Beauty Tips: ਗਰਮੀਆਂ ''ਚ ਚਿਹਰੇ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਪੁਦੀਨੇ ਸਣੇ ਇਹ ਫੇਸਪੈਕ

05/18/2021 5:43:41 PM

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਆਉਂਦੇ ਹੀ ਧੁੱਪ ਚਮੜੀ ਨੂੰ ਖਰਾਬ ਕਰਨੀ ਸ਼ੁਰੂ ਕਰ ਦਿੰਦੀ ਹੈ। ਜਿਸ ਨਾਲ ਚਿਹਰੇ 'ਤੇ ਐਲਰਜੀ, ਲਾਲ ਪਿੰਪਲਸ, ਟੈਨਿੰਗ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਕਈ ਲੜਕੀਆਂ ਬਹੁਤ ਤਰ੍ਹਾਂ ਦੇ ਬਿਊਟੀ ਟਿਪਸ ਜਾਂ ਬਿਊਟੀ ਪ੍ਰਾਡੈਕਟ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਫੇਸ ਪੈਕ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਰਮੀਆਂ ਦੇ ਦਿਨਾਂ 'ਚ ਵੀ ਆਪਣੀ ਚਮੜੀ ਦਾ ਧਿਆਨ ਰੱਖ ਸਕਦੀ ਹੋ। 
ਤਰਬੂਜ਼ ਫੇਸਪੈਕ
ਗਰਮੀ ਦੇ ਮੌਸਮ 'ਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ਦੇ ਲਈ ਤਰਬੂਜ਼ ਦਾ ਫੇਸਪੈਕ ਬਹੁਤ ਬਿਹਤਰ ਹੈ। ਤੁਸੀਂ ਇਸ ਲਈ ਤਰਬੂਜ਼ ਦਾ ਗੂਦਾ ਲਓ ਅਤੇ ਉਸ 'ਚ ਥੋੜ੍ਹਾ ਜਿਹਾ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਲੇਪ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ। 

PunjabKesari
ਮੈਂਗੋ ਫੇਸ ਪੈਕ 
ਸਭ ਤੋਂ ਪਹਿਲਾਂ ਅੰਬ ਦਾ ਗੂਦਾ ਕੱਢ ਲਓ। ਫਿਰ ਇਸ 'ਚ 1 ਛੋਟਾ ਚਮਚਾ ਚੰਦਨ ਪਾਊਡਰ,1 ਛੋਟਾ ਚਮਚਾ ਦਹੀਂ,1/2 ਛੋਟਾ ਚਮਚਾ ਸ਼ਹਿਦ ਅਤੇ ਚੁਟਕੀ ਇਕ ਹਲਦੀ ਮਿਲਾ ਲਓ। ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫੇਸਪੈਕ ਤਿਆਰ ਕਰ ਲਓ। ਹੁਣ ਇਸ ਫੇਸਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ। 

PunjabKesari
ਪੁਦੀਨਾ ਫੇਸਪੈਕ 
ਪੁਦੀਨਾ ਫੇਸਪੈਕ ਬਣਾਉਣ ਦੇ ਲਈ ਸਭ ਤੋਂ ਪਹਿਲੇ 1 ਵੱਡਾ ਚਮਚਾ ਪੁਦੀਨਾ ਲਓ। ਫਿਰ ਇਸ ਦੀਆਂ ਪੱਤੀਆਂ ਪੀਸ ਲਓ। ਪੀਸਣ ਤੋਂ ਬਾਅਦ ਇਸ 'ਚ 2 ਛੋਟੇ ਚਮਚੇ ਗੁਲਾਬ ਜਲ ਮਿਲਾਓ ਅਤੇ ਫਿਰ ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਚੰਦਨ ਫੇਸਪੈਕ
ਇਕ ਕੌਲੀ 'ਚ 1 ਵੱਡਾ ਚਮਚਾ ਚੰਦਨ ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੈਕ ਤਿਆਰ ਕਰ ਲਓ। ਫਿਰ ਇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਓ। 

PunjabKesari
ਨਿੰਬੂ ਫੇਸਪੈਕ
ਸਭ ਤੋਂ ਪਹਿਲਾਂ ਇਕ ਨਿੰਬੂ ਨਿਚੋੜ ਕੇ ਉਸ ਦਾ ਰਸ ਕੱਢ ਲਓ। ਫਿਰ ਇਸ ਰਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਹੁਣ ਰੂੰ ਦੀ ਮਦਦ ਨਾਲ ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ।


Aarti dhillon

Content Editor

Related News