Beauty Tips : ਚਿਹਰੇ ''ਤੇ ਨਿਖਾਰ ਲਿਆਉਣ ਲਈ ਲਗਾਓ ਸ਼ਹਿਦ ਅਤੇ ਮੁਲਤਾਨੀ ਮਿੱਟੀ ਦਾ ਫੇਸਪੈਕ, ਜਾਣੋ ਵਿਧੀ

05/03/2022 4:36:51 PM

ਨਵੀਂ ਦਿੱਲੀ-ਗਰਮੀਆਂ 'ਚ ਤੇਜ਼ ਧੁੱਪ ਕਾਰਨ ਚਿਹਰੇ ਦਾ ਨਿਖਾਰ ਖੋਹਣ ਲੱਗਦਾ ਹੈ। ਇਸ ਦੇ ਕਾਰਨ ਸਕਿਨ ਡਲ, ਰੁੱਖੀ ਅਤੇ ਸਮੇਂ ਤੋਂ ਪਹਿਲਾਂ ਬੁੱਢੀ ਨਜ਼ਰ ਆਉਣ ਲੱਗਦੀ ਹੈ। ਅਜਿਹੇ 'ਚ ਇਸ ਤੋਂ ਬਚਣ ਲਈ ਸਕਿਨ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਪਰ ਇਸ ਦੇ ਲਈ ਕੁਝ ਘੰਟੇ ਪਾਰਲਰ 'ਚ ਬਿਤਾਉਣ ਨਾਲ ਸਮੇਂ ਦੇ ਨਾਲ-ਨਾਲ ਪੈਸਿਆਂ ਦੀ ਬਰਬਾਦੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਚਾਹੇ ਤਾਂ ਘਰ 'ਚ ਮੁਲਤਾਨੀ ਮਿੱਟੀ ਨਾਲ ਕੁਝ ਫੇਸਪੈਕ ਬਣਾ ਕੇ ਲਗਾ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਡੂੰਘਾਈ ਤੋਂ ਪੋਸ਼ਿਤ ਕਰਕੇ ਉਸ ਨੂੰ ਟਾਈਟ ਕਰਨ 'ਚ ਮਦਦ ਕਰੇਗਾ ਅਤੇ ਠੰਡਕ ਵੀ ਪਹੁੰਚਾਏਗਾ। ਚਲੋਂ ਜਾਣਦੇ ਹਾਂ ਇਨ੍ਹਾਂ ਹੋਮਮੇਡ ਫੇਸਪੈਕ ਨੂੰ ਬਣਾਉਣ ਅਤੇ ਇਸਤੇਮਾਲ ਕਰਨ ਦਾ ਤਰੀਕਾ...
ਐੱਗ ਵ੍ਹਾਈਟ-ਮੁਲਤਾਨੀ ਮਿੱਟੀ ਫੇਸਪੈਕ
ਸਕਿਨ ਟਾਈਟਨਿੰਗ ਲਈ ਆਂਡੇ ਦਾ ਚਿੱਟਾ ਹਿੱਸਾ ਅਤੇ ਮੁਲਤਾਨੀ ਮਿੱਟੀ ਨਾਲ ਫੇਸਪੈਕ ਬਣਾ ਕੇ ਲਗਾ ਸਕਦੇ ਹੋ। ਇਸ ਨਾਲ ਸਕਿਨ 'ਚ ਕਸਾਅ ਆਉਣ 'ਚ ਮਦਦ ਮਿਲੇਗੀ। ਅਜਿਹੇ 'ਚ ਝੁਰੜੀਆਂ ਅਤੇ ਵੱਧਦੀ ਉਮਰ ਦੇ ਲੱਛਣ ਘੱਟ ਕਰਨ 'ਚ ਮਦਦ ਮਿਲੇਗੀ। ਇਸ ਲਈ ਇਕ ਕੌਲੀ 'ਚ 1 ਆਂਡੇ ਦਾ ਸਫੈਦ ਹਿੱਸਾ, 1-1 ਚਮਚਾ ਮੁਲਤਾਨੀ ਮਿੱਟੀ ਪਾਊਡਰ, ਕੱਚਾ ਦੁੱਧ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਤੇ ਗਰਦਨ 'ਤੇ 15 ਮਿੰਟ ਤੱਕ ਲਗਾਓ। ਬਾਅਦ 'ਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੀ ਸਕਿਨ ਟਾਈਟ ਹੋਣ ਦੇ ਨਾਲ ਚਮਕਦਾਰ ਨਜ਼ਰ ਆਵੇਗੀ। 

PunjabKesari
ਕੱਚਾ ਦੁੱਧ-ਮੁਲਤਾਨੀ ਮਿੱਟੀ ਫੇਸਪੈਕ
ਕੱਚਾ ਦੁੱਧ ਕਲੀਂਜ਼ਰ, ਟੋਨਰ ਆਦਿ ਦੀ ਤਰ੍ਹਾਂ ਦਾ ਕੰਮ ਕਰਦਾ ਹੈ। ਇਹ ਸਕਿਨ ਦੀ ਡੂੰਘਾਈ ਤੋਂ ਸਫਾਈ ਕਰਕੇ ਉਸ ਨੂੰ ਚਮਕਦਾਰ ਅਤੇ ਜਵਾਨ ਬਣਾਏ ਰੱਖਣ 'ਚ ਮਦਦ ਕਰਦਾ ਹੈ। ਉਧਰ ਮੁਲਤਾਨੀ ਮਿੱਟੀ ਚਿਹਰੇ 'ਤੇ ਪਏ ਦਾਗ ਧੱਬੇ, ਮੁਹਾਸੇ, ਟੈਨਿੰਗ, ਝੁਰੜੀਆਂ ਆਦਿ ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਰਗਰ ਸਾਬਤ ਹੁੰਦੀ ਹੈ। ਅਜਿਹੇ 'ਚ ਇਸ ਫੇਸਪੈਕ ਨੂੰ ਲਗਾਉਣ ਨਾਲ ਸਕਿਨ ਅੰਦਰ ਤੋਂ ਸਾਫ ਹੁੰਦੀ ਹੈ। ਅਜਿਹੇ 'ਚ ਚਿਹਰਾ ਸਾਫ, ਨਿਖਰਿਆ, ਮੁਲਾਇਮ ਅਤੇ ਜਵਾਨ ਨਜ਼ਰ ਆਉਂਦਾ ਹੈ। ਇਸ ਲਈ ਇਕ ਕੌਲੀ 'ਚ 2-3 ਚਮਚੇ ਮੁਲਤਾਨੀ ਮਿੱਟੀ ਅਤੇ ਕੱਚਾ ਦੁੱਧ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ। ਇਸ ਨੂੰ 10-15 ਮਿੰਟ ਲੱਗਾ ਰਹਿਣ ਦਿਓ। ਬਾਅਦ 'ਚ ਤਾਜ਼ੇ ਪਾਣੀ ਨਾਲ ਧੋ ਲਓ।

PunjabKesari
ਸ਼ਹਿਦ-ਮੁਲਤਾਨੀ ਮਿੱਟੀ ਫੇਸਪੈਕ
ਗਰਮੀਆਂ 'ਚ ਸਨਟੈਨ ਕਾਰਨ ਸਕਿਨ ਕਾਲੀ ਪੈਣ ਲੱਗਦੀ ਹੈ। ਇਸ ਤੋਂ ਇਲਾਵਾ ਧੂੜ-ਮਿੱਟੀ ਚਿਹਰੇ 'ਤੇ ਪੈਣ ਨਾਲ ਸਕਿਨ ਘੱਟ ਉਮਰ 'ਚ ਹੀ ਡਲ, ਰੁੱਖੀ ਅਤੇ ਬੁੱਢੀ ਨਜ਼ਰ ਆਉਣ ਲੱਗਦੀ ਹੈ। ਅਜਿਹੇ 'ਚ ਇਸ ਤੋਂ ਬਚਣ ਅਤੇ ਚਿਹਰੇ ਦੀ ਚਮਕ ਬਰਕਰਾਰ ਰੱਖਣ ਲਈ ਤੁਸੀਂ ਮੁਲਤਾਨੀ ਮਿੱਟੀ 'ਚ ਸ਼ਹਿਦ ਮਿਲਾ ਕੇ ਲਗਾ ਸਕਦੇ ਹੋ। ਇਸ ਲਈ ਇਕ ਕੌਲੀ 'ਚ 1-1 ਚਮਚਾ ਮੁਲਤਾਨੀ ਮਿੱਟੀ, ਗੁਲਾਬ ਜਲ ਅਤੇ 1/2 ਚਮਚੇ ਸ਼ਹਿਦ ਮਿਲਾਓ। ਫਿਰ ਪੇਸਟ ਨੂੰ ਚਿਹਰੇ 'ਤੇ 10 ਮਿੰਟ ਤੱਕ ਲਗਾ ਕੇ ਪਾਣੀ ਨਾਲ ਧੋ ਲਓ। 
ਚੰਗਾ ਰਿਜ਼ਲਟ ਪਾਉਣ ਲਈ ਤੁਸੀਂ ਇਸ 'ਚੋਂ ਕਿਸੇ ਵੀ ਇਸ ਫੇਸਪੈਕ ਨੂੰ ਹਫ਼ਤੇ 'ਚ 2 ਵਾਰ ਜ਼ਰੂਰ ਲਗਾਓ।


Aarti dhillon

Content Editor

Related News