Beauty Tips: ਜੇਕਰ ਤੁਹਾਡੇ ਕੋਲ ਵੀ ਨਹੀਂ ਹੈ ਮੇਕਅੱਪ ਲਈ ਜ਼ਿਆਦਾ ਸਮਾਂ, ਤਾਂ ਅਪਣਾਓ ਇਹ ਨੁਕਤੇ
Wednesday, May 25, 2022 - 04:27 PM (IST)
ਨਵੀਂ ਦਿੱਲੀ—ਲੜਕੀਆਂ ਨੂੰ ਮੇਕਅੱਪ ਕਰਨ 'ਚ ਕਾਫੀ ਸਮਾਂ ਲੱਗਦਾ ਹੈ ਪਰ ਜੇਕਰ ਤੁਰੰਤ ਕਿਤੇ ਜਾਣਾ ਪੈ ਜਾਵੇ ਤਾਂ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਪ੍ਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਅਜਿਹੇ ਟਰਿੱਕਸ ਲੈ ਕੇ ਆਏ ਹਾਂ ਜਿਸ ਨਾਲ ਤੁਹਾਡਾ ਮੇਕਅੱਪ ਵੀ ਹੋ ਜਾਵੇਗਾ ਅਤੇ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ। ਇਹ ਨਹੀਂ ਇਨ੍ਹਾਂ ਟਰਿੱਕਸ ਨਾਲ ਤੁਹਾਡਾ ਚਿਹਰਾ ਵੀ ਚਮਕ ਉਠੇਗਾ।
ਬਲੱਸ਼ ਦੀ ਕਰੋ ਵਰਤੋਂ
ਚਿਹਰੇ 'ਤੇ ਫਰੈੱਸ਼ ਟਚ ਦੇਣ ਲਈ ਗੁਲਾਬੀ ਬਲੱਸ਼ ਨੂੰ ਗੱਲ੍ਹਾਂ ਅਤੇ ਪਲਕਾਂ 'ਤੇ ਹਲਕਾ ਜਿਹਾ ਲਗਾਓ। ਕੁਝ ਹੀ ਸਮੇਂ 'ਚ ਤੁਸੀਂ ਕਿਸੇ ਵੀ ਪਾਰਟੀ ਜਾਂ ਮੀਟਿੰਗ 'ਚ ਜਾਣ ਲਈ ਤਿਆਰ ਹੋਵੋਗੇ। ਤੁਸੀਂ ਚਾਹੇ ਤਾਂ ਇਸ ਨੂੰ ਆਪਣੇ ਪਰਸ 'ਚ ਕੈਰੀ ਵੀ ਕਰ ਸਕਦੇ ਹੋ।
ਫਟੇ ਬੁੱਲ੍ਹਾਂ ਲਈ
ਆਪਣੇ ਪੁਰਾਣੇ ਕਾਜਲ ਅਤੇ ਮਸਕਾਰਾ ਬਰੱਸ਼ ਨੂੰ ਸੁੱਟਣ ਦੀ ਥਾਂ ਆਪਣੇ ਫਟੇ ਬੁੱਲ੍ਹਾਂ 'ਤੇ ਵਰਤੋਂ ਕਰੋ। ਅਜਿਹਾ ਕਰਨ ਨਾਲ ਬੁੱਲ੍ਹਾਂ ਦੀ ਸਕਰਬਿੰਗ ਹੋਵੇਗੀ ਜਿਸ ਨਾਲ ਉਹ ਕੁਝ ਹੀ ਮਿੰਟਾਂ 'ਚ ਮੁਲਾਇਮ ਅਤੇ ਸੁੰਦਰ ਹੋ ਜਾਣਗੇ। ਨਾਲ ਹੀ ਤੁਹਾਡੇ ਕੋਲ ਲਿਪਬਾਮ ਜ਼ਰੂਰ ਰੱਖੋ ਅਤੇ ਸਮੇਂ-ਸਮੇਂ 'ਤੇ ਉਸ ਨੂੰ ਵਰਤੋਂ ਕਰਦੇ ਰਹੋ।
ਪਰਫਿਊਮ ਤੋਂ ਪਹਿਲਾਂ ਲਗਾਓ ਵੈਸਲੀਨ
ਜੇਕਰ ਤੁਹਾਡੇ ਕੋਲ ਸ਼ਾਵਰ ਲੈਣ ਦਾ ਸਮਾਂ ਵੀ ਨਹੀਂ ਹੈ ਤਾਂ ਸਕਿਨ 'ਤੇ ਵੈਸਲੀਨ ਲਗਾਓ ਅਤੇ ਫਿਰ ਪਰਫਿਊਮ ਅਪਲਾਈ ਕਰੋ।
ਥੱਕੀਆਂ ਅੱਖਾਂ ਦੇ ਲਈ
ਜੇਕਰ ਤੁਹਾਡੀਆਂ ਅੱਖਾਂ 'ਚ ਸੋਜ ਹੈ ਤਾਂ ਆਈਸ ਪੈਕ, ਖੀਰਾ ਜਾਂ ਠੰਡਾ ਚਮਚਾ 5 ਮਿੰਟ ਲਈ ਅੱਖਾਂ 'ਤੇ ਰੱਖੋ। ਇਸ ਦੇ ਬਾਅਦ ਹਾਈਲਾਈਟਰ, ਕਾਜਲ ਅਤੇ ਆਈਲਾਈਨਰ ਲਗਾਓ। ਇਸ ਨਾਲ ਅੱਖਾਂ ਖਿੜੀਆਂ ਹੋਈਆਂ ਲੱਗਣਗੀਆਂ ਅਤੇ ਤੁਹਾਡੀਆਂ ਅੱਖਾਂ ਥਕਾਵਟ ਵੀ ਭੱਜ ਜਾਵੇਗੀ।
ਆਇਲੀ ਵਾਲਾਂ ਲਈ
ਜੇਕਰ ਵਾਲ ਆਇਲੀ ਅਤੇ ਸਟਰਿਕੀ ਲੱਗ ਰਹੇ ਹਨ ਤਾਂ ਹਲਕਾ ਜਿਹਾ ਬੇਬੀ ਪਾਊਡਰ ਹੱਥਾਂ 'ਤੇ ਰਬ ਕਰਕੇ ਵਾਲਾਂ 'ਚ ਲਗਾਓ। ਇਹ ਆਇਲ ਨੂੰ ਸੋਕ ਲਵੇਗਾ ਅਤੇ ਤੁਹਾਡੇ ਵਾਲ ਖਿੜੇ-ਖਿੜੇ ਦਿਖਾਈ ਦੇਣਗੇ।
ਫਾਊਂਡੇਸ਼ਨ ਦੀ ਥਾਂ ਕੰਸੀਲਰ ਕਰੋ ਵਰਤੋਂ
ਰੋਜ਼ਾਨਾ ਫਾਊਂਡੇਸ਼ਨ ਲਗਾਉਣ ਤੋਂ ਬਚੋ। ਇਸ ਦੀ ਥਾਂ ਕੰਸੀਲਰ ਨੂੰ ਲਗਾ ਕੇ ਖੁਦ ਨੂੰ ਫਰੈੱਸ਼ ਅਤੇ ਚੰਗੀ ਲੁਕ ਦਿਓ।
ਮੇਕਅੱਪ ਰਿਮੂਵ ਕਰਨਾ ਹੈ ਜ਼ਰੂਰੀ
ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਮੇਕਅੱਪ ਰਿਮੂਵ ਕਰਨਾ ਨਾ ਭੁੱਲੋ। ਜੇਕਰ ਤੁਹਾਨੂੰ ਇਸ ਨੂੰ ਸਾਫ ਕਰਨ 'ਚ ਆਲਸ ਹੁੰਦਾ ਹੈ ਤਾਂ ਬਿਸਤਰ ਦੇ ਕੋਲ ਹੀ ਮੇਕਅੱਪ ਰਿਮੂਵ ਰੱਖੋ। ਤਾਂ ਜੋ ਤੁਸੀਂ ਆਸਾਨੀ ਨਾਲ ਮੇਕਅੱਪ ਨੂੰ ਉਤਾਰ ਸਕੋ।