Beauty Tips: ਆਇਲੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਅਪਣਾਓ ਇਹ 3 ਬਿਊਟੀ ਟਿਪਸ

08/03/2021 3:45:30 PM

ਨਵੀਂ ਦਿੱਲੀ: ਹਰ ਇਕ ਨੂੰ ਮਾਨਸੂਨ ਦੌਰਾਨ ਚਮੜੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ’ਚ ਆਇਲੀ ਚਮੜੀ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਇਸ ਦੇ ਕਾਰਨ ਚਿਹਰੇ ’ਤੇ ਹਰ ਸਮੇਂ ਚਿਪਚਿਪਾਪਨ ਮਹਿਸੂਸ ਹੁੰਦਾ ਹੈ। ਇਸ ਦੇ ਕਾਰਨ ਚਿਹਰੇ ’ਤੇ ਪਿੰਪਲਸ ਹੋਣ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਅਜਿਹੇ ’ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਤੋ ਬਚਣ ਲਈ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਚੱਲੋ ਜਾਣਦੇ ਹਾਂ ਇਸ ਦੇ ਬਾਰੇ ’ਚ...

Beauty Tips: अपनी ऑयली स्किन से हैं परेशान तो डेली लाइफ में अपनाएं ये छोटी-  मोटी चीजें - Beauty care tips for oily skin daily routine - Latest News &  Updates in
ਸ਼ਹਿਦ ਫੇਸਪੈਕ
ਤੁਸੀਂ ਆਇਲੀ ਚਮੜੀ ਦੀ ਸਮੱਸਿਆ ਤੋਂ ਬਚਣ ਲਈ ਸ਼ਹਿਦ ਫੇਸਪੈਕ ਲਗਾ ਸਕਦੀ ਹੋ। ਸ਼ਹਿਦ ’ਚ ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ, ਔਸ਼ਦੀ ਅਤੇ ਬਲੀਚਿੰਗ ਗੁਣ ਹੁੰਦੇ ਹਨ। ਇਸ ਨਾਲ ਤਿਆਰ ਫੇਸਪੈਕ ਲਗਾਉਣ ਨਾਲ ਚਮੜੀ ’ਤੇ ਜਮ੍ਹਾ ਵਾਧੂ ਆਇਲ ਸਾਫ਼ ਹੋ ਕੇ ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਮਿਲਦਾ ਹੈ। ਚਮੜੀ ਸਬੰਧੀ ਸਮੱਸਿਆਵਾਂ ਦੂਰ ਹੋ ਕੇ ਚਿਹਰੇ ’ਤੇ ਨਿਖਾਰ ਆਉਂਦਾ ਹੈ। 
ਇੰਝ ਕਰੋ ਵਰਤੋਂ
ਇਸ ਲਈ ਸਭ ਤੋਂ ਪਹਿਲਾਂ ਕੌਲੀ ’ਚ 2 ਛੋਟੇ ਚਮਚੇ ਬੇਕਿੰਗ ਸੋਡਾ, 1 ਵੱਡਾ ਚਮਚਾ ਸ਼ਹਿਦ, ਨਿੰਬੂ ਦਾ ਰਸ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ। ਇਸ ਨੂੰ 5-10 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ’ਚ ਪਾਣੀ ਨਾਲ ਧੋ ਲਓ। ਚੰਗਾ ਰਿਜ਼ਲਟ ਪਾਉਣ ਲਈ ਇਸ ਫੇਸਪੈਕ ਨੂੰ ਹਫ਼ਤੇ ’ਚ 2-3 ਵਾਰ ਲਗਾਓ। 

PunjabKesari
ਸਮੁੰਦਰੀ ਨਮਕ
ਆਇਲੀ ਚਮੜੀ ਵਾਲਿਆਂ ਲਈ ਸਮੁੰਦਰੀ ਨਮਕ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਚਮੜੀ ’ਤੇ ਜਮ੍ਹਾ ਵਾਧੂ ਆਇਲ ਸਾਫ਼ ਹੁੰਦਾ ਹੈ। ਨਾਲ ਹੀ ਚਮੜੀ ’ਤੇ ਲੋੜ ਅਨੁਸਾਰ ਨਮੀ ਬਣਾਏ ਰੱਖਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਚਿਹਰਾ ਸਾਫ਼, ਨਿਖਰਿਆ ਅਤੇ ਖਿੜਿਆ-ਖਿੜਿਆ ਨਜ਼ਰ ਆਉਂਦਾ ਹੈ। 
ਇੰਝ ਕਰੋ ਵਰਤੋਂ
ਇਸ ਲਈ 1/2 ਛੋਟਾ ਚਮਚਾ ਸਮੁੰਦਰੀ ਨਮਕ ’ਚ ਲੋੜ ਅਨੁਸਾਰ ਕੋਸਾ ਪਾਣੀ ਮਿਲਾਓ। ਫਿਰ ਇਸ ਨਾਲ ਸਰਕੁਲੇਸ਼ਨ ਮੋਸ਼ਨ ’ਚ ਚਿਹਰੇ ਅਤੇ ਗਰਦਨ ਦੀ ਮਾਲਿਸ਼ ਕਰੋ। 3-5 ਮਿੰਟ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰੋ। ਤੁਸੀਂ ਇਸ ਉਪਾਅ ਨੂੰ ਹਫ਼ਤੇ ’ਚ 2 ਵਾਰ ਕਰ ਸਕਦੇ ਹੋ। 
ਗ੍ਰੀਨ-ਟੀ ਆਈਸ ਕਿਊਬਸ
ਤੁਸੀਂ ਆਇਲੀ ਚਮੜੀ ਤੋਂ ਬਚਣ ਅਤੇ ਚਿਹਰੇ ’ਤੇ ਚਮਕ ਲਿਆਉਣ ਲਈ ਗ੍ਰੀਨ-ਟੀ ਆਈਸ ਕਿਊਬਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਮਿਲੇਗਾ। ਆਇਲੀ ਚਮੜੀ ਦੀ ਪਰੇਸ਼ਾਨੀ ਦੂਰ ਹੋਣ ਦੇ ਨਾਲ ਪਿੰਪਲਸ, ਦਾਗ-ਧੱਬੇ ਆਦਿ ਚਮੜੀ ਸਬੰਧੀ ਸਮੱਸਿਆਵਾਂ ਵੀ ਦੂਰ ਹੋਣਗੀਆਂ। 

PunjabKesari
ਇੰਝ ਕਰੋ ਵਰਤੋਂ
ਇਸ ਲਈ ਇਕ ਪੈਨ ’ਚ ਇਕ ਕੱਪ ਪਾਣੀ ਅਤੇ ਇਕ ਬੈਗ ਗ੍ਰੀਨ ਟੀ ਪਾ ਕੇ ਉਬਾਓ। ਪਾਣੀ ਦਾ ਰੰਗ ਬਦਲਣ ’ਤੇ ਇਸ ਨੂੰ ਅੱਗ ਤੋਂ ਉਤਾਰ ਕੇ ਠੰਡਾ ਕਰ ਲਓ। ਹੁਣ ਇਸ ’ਚ 1 ਵੱਡਾ ਚਮਚਾ ਨਿੰਬੂ ਮਿਲਾ ਕੇ ਆਈਸ ਕਿਊਸ ਟ੍ਰੇਅ ’ਚ ਭਰ ਕੇ ਫਰਿੱਜ਼ਰ ’ਚ ਰੱਖ ਦਿਓ। ਇਸ ਦੀ ਬਰਫ਼ ਜਮ੍ਹਣ ’ਤੇ ਚਿਹਰੇ ’ਤੇ ਮਾਲਿਸ਼ ਕਰਦੇ ਹੋਏ ਲਗਾਓ। ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਇਕ ਆਈਸ ਕਿਊਬ ਦੀ ਵਰਤੋਂ ਕਰ ਸਕਦੇ ਹੋ। 


Aarti dhillon

Content Editor

Related News