Beauty Tips: ਵਾਲਾਂ ਨੂੰ ਲੰਬਾ ਅਤੇ ਮੁਲਾਇਮ ਬਣਾਏਗੀ ਘਰ ਦੀ ਬਣੀ ਹੇਅਰ ਸਪਾ ਕ੍ਰੀਮ, ਜਾਣੋ ਬਣਾਉਣ ਦੀ ਵਿਧੀ

Sunday, Jun 19, 2022 - 04:33 PM (IST)

Beauty Tips: ਵਾਲਾਂ ਨੂੰ ਲੰਬਾ ਅਤੇ ਮੁਲਾਇਮ ਬਣਾਏਗੀ ਘਰ ਦੀ ਬਣੀ ਹੇਅਰ ਸਪਾ ਕ੍ਰੀਮ, ਜਾਣੋ ਬਣਾਉਣ ਦੀ ਵਿਧੀ

ਨਵੀਂ ਦਿੱਲੀ- ਬਦਲਦੇ ਮੌਸਮ 'ਚ ਕਈ ਔਰਤਾਂ ਨੂੰ ਹੇਅਰ ਫਾਲ, ਸਮੇਂ ਤੋਂ ਪਹਿਲਾਂ ਚਿੱਟੇ ਵਾਲ, ਸਿੱਕਰੀ ਆਦਿ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਬਚਣ ਅਤੇ ਵਾਲਾਂ ਦੀ ਖੂਬਸੂਰਤੀ ਬਣਾਏ ਰੱਖਣ ਲਈ ਉਹ ਹੇਅਰ ਬਿਊਟੀ ਟ੍ਰੀਟਮੈਂਟ ਲੈਂਦੀਆਂ ਹਨ। ਪਰ ਇਹ ਟ੍ਰੀਟਮੈਂਟ ਬਹੁਤ ਮਹਿੰਗੇ ਹੁੰਦੇ ਹਨ। ਅਜਿਹੇ 'ਚ ਤੁਸੀਂ ਚਾਹੋ ਤਾਂ ਘਰ 'ਚ ਹੀ ਕੁਝ ਕੁਦਰਤੀ ਚੀਜ਼ਾਂ ਨਾਲ ਹੇਅਰ ਸਪਾ ਕ੍ਰੀਮ ਬਣਾ ਕੇ ਵਰਤੋਂ ਕਰ ਸਕਦੇ ਹੋ। ਇਹ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਕਰਕੇ ਉਨ੍ਹਾਂ ਨੂੰ ਲੰਬਾ, ਮੁਲਾਇਮ ਅਤੇ ਚਮਕਦਾਰ ਬਣਾਉਣ 'ਚ ਮਦਦ ਕਰੇਗਾ। ਚਲੋਂ ਜਾਣਦੇ ਹਾਂ ਹੇਅਰ ਸਪਾ ਕ੍ਰੀਮ ਬਣਾਉਣ ਅਤੇ ਲਗਾਉਣ ਦਾ ਤਰੀਕਾ...
ਸਮੱਗਰੀ

ਕੇਲਾ-1/2
ਸ਼ਹਿਦ-3 ਚਮਚੇ
ਆਂਡਾ-1
ਦਹੀਂ-1 ਕੱਪ
ਨਾਰੀਅਲ ਦਾ ਤੇਲ-2 ਚਮਚੇ
ਬਣਾਉਣ ਦੀ ਵਿਧੀ 
-ਇਕ ਕੌਲੀ 'ਚ ਸਭ ਤੋਂ ਪਹਿਲਾਂ ਕੇਲਾ ਮੈਸ਼ ਕਰੋ। 
-ਹੁਣ ਮਿਕਸੀ 'ਚ ਮੈਸ਼ਡ ਕੇਲਾ, ਸ਼ਹਿਦ, ਆਂਡਾ, ਦਹੀਂ ਪਾਓ ਅਤੇ ਪੀਸ ਕੇ ਗਾੜ੍ਹਾ ਪੇਸਟ ਬਣਾਓ। 
-ਇਸ ਤੋਂ ਬਾਅਦ ਉਸ ਨੂੰ ਕੌਲੀ 'ਚ ਕੱਢੋ ਅਤੇ ਨਾਰੀਅਲ ਤੇਲ ਮਿਲਾਓ। 

PunjabKesari
ਇੰਝ ਕਰੋ ਵਰਤੋਂ
-ਸਭ ਤੋਂ ਪਹਿਲਾਂ ਨਾਰੀਅਲ ਜਾਂ ਕਿਸੇ ਵੀ ਤੇਲ ਨਾਲ ਵਾਲਾਂ ਦੀ ਮਸਾਜ ਕਰੋ। 
-ਇਸ ਤੋਂ ਬਾਅਦ ਗਰਮ ਪਾਣੀ 'ਚ ਤੌਲੀਏ ਨੂੰ ਡੁਬੋ ਕੇ ਉਸ ਨਾਲ ਸਿਰ ਨੂੰ 5 ਮਿੰਟ ਤੱਕ ਕਵਰ ਕਰੋ। 
-ਇਸ ਨਾਲ ਤੇਲ ਸਕੈਲਪ 'ਚ ਚੰਗੀ ਤਰ੍ਹਾਂ ਪਹੁੰਚ ਜਾਵੇਗਾ।
-ਇਸ ਤੋਂ ਬਾਅਦ ਮਾਈਲਡ ਸ਼ੈਂਪੂ ਨਾਲ ਵਾਲ ਧੋ ਲਓ। 
-ਹੁਣ ਵਾਲਾਂ 'ਤੇ ਹੋਮਮੇਡ ਹੇਅਰ ਸਪਾ ਕ੍ਰੀਮ 5-10 ਮਿੰਟ ਤੱਕ ਲਗਾਓ। 
ਬਾਅਦ 'ਚ ਸਾਦੇ ਪਾਣੀ ਨਾਲ ਵਾਲ ਧੋ ਲਓ। 
ਕੇਲੇ ਦੇ ਫਾਇਦੇ
-ਇਸ ਨਾਲ ਵਾਲ ਜੜ੍ਹਾਂ ਤੋਂ ਪੋਸ਼ਿਤ ਹੋਣਗੇ। 
-ਰੁਖਾਪਨ, ਫ੍ਰਿਜੀਨੈੱਸ ਦੂਰ ਹੋ ਕੇ ਵਾਲ ਮੁਲਾਇਮ ਅਤੇ ਚਮਕਦਾਰ ਨਜ਼ਰ ਆਉਣਗੇ। 
-ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
-ਜੇਕਰ ਤੁਹਾਡੇ ਵਾਲ ਘੁੰਗਰਾਲੇ ਹਨ ਤਾਂ ਇਸ ਕ੍ਰੀਮ ਨਾਲ ਇਸ ਨੂੰ ਸਿੱਧਾ ਕਰਨ 'ਚ ਵੀ ਮਦਦ ਮਿਲ ਸਕਦੀ ਹੈ। 
-ਇਸ ਨਾਲ ਵਾਲਾਂ ਦੀ ਗਰੋਥ ਹੋਣ 'ਚ ਮਦਦ ਮਿਲੇਗੀ।

PunjabKesari
ਦਹੀਂ ਦੇ ਫਾਇਦੇ
ਦਹੀਂ ਸਿਹਤ ਦੇ ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਤਿਆਰ ਹੇਅਰ ਸਪਾ ਕ੍ਰੀਮ ਲਗਾਉਣ ਨਾਲ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਸੰਘਣੇ, ਮੁਲਾਇਮ ਅਤੇ ਚਮਕਦਾਰ ਨਜ਼ਰ ਆਉਣਗੇ। ਇਹ ਵਾਲਾਂ ਲਈ ਕੁਦਰਤੀ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਸਿੱਕਰੀ ਅਤੇ ਦੋ-ਮੂੰਹੇ ਵਾਲਾਂ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਨਾਰੀਅਲ ਤੇਲ ਦੇ ਫਾਇਦੇ
ਨਾਰੀਅਲ ਤੇਲ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਸਮੇਂ ਤੋਂ ਪਹਿਲੇ ਚਿੱਟੇ ਵਾਲ ਹੋਣ ਦੀ ਪਰੇਸ਼ਾਨੀ ਤੋਂ ਬਚਾਅ ਰਹਿੰਦਾ ਹੈ। ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਸੁੰਦਰ, ਸੰਘਣੇ, ਲੰਬੇ ਅਤੇ ਚਮਕਦਾਰ ਨਜ਼ਰ ਆਉਂਦੇ ਹਨ। ਨਾਲ ਹੀ ਇਹ ਤੇਲ ਸਿੱਕਰੀ ਅਤੇ ਜੂੰਆਂ ਵਰਗੀਆਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਵੀ ਬਚਾਅ ਕਰਦਾ ਹੈ। 

PunjabKesari
ਸ਼ਹਿਦ ਦੇ ਫਾਇਦੇ
ਵਾਲਾਂ ਨੂੰ ਪੋਸ਼ਿਤ ਅਤੇ ਸੁੰਦਰ ਬਣਾਏ ਰੱਖਣ ਲਈ ਸ਼ਹਿਦ ਮੁੱਖ ਭੂਮਿਕਾ ਨਿਭਾਉਂਦਾ ਹੈ। ਇਹ ਸਕੈਲਪ ਨੂੰ ਪੋਸ਼ਿਤ ਕਰਕੇ ਵਾਲਾਂ ਨੂੰ ਤੇਜ਼ੀ ਨਾਲ ਵਧਣ 'ਚ ਮਦਦ ਕਰਦਾ ਹੈ। ਇਸ ਨਾਲ ਹੇਅਰ ਫਾਲ, ਦੋ-ਮੂੰਹੇ, ਰੁੱਖੇ ਵਾਲਾਂ ਆਦਿ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਆਂਡਾ
ਆਂਡਾ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। ਇਸ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਨਜ਼ਰ ਆਉਂਦੇ ਹਨ।


author

Aarti dhillon

Content Editor

Related News