Beauty Tips : ਆਇਲੀ ਸਕਿਨ ਤੋਂ ਨਿਜ਼ਾਤ ਪਾਉਣ ਲਈ ਲਗਾਓ ਘਰ ਦਾ ਬਣਿਆ ਇਹ ਫੇਸਪੈਕ
Sunday, Jan 23, 2022 - 04:23 PM (IST)

ਨਵੀਂ ਦਿੱਲੀ- ਸਰਦੀਆਂ 'ਚ ਸਕਿਨ 'ਚ ਨਿਖਾਰ ਕਾਇਮ ਰੱਖਣ ਲਈ ਲੜਕੀਆਂ ਵੱਖਰੇ-ਵੱਖਰੇ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ ਪਰ ਸਾਰੇ ਪ੍ਰਾਡੈਕਟਸ ਪੂਰੀ ਤਰ੍ਹਾਂ ਦੇ ਕੈਮੀਕਲ ਫ੍ਰੀ ਨਾ ਹੋਣ ਨਾਲ ਚਮੜੀ 'ਤੇ ਸਾਈਡ ਇਫੈਕਟ ਹੋਣ ਦਾ ਖਤਰਾ ਰਹਿੰਦਾ ਹੈ। ਇਸ ਦੇ ਕਾਰਨ ਆਇਲੀ ਸਕਿਨ ਦੀ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਤੁਸੀਂ ਘਰ 'ਚ ਮੌਜੂਦ ਕੁਝ ਚੀਜ਼ਾਂ ਨਾਲ ਫੇਸਪੈਕ ਬਣਾ ਕੇ ਲਗਾ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ 'ਤੇ ਜਮ੍ਹਾ ਵਾਧੂ ਆਇਲ ਨਿਕਲ ਜਾਵੇਗਾ। ਅਜਿਹੇ 'ਚ ਚਿਹਰਾ ਸਾਫ, ਨਿਖਰਿਆ ਅਤੇ ਮੁਲਾਇਮ ਅਤੇ ਚਮਕਦਾਰ ਨਜ਼ਰ ਆਵੇਗਾ।
ਕੇਲੇ ਅਤੇ ਸ਼ਹਿਦ ਨਾਲ ਬਣਿਆ ਫੇਸਪੈਕ
ਤੁਸੀਂ ਸਕਿਨ 'ਤੇ ਜਮ੍ਹਾ ਵਾਧੂ ਆਇਲ ਸਾਫ ਕਰਨ ਲਈ ਕੇਲੇ-ਸ਼ਹਿਦ ਦਾ ਫੇਸਪੈਕ ਲਗਾ ਸਕਦੇ ਹੋ। ਕੇਲਾ ਸਕਿਨ ਦੀ ਸਫਾਈ ਕਰਕੇ ਉਸ ਨੂੰ ਹਾਈਡ੍ਰੇਟਿਡ ਰੱਖੇਗਾ। ਇਸ ਨਾਲ ਸਕਿਨ 'ਤੇ ਆਇਲ ਘੱਟ ਹੋਵੇਗਾ। ਸ਼ਹਿਦ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਕੇ ਚਿਹਰੇ 'ਤੇ ਕੁਦਰਤੀ ਗਲੋਅ ਲਿਆਉਣ 'ਚ ਮਦਦ ਕਰੇਗਾ।
ਇੰਝ ਕਰੋ ਵਰਤੋਂ
ਇਸ ਲਈ ਇਕ ਕੌਲੀ 'ਚ 1/2 ਕੇਲੇ ਮੈਸ਼ ਕਰੋ। ਹੁਣ ਇਸ 'ਚ ਲੋੜ ਅਨੁਸਾਰ ਸ਼ਹਿਦ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟ ਤੱਕ ਲਗਾਓ। ਬਾਅਦ 'ਚ ਪਾਣੀ ਨਾਲ ਇਸ ਨੂੰ ਸਾਫ ਕਰਕੇ ਚਿਹਰਾ ਸੁੱਕਾ ਲਓ।
ਨਿੰਬੂ ਅਤੇ ਦਹੀਂ ਫੇਸ ਪੈਕ
ਜੇਕਰ ਤੁਸੀਂ ਆਇਲੀ ਸਕਿਨ ਤੋਂ ਪਰੇਸ਼ਾਨ ਤੋਂ ਤਾਂ ਇਸ ਤੋਂ ਬਚਣ ਲਈ ਨਿੰਬੂ-ਦਹੀਂ ਫੇਸਪੈਕ ਲਗਾ ਸਕਦੇ ਹੋ। ਵਿਟਾਮਿਨ ਸੀ ਨਾਲ ਭਰਪੂਰ ਦਹੀਂ-ਨਿੰਬੂ ਸਕਿਨ ਨੂੰ ਡੂੰਘਾਈ ਤੋਂ ਪੋਸ਼ਿਤ ਕਰਨਗੇ। ਅਜਿਹੇ 'ਚ ਸਕਿਨ ਸਾਫ, ਨਿਖਰੀ ਅਤੇ ਚਮਕਦਾਰ ਨਜ਼ਰ ਆਵੇਗੀ। ਇਸ ਦੇ ਨਾਲ ਹੀ ਇਸ 'ਚ ਮੌਜੂਦ ਐਕਸਫੋਲੀਏਟਿੰਗ ਅਤੇ ਪ੍ਰੋਬਾਇਓਟਿਕਸ ਗੁਣ ਸਕਿਨ ਨੂੰ ਆਇਲ ਫ੍ਰੀ ਕਰਨ 'ਚ ਮਦਦ ਕਰਦੇ ਹਨ।
ਇੰਝ ਕਰੋ ਵਰਤੋਂ
ਇਸ ਦੇ ਲਈ ਇਕ ਕੌਲੀ 'ਚ 1-1 ਚਮਚਾ ਨਿੰਬੂ ਦਾ ਰਸ ਅਤੇ ਦਹੀਂ ਮਿਲਾਓ। ਹੁਣ ਇਸ 'ਚ ਅੱਧਾ ਛੋਟਾ ਚਮਚਾ ਹਲਦੀ ਮਿਲਾ ਕੇ ਸਮੂਦ ਪੇਸਟ ਬਣਾਓ। ਤਿਆਰ ਮਿਸ਼ਰਨ ਨੂੰ ਚਿਹਰੇ ਅਤੇ ਗਰਦਨ 'ਤੇ ਮਾਲਿਸ਼ ਕਰਦੇ ਹੋਏ ਲਗਾਓ। ਇਸ ਨੂੰ 15-20 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ 'ਚ ਤਾਜ਼ੇ ਪਾਣੀ ਨਾਲ ਮੂੰਹ ਧੋ ਕੇ ਸੁੱਕਾ ਲਓ।
ਨੋਟ-ਇਹ ਆਮ ਜਾਣਕਾਰੀ 'ਤੇ ਆਧਾਰਿਤ ਘਰੇਲੂ ਨੁਸਖ਼ੇ ਹਨ। ਜੇਕਰ ਤੁਹਾਨੂੰ ਇਸ 'ਚੋਂ ਕਿਸੇ ਚੀਜ਼ ਤੋਂ ਐਲਰਜੀ ਹੈ ਤਾਂ ਇਨ੍ਹਾਂ ਫੇਸਪੈਕ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਲਗਾਉਣ ਤੋਂ ਪਹਿਲੇ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।