ ਨਾਲ ਨਾ ਸਿਰਫ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ ਸਗੋਂ ਸਕਿਨ ਟੈਨਿੰਗ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਸਕਿਨ ਗਲੋਅ ਵੀ ਕਰੇਗੀ।
ਇਸ ਦੇ ਲਈ ਤੁਹਾਨੂੰ ਚਾਹੀਦੇ ਹੈ
ਦਹੀਂ-1 ਚਮਚਾ
ਨਿੰਬੂ/ ਟਮਾਟਰ ਦਾ ਰਸ-1 ਚਮਚਾ
ਹਲਦੀ ਪਾਊਡਰ- ਚੁਟਕੀ ਭਰ
ਵੇਸਣ- 1 ਚਮਚਾ
ਬਣਾਉਣ ਦਾ ਤਾਰੀਕਾ
ਸਭ ਤੋਂ ਪਹਿਲਾਂ ਇਕ ਕੌਲੀ ’ਚ ਥੋੜ੍ਹਾ ਜਿਹਾ ਗੁਲਾਬਜਲ ਪਾ ਕੇ ਉਸ ’ਚ ਸਾਰੀ ਸਮੱਗਰੀ ਮਿਲਾਓ। ਜੇਕਰ ਤੁਹਾਡੀ ਸਕਿਨ ਨੂੰ ਵੇਸਣ ਸ਼ੂਟ ਨਹੀਂ ਕਰਦਾ ਤਾਂ ਤੁਸੀਂ ਉਸ ਦੀ ਥਾਂ ਚੌਲਾਂ ਦਾ ਆਟਾ ਵੀ ਲੈ ਸਕਦੇ ਹੋ। ਚੰਗੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਇਸ ਨੂੰ ਕੁਝ ਸਮੇਂ ਲਈ ਇੰਝ ਹੀ ਛੱਡ ਦਿਓ। 

PunjabKesari
ਵਰਤੋਂ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਫੇਸ ਵਾਸ਼ ਜਾਂ ਗੁਲਾਬ ਜਲ ਨਾਲ ਚਿਹਰੇ ਅਤੇ ਬੁੱਲ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ। ਤਾਂ ਜੋ ਸਾਰੀ ਗੰਦਗੀ ਅਤੇ ਧੂੜ ਮਿੱਟੀ ਨਿਕਲ ਜਾਵੇ।
2. ਹੁਣ ਇਸ ਨੂੰ ਪੂਰੇ ਚਿਹਰੇ ਜਾਂ ਪ੍ਰਭਾਵਿਤ ਏਰੀਆ ’ਤੇ ਲਗਾ ਕੇ ਛੱਡ ਦਿਓ, ਜਦੋਂ ਤੱਕ ਸੁੱਕ ਨਾ ਜਾਵੇ।
3. ਘੱਟ ਤੋਂ ਘੱਟ 10 ਮਿੰਟ ਬਾਅਦ ਨਿੰਬੂ ਦੇ ਛਿਲਕਿਆਂ ਨਾਲ ਚਿਹਰੇ ਅਤੇ ਬੁੱਲ੍ਹਾਂ ਦੀ 10 ਮਿੰਟ ਤੱਕ ਮਾਲਿਸ਼ ਕਰੋ। ਧਿਆਨ ਰੱਖੋ ਕਿ ਜੇਕਰ ਤੁਹਾਡੇ ਪੈਕ ’ਚ ਟਮਾਟਰ ਦਾ ਰਸ ਪਾਇਆ ਹੈ ਤਾਂ ਤੁਸੀਂ ਇਸ ਦੇ ਛਿਲਕਿਆਂ ਨਾਲ ਮਾਲਿਸ਼ ਕਰੋ। 
4. ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ 15 ਮਿੰਟ ਲਈ ਛੱਡ ਦਿਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ।
ਪੈਕ ਤੋਂ ਬਾਅਦ ਕਰੋ ਇਹ ਕੰਮ
ਪੈਕ ਲਗਾਉਣ ਤੋੋਂ ਬਾਅਦ ਚਿਹਰੇ ’ਤੇ ਖੀਰੇ ਦਾ ਰਸ ਲਗਾ ਕੇ 1 ਘੰਟੇ ਲਈ ਛੱਡ ਦਿਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਕੇ ਮੇਕਅਪ ਸਾਫ ਕਰ ਲਓ। ਇਸ ਨਾਲ ਨਾ ਸਿਰਫ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ ਸਗੋਂ ਚਮੜੀ ਵੀ ਗਲੋਅ ਕਰੇਗੀ।

PunjabKesari
ਕਿਉਂ ਫ਼ਾਇਦੇਮੰਦ ਹੈ ਇਹ ਪੈਕ?
-ਪੈਕ ’ਚ ਵਰਤੋਂ ਹੋਣ ਵਾਲੀ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲਾਮੈਟਰੀ ਚੀਜ਼ਾਂ ਟੈਨਿੰਗ ਰਿਮੂਵ ਕਰਨ ’ਚ ਮਦਦ ਕਰਦੀਆਂ ਹਨ ਜਿਸ ਨਾਲ ਕਾਲਾਪਨ ਦੂਰ ਹੁੰਦਾ ਹੈ। ਨਾਲ ਹੀ ਇਸ ਨਾਲ ਚਮੜੀ ਨੂੰ ਪੋਸ਼ਣ ਵੀ ਮਿਲਦਾ ਹੈ ਜਿਸ ਨਾਲ ਸਕਿਨ ਗਲੋਅ ਕਰਦੀ ਹੈ ਅਤੇ ਨਾਲ ਹੀ ਨਿਯਮਿਤ ਇਸ ਪੈਕ ਦੀ ਵਰਤੋਂ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ’ਚ ਮਦਦ ਕਰਦੀ ਹੈ।
-ਇਹ ਸਨਟੈਨ ਨੂੰ ਰਿਮੂਵ ਕਰਕੇ ਕਾਲੇਪਨ ਤੋਂ ਵੀ ਨਿਜ਼ਾਤ ਮਿਲਦਾ ਹੈ। ਨਾਲ ਹੀ ਇਸ ਨਾਲ ਬੁੱਲ੍ਹ ਗੁਲਾਬੀ ਅਤੇ ਮੁਲਾਇਮ ਵੀ ਹੁੰਦੇ ਹਨ।


Aarti dhillon

Content Editor

Related News