Beauty Tips: ਝੁਰੜੀਆਂ ਨੂੰ ਘੱਟ ਕਰਦੈ ਗੁਲਾਬ ਜਲ, ਵਰਤੋਂ ਕਰਨ ਨਾਲ ਹੋਣਗੇ ਹੋਰ ਵੀ ਲਾਭ

Wednesday, Jun 29, 2022 - 04:30 PM (IST)

Beauty Tips: ਝੁਰੜੀਆਂ ਨੂੰ ਘੱਟ ਕਰਦੈ ਗੁਲਾਬ ਜਲ, ਵਰਤੋਂ ਕਰਨ ਨਾਲ ਹੋਣਗੇ ਹੋਰ ਵੀ ਲਾਭ

ਨਵੀਂ ਦਿੱਲੀ— ਖੂਬਸੂਰਤ ਚਮੜੀ ਪਾਉਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ। ਉਥੇ ਹੀ ਚਿਹਰੇ ਦੀ ਸੁੰਦਰਤਾ ਸਾਡੀ ਪ੍ਰਸਨੈਲਿਟੀ ਦਾ ਅਹਿਮ ਹਿੱਸਾ ਵੀ ਹੈ। ਚਿਹਰੇ 'ਤੇ ਮੌਜੂਦ ਛੋਟਾ-ਜਿਹਾ ਦਾਗ ਖੂਬਸੂਰਤੀ ਨੂੰ ਘੱਟ ਕਰ ਦਿੰਦਾ ਹੈ। ਅਜਿਹੇ ਵਿਚ ਗੁਲਾਬ ਜਿਹਾ ਨਿਖਾਰ ਪਾਉਣ ਲਈ ਆਪਣੀ ਸਕਿਨ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਗੁਲਾਬ ਜਲ ਸਭ ਤੋਂ ਬਿਹਤਰ ਹੈ। ਇਸ ਵਿਚ ਪਾਏ ਜਾਣ ਵਾਲੇ ਮੈਡੀਕਲੀ ਗੁਣ ਚਮੜੀ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਗੁਲਾਬ ਜਲ ਹਰ ਤਰ੍ਹਾਂ ਦੀ ਸਕਿਨ (ਡ੍ਰਾਈ, ਆਇਲੀ, ਨਾਰਮਲ) ਨੂੰ ਸੂਟ ਕਰਦਾ ਹੈ। ਇਸ ਦੀ ਵਰਤੋਂ ਸਿਰਫ ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ ਕਰ ਸਕਦੇ ਹਨ। ਇਸਦੇ ਐਂਟੀ ਬੈਕਟੀਰੀਅਲ ਗੁਣ ਇਨਫੈਕਸ਼ਨ ਨੂੰ ਵੀ ਦੂਰ ਕਰਦੇ ਹਨ। ਜੇ ਤੁਸੀਂ ਵੀ ਗਲੋਇੰਗ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਦਿਨ ਦੀ ਥਾਂ ਰਾਤ ਨੂੰ ਗੁਲਾਬ ਜਲ ਦੀ ਵਰਤੋਂ ਕਰਨ ਨਾਲ ਵੱਧ ਫਾਇਦਾ ਮਿਲਦਾ ਹੈ।

ਚਮੜੀ ਲਈ

1. ਬੰਦ ਪੋਰਸ
ਗੁਲਾਬ ਜਲ ਲਗਾਉਣ ਨਾਲ ਸਕਿਨ ਦਾ ਪੀ. ਐੱਚ. ਲੈਵਲ ਬੈਂਲੇਸ ਰਹਿੰਦਾ ਹੈ। ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਇਸਦੀ ਵਰਤੋਂ ਜ਼ਰੂਰ ਕਰੋ। ਦਰਅਸਲ ਇਹ ਸਕਿਨ 'ਤੇ ਆਇਲ ਆਉਣ ਤੋਂ ਰੋਕਦਾ ਹੈ। ਗੁਲਾਬ ਜਲ ਇਕ ਤਰ੍ਹਾਂ ਦਾ ਕਲੀਂਜਰ ਹੈ, ਜਿਸ ਨਾਲ ਚਮੜੀ 'ਤੇ ਮੌਜੂਦ ਗੰਦਗੀ ਦੂਰ ਹੁੰਦੀ ਹੈ ਅਤੇ ਬੰਦ ਪੋਰਸ ਖੁੱਲ੍ਹਦੇ ਹਨ।

PunjabKesari

2. ਫੇਸ਼ੀਅਲ ਟੋਨਰ
ਗੁਲਾਬ ਜਲ ਫੇਸ਼ੀਅਲ ਟੋਨਰ ਵਾਂਗ ਕੰਮ ਕਰਦਾ ਹੈ। ਇਸ ਵਿਚ ਮੌਜੂਦ ਐਸਟ੍ਰੀਜੈਂਟ ਗੁਣ ਪੋਰਸ ਨੂੰ ਟਾਈਟ ਕਰਦੇ ਹਨ। ਮੂੰਹ ਧੋਣ ਤੋਂ ਬਾਅਦ ਗੁਲਾਬ ਜਲ ਨਾਲ ਚਿਹਰੇ ਨੂੰ ਸਾਫ ਕਰੋ।

3. ਮੁਹਾਸਿਆਂ ਤੋਂ ਛੁਟਕਾਰਾ
ਲੜਕੀਆਂ ਅਕਸਰ ਚਿਹਰੇ 'ਤੇ ਹੋਣ ਵਾਲੇ ਮੁਹਾਸਿਆਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਇਸ ਲਈ ਇਕ ਵੱਡੇ ਚਮਚ ਨਿੰਬੂ ਦੇ ਰਸ ਵਿਚ ਇਕ ਵੱਡਾ ਚਮਚ ਗੁਲਾਬ ਜਲ ਮਿਲਾ ਕੇ ਮੁਹਾਸਿਆਂ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਮੁਲਤਾਨੀ ਮਿੱਟੀ ਵਿਚ ਵੀ ਇਸ ਨੂੰ ਮਿਕਸ ਕਰ ਕੇ ਲਗਾ ਸਕਦੇ ਹੋ। ਇਸ ਨਾਲ ਪੋਰਸ ਸਾਫ ਹੋਣਗੇ ਅਤੇ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

4. ਝੁਰੜੀਆਂ ਕਰੇ ਘੱਟ
ਵੱਧਦੀ ਉਮਰ ਜਾਂ ਫਿਰ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਚਿਹਰੇ 'ਤੇ ਝੁਰੜੀਆਂ ਪੈਣ ਲੱਗਦੀਆਂ ਹਨ। ਝੁਰੜੀਆਂ ਘੱਟ ਕਰਨ ਵਿਚ ਵੀ ਗੁਲਾਬ ਜਲ ਮਦਦਗਾਰ ਹੈ। ਨਿੰਬੂ ਦਾ ਰਸ, ਚੰਦਨ ਪਾਊਡਰ ਅਤੇ ਗੁਲਾਬ ਜਲ ਦੀ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਝੁਰੜੀਆਂ ਘੱਟ ਹੋਣਗੀਆਂ।

PunjabKesari

5. ਮੇਕਅਪ ਰਿਮੂਵਰ
ਮੇਕਅਪ ਉਤਾਰਨ ਲਈ ਗੁਲਾਬ ਜਲ ਦੀ ਵਰਤੋ ਕਰੋ। ਨਾਰੀਅਲ ਤੇਲ ਦੀਆਂ ਕੁਝ ਬੂੰਦਾਂ 'ਚ ਗੁਲਾਬ ਜਲ ਮਿਕਸ ਕਰੋ। ਇਸ ਮਿਕਸਰ ਨੂੰ ਰੂੰ ਵਿਚ ਲਗਾ ਕੇ ਚਿਹਰਾ ਸਾਫ ਕਰੋ।

ਵਾਲਾਂ ਲਈ

1. ਮੁਲਾਇਮ ਵਾਲ
ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਨਾਲ ਸਿਰ ਦੀ ਮਾਲਿਸ਼ ਕਰੋ ਅਤੇ ਸਵੇਰੇ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਮੁਲਾਇਮ ਹੋਣਗੇ ਅਤੇ ਸਿੱਕਰੀ ਦੀ ਸਮੱਸਿਆ ਵੀ ਦੂਰ ਹੋਵੇਗੀ।

PunjabKesari

2. ਰੁੱਖੇ ਵਾਲਾਂ ਲਈ ਬੈਸਟ
ਜੇ ਤੁਸੀਂ ਰੁੱਖੇ ਅਤੇ ਬੇਜਾਨ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਗੁਲਾਬ ਜਲ ਦੀ ਵਰਤੋਂ ਕਰੋ। ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ ਵਿਚ ਮਿਕਸ ਕਰ ਲਓ। ਇਸ ਨੂੰ ਸਕੈਲਪ 'ਤੇ ਲਗਾਓ। 10 ਤੋਂ 15 ਮਿੰਟ ਲਈ ਮਸਾਜ ਕਰੋ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ।

3. ਲੰਮੇ ਅਤੇ ਮਜ਼ਬੂਤ ਵਾਲ
ਗੁਲਾਬ ਜਲ ਅਤੇ ਆਲਿਵ ਆਇਲ ਨੂੰ ਮਿਕਸ ਕਰ ਕੇ ਵਾਲਾਂ ਵਿਚ ਲਗਾਓ ਅਤੇ ਮਾਲਿਸ਼ ਕਰੋ। ਇਕ ਘੰਟੇ ਬਾਅਦ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ।

4. ਐਂਟੀ-ਸੈਪਟਿਕ
ਗੁਲਾਬ ਜਲ ਵਿਚ ਮੌਜੂਦ ਤੱਤ ਐਂਟੀ-ਸੈਪਟਿਕ ਦਾ ਕੰਮ ਕਰਦੇ ਹਨ। ਸੜੀ ਹੋਈ ਚਮੜੀ 'ਤੇ ਠੰਡਾ-ਠੰਡਾ ਗੁਲਾਬ ਜਲ ਲਗਾਉਣ ਨਾਲ ਜਲਣ ਤੋਂ ਰਾਹਤ ਮਿਲਦੀ ਹੈ ਅਤੇ ਇਹ ਸੱਟ ਨੂੰ ਛੇਤੀ ਭਰਨ ਵਿਚ ਮਦਦ ਕਰਦਾ ਹੈ।

PunjabKesari

5. ਚੰਗੀ ਨੀਂਦ
ਤਨਾਅ ਅਤੇ ਦਿਨ ਭਰ ਦੀ ਥਕਾਵਟ ਕਾਰਨ ਕਈ ਵਾਰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਅਜਿਹੇ ਵਿਚ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਵਿਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਪਾਓ। ਇਸ ਨਾਲ ਆਰਾਮ ਮਿਲੇਗਾ ਅਤੇ ਚੰਗੀ ਨੀਂਦ ਵੀ ਆਵੇਗੀ। ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ।


author

Aarti dhillon

Content Editor

Related News