Beauty Tips: ਪਾਟੀਆਂ ਅੱਡੀਆਂ ਤੋਂ ਇਲਾਵਾ ਪੈਰਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖ਼ੇ

01/28/2021 3:24:05 PM

ਨਵੀਂ ਦਿੱਲੀ: ਲੜਕੀਆਂ ਹਮੇਸ਼ਾ ਅਭਿਨੇਤਰੀਆਂ ਦੇ ਪੈਰ ਅਤੇ ਲੱਤਾਂ ਦੇਖ ਕੇ ਇਹ ਸੋਚਦੀਆਂ ਹਨ ਕਿ ਕਾਸ਼ ਉਨ੍ਹਾਂ ਦੇ ਪੈਰ ਵੀ ਓਨੇ ਹੀ ਖ਼ੂਬਸੂਰਤ ਹੁੰਦੇ ਪਰ ਤੁਹਾਨੂੰ ਇੰਨਾ ਸੋਚਣ ਦੀ ਲੋੜ ਨਹੀਂ ਹੈ ਕਿ ਕਿਉਂਕਿ ਹੁਣ ਤੁਸੀਂ ਇਸ ਕਾਸ਼ ਨੂੰ ਹਕੀਕਤ ’ਚ ਬਦਲ ਸਕਦੇ ਹੋ। ਇਸ ਲਈ ਤੁਹਾਨੂੰ ਜ਼ਿਆਦਾ ਕੁਝ ਨਹੀਂ ਸਿਰਫ ਇਨ੍ਹਾਂ ਟਿਪਸ ਨੂੰ ਅਪਣਾਉਣਾ ਹੋਵੇਗਾ। ਚੱਲੋ ਤੁਹਾਨੂੰ ਦੱਸਦੇ ਹਾਂ ਪੈਰਾਂ ਨੂੰ ਖ਼ੂਬਸੂਰਤ ਬਣਾਉਣ ਦਾ ਤਰੀਕਾ...
ਰੂਟੀਨ ’ਚ ਸ਼ਾਮਲ ਕਰੋ ਡਰਾਈ ਬਰਸ਼ਿੰਗ
ਸਕਿਨ ਨੂੰ ਐਕਸਫੋਲੀਏਟ ਕਰਨ ਲਈ ਡਰਾਈ ਬਰਸ਼ਿੰਗ ਬਲੱਡ ਸਰਕੁਲੇਸ਼ਨ ਵੀ ਵਧਾਉਂਦਾ ਹੈ। ਨਾਲ ਹੀ ਇਸ ਨਾਲ ਪੈਰਾਂ ਦੀ ਸਕਿਨ ਡਿਟਾਕਸੀਫਾਈ ਵੀ ਹੁੰਦੀ ਹੈ। ਹਾਲਾਂਕਿ ਉਨ੍ਹਾਂ ਦੀ ਸਕਿਨ ਸੈਂਸਟਿਵ ਅਤੇ ਡਰਾਈ ਹੈ ਤਾਂ ਇਸ ਦੀ ਵਰਤੋਂ ਨਾ ਕਰੋ। ਇਸ ਨਾਲ ਸੋਜ ਜਾਂ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ। 

PunjabKesari
ਬੇਕਿੰਗ ਸੋਡੇ ਨਾਲ ਧੋਵੋ ਪੈਰ
1 ਡੱਬਾ ਪਾਣੀ ’ਚ 1 ਚਮਚਾ ਬੇਕਿੰਗ ਸੋਡਾ ਮਿਲਾਓ ਅਤੇ ਨਹਾਉਂਦੇ ਸਮੇਂ ਇਸ ਨਾਲ ਪੈਰਾਂ ਦੀ ਸਫਾਈ ਕਰੋ। ਇਸ ਨਾਲ ਪੈਰਾਂ ’ਤੇ ਜਮ੍ਹਾ ਗੰਦਗੀ ਅਤੇ ਡੈੱਡ ਸਕਿਨ ਨਿਕਲ ਜਾਂਦੀ ਹੈ। ਨਾਲ ਹੀ ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਪੈਰਾਂ ਨੂੰ ਇੰਫੈਕਸ਼ਨ ਤੋਂ ਬਚਾਉਣ ’ਚ ਵੀ ਮਦਦ ਕਰਨਗੇ। 
ਸਾਫਟ ਸਕਰੱਬ ਕਰੋ ਟਰਾਈ
ਪੈਰਾਂ ਲਈ ਤੁਸੀਂ ਘਰ ਦਾ ਬਣਿਆ ਸਕਰੱਬ ਵਰਤੋਂ। ਇਸ ਲਈ ਤੁਸੀਂ ਚਾਹ ਪੱਤੀ ਅਤੇ ਖੰਡ ਨੂੰ ਦਰਦਰਾ ਪੀਸ ਕੇ ਕੋਸਾ ਨਾਰੀਅਲ ਤੇਲ ਮਿਲਾਓ। ਹੁਣ ਇਸ ਨੂੰ ਸਕਰੱਬ ਦੀ ਤਰ੍ਹਾਂ ਵਰਤੋਂ ਕਰੋ। ਧਿਆਨ ਰੱਖੋ ਕਿ ਹਮੇਸ਼ਾ ਸਾਫਟ ਬਰੱਸ਼ ਜਾਂ ਬਾਰੀਕ ਪਿਸਿਆ ਸਕਰੱਬ ਚੁਣੋ ਕਿਉਂਕਿ ਪੈਰਾਂ ਦੀ ਸਕਿਨ ਸਾਫਟ ਹੁੰਦੀ ਹੈ।

PunjabKesari
ਮਾਇਸਚੁਰਾਈਜ਼ਰ ਕਰਦੇ ਰਹੋ
ਧਿਆਨ ਰੱਖੋ ਕਿ ਪੈਰਾਂ ਨੂੰ ਸਮੇਂ-ਸਮੇਂ ’ਤੇ ਮਾਇਸਚੁਰਾਈਜ਼ਰ ਕਰਦੇ ਰਹੋ ਕਿਉਂਕਿ ਇਸ ਨਾਲ ਨਮੀ ਬਣੀ ਰਹੇਗੀ ਅਤੇ ਸਕਿਨ ਡਰਾਈ ਨਹੀਂ ਹੋਵੇਗੀ। ਤੁਸੀਂ ਇਸ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। 
ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋਂ
ਪੈਰਾਂ ਲਈ ਕਦੇ ਵੀ ਸਕਰੱਬ, ਦਾਣੇਦਾਰ ਪਾਊਡਰ, ਨਮਕ ਅਤੇ ਖੰਡ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਸਕਿਨ ਕਾਲੀ ਪੈਣ ਲੱਗਦੀ ਹੈ। 
ਪਾਟੀਆਂ ਅੱਡੀਆਂ ਲਈ ਨੁਸਖ਼ਾ
ਹਲਕੇ ਕੋਸੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪੈਰਾਂ ਨੂੰ 20 ਮਿੰਟ ਤੱਕ ਡੁਬੋ ਕੇ ਰੱਖੋ। ਇਸ ਤੋਂ ਬਾਅਦ ਪੈਰਾਂ ਨੂੰ ਪਿਊਬਿਕ ਸਟੋਨ ਨਾਲ ਹਲਕੇ ਹੱਥਾਂ ਨਾਲ ਰਗੜੋ। ਫਿਰ ਅੱਡੀਆਂ ’ਤੇ ਕ੍ਰੀਮ ਅਪਲਾਈ ਕਰ ਲਓ। ਇਸ ਨਾਲ ਪਾਟੀਆਂ ਅੱਡੀਆਂ ਦੀ ਸਮੱਸਿਆ ਦੂਰ ਹੋਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News