Beauty Tips: ਜੇਕਰ ਤੁਹਾਡੇ ਵਾਲ ਹਨ ਖੁਸ਼ਕ ਅਤੇ ਬੇਜਾਨ, ਤਾਂ ਇੰਝ ਕਰੋ ਦੇਖਭਾਲ

04/01/2022 2:48:38 PM

ਨਵੀਂ ਦਿੱਲੀ- ਸਰਦੀਆਂ ’ਚ ਖੁਸ਼ਕ ਮੌਸਮ ਦੀ ਵਜ੍ਹਾ ਨਾਲ ਵਾਲਾਂ ਦੇ ਰੋਮਾਂ ਦੀ ਉਪਰਲੀ ਪਰਤ ਜ਼ਿਆਦਾ ਉੱਠ ਜਾਂਦੀ ਹੈ ਅਤੇ ਵਾਲਾਂ ਨੂੰ ਘੱਟ ਧੋਣ ਦੀ ਵਜ੍ਹਾ ਨਾਲ ਵਾਲ ਖੁਸ਼ਕ ਅਤੇ ਬੇਜਾਨ ਹੋ ਜਾਂਦੇ ਹਨ। ਇਨ੍ਹਾਂ ਵਾਲਾਂ ਨੂੰ ਕਿਵੇਂ ਠੀਕ ਕੀਤਾ ਜਾਵੇ, ਆਓ ਜਾਣਦੇ ਹਾਂ...
ਵਾਲਾਂ ’ਚ ਲਗਾਓ ਘੱਟ ਸ਼ੈਂਪੂ
ਜੋ ਖਾਸ ਚੀਜ਼ ਧਿਆਨ ’ਚ ਰੱਖਣ ਵਾਲੀ ਹੈ ਕਿ ਸਾਨੂੰ ਸ਼ੈਂਪੂ ਨੂੰ ਸਿੱਧੇ ਵਾਲਾਂ ’ਚ ਨਹੀਂ ਲਾਉਣਾ ਚਾਹੀਦਾ। ਉਸ ’ਚ ਥੋੜ੍ਹੀਆਂ ਪਾਣੀ ਦੀਆਂ ਬੂੰਦਾਂ ਮਿਲਾ ਕੇ ਵਾਲਾਂ ਨੂੰ ਧੋਣਾ ਚਾਹੀਦਾ ਹੈ। ਵਾਲ ਜਦੋਂ ਖੁਸ਼ਕ ਹੋ ਜਾਂਦੇ ਹਨ ਤਾਂ ਅਸੀਂ ਉਸ ਨੂੰ ਠੀਕ ਕਰਨ ਲਈ ਦੋ-ਤਿੰਨ ਵਾਰ ਸ਼ੈਂਪੂ ਨਾਲ ਧੋਂਦੇ ਹਾਂ। ਇਸ ਨਾਲ ਖੋਪੜੀ ’ਚੋਂ ਨੈਚੂਰਲ ਆਇਲ ਨਿਕਲ ਜਾਂਦਾ ਹੈ, ਜਿਸਦੀ ਵਜ੍ਹਾ ਨਾਲ ਵਾਲ ਹੋਰ ਖੁਸ਼ਕ ਹੋ ਜਾਂਦੇ ਹਨ। ਇਸ ਲਈ ਸਲਫੇਟ ਅਤੇ ਪੇਰਾਬੇਨ ਫ੍ਰੀ ਸ਼ੈਂਪੂ ਦੀ ਵਰਤੋਂ ਕਰੋ ਅਤੇ ਸ਼ੈਂਪੂ ਇਕ ਵਾਰ ਹੀ ਕਰੋ।

PunjabKesari
ਸਹੀ ਤਕਨੀਕ ਨਾਲ ਆਇਲਿੰਗ
ਵਾਲਾਂ ਦੇ ਪੋਸ਼ਣ ਲਈ ਆਇਲਿੰਗ ਜ਼ਰੂਰੀ ਹੈ। ਹਫਤਾ ਜਾਂ ਦਸ ਦਿਨਾਂ ’ਚ ਇਕ ਵਾਰ ਤਾਂ ਜ਼ਰੂਰ ਕਰੋ। ਇਸ ਨਾਲ ਵਾਲਾਂ ਦੀ ਖੁਸ਼ਕੀ ਅਤੇ ਝੜਣਾ ਦੋਵੇਂ ਘੱਟ ਹੋਣਗੇ। ਆਇਲਿੰਗ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ। ਤੇਲ ਦੀ ਮਾਤਰਾ ਬਹੁਤ ਜ਼ਿਆਦਾ ਨਾ ਲਓ। ਪਹਿਲਾਂ ਖੋਪੜੀ ’ਤੇ ਤੇਲ ਲਗਾਉਣਾ ਚਾਹੀਦਾ ਹੈ ਅਤੇ ਬਾਅਦ ’ਚ ਵਾਲਾਂ ਦੀ ਲੰਬਾਈ ’ਤੇ। ਧੋਣ ਤੋਂ ਪਹਿਲਾਂ ਘੱਟੋ-ਘੱਟ ਦੋ ਘੰਟਿਆਂ ਤਕ ਤੇਲ ਲੱਗਾ ਰਹਿਣ ਦਿਓ।

PunjabKesari
ਸਹੀ ਕੰਡੀਸ਼ਨਿੰਗ ਜ਼ਰੂਰੀ
ਧੋਣ ਤੋਂ ਬਾਅਦ ਵਾਲਾਂ ’ਤੇ ਸਲਫੇਟ ਅਤੇ ਪੇਰਾਬੇਨ ਕੰਡੀਸ਼ਨਰ ਜ਼ਰੂਰ  ਲਗਾਓ। ਇਸ ਤੋਂ ਇਲਾਵਾ ਘਰੇਲੂ ਤਰੀਕੇ ਨਾਲ ਬਣਾਇਆ ਗਿਆ ਨੈਚੂਰਲ ਮਾਸਕ ਵੀ ਲਗਾ ਸਕਦੇ ਹੋ। ਇਸ ਨਾਲ ਵਾਲ ਨਰਮ ਰਹਿਣਗੇ। ਇਸ ਨਾਲ ਵਾਲਾਂ ਦੀ ਬਨਾਵਟ ਵੀ ਠੀਕ  ਹੁੰਦੀ ਹੈ। ਕੰਡੀਸ਼ਨਿੰਗ ਤੋਂ ਬਾਅਦ ਸਿਰਮ ਜ਼ਰੂਰ ਲਗਾਓ, ਇਸ ਨਾਲ ਵਾਲ ਚਮਕਦਾਰ ਹੋਣਗੇ।
ਸਹੀ ਤਕਨੀਕ ਨਾਲ ਕਰੋ ਕੰਘੀ
ਸਰਦੀਆਂ ਤੋਂ ਬਾਅਦ ਵਾਲਾਂ ਨੂੰ ਸਹੀ ਕਰਨ ਲਈ ਦਿਨ ’ਚ ਦੋ ਜਾਂ ਤਿੰਨ ਵਾਰ ਕੰਘੀ ਜ਼ਰੂਰ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਕੰਘੀ ਨਾਲ ਵਾਲ ਸੁਲਝਾਉਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਵੀ ਵਾਲ ਸੁਲਝਾਓ। ਉਸ ਤੋਂ ਬਾਅਦ ਦਿਨ ’ਚ ਵੀ ਇਕ ਵਾਰ ਵਾਲ ਸੁਲਝਾਓ। ਕਦੇ ਵੀ ਗਿੱਲੇ ਵਾਲਾਂ ’ਚ ਕੰਘੀ ਨਾ ਕਰੋ। ਮੋਟੇ ਦੰਦਾਂ ਵਾਲੀ ਕੰਘੀ ਦੀ ਹੀ ਵਰਤੋਂ ਕਰੋ ਅਤੇ ਕੰਘੀ ਨੂੰ ਖੋਪੜੀ ਤੋਂ ਲੈ ਕੇ ਵਾਲਾਂ ਦੀ ਲੰਬਾਈ ਤਕ ਕਰਨਾ ਹੈ। ਇਸ ਨਾਲ ਖੂਨ ਦਾ ਦੌਰਾ ਠੀਕ ਰਹਿੰਦਾ ਹੈ ਅਤੇ ਖੁਸ਼ਕੀ ਘੱਟ ਹੁੰਦੀ ਹੈ।   


Aarti dhillon

Content Editor

Related News