ਵਾਲਾਂ ਨੂੰ ਚਮਕਦਾਰ ਬਣਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

11/08/2018 3:02:22 PM

ਜਲੰਧਰ— ਰੁੱਖੇ ਅਤੇ ਬੇਜਾਨ ਵਾਲ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ। ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਣ ਲਈ ਲੜਕੀਆਂ ਕਈ ਤਰ੍ਹਾਂ ਦੇ ਤਰੀਕੇ ਅਪਣਾਉਦੀਆਂ ਹਨ ਪਰ ਇਨ੍ਹਾਂ ਨਾਲ ਵੀ ਕੁਝ ਨਹੀਂ ਹੁੰਦਾ। ਜੇਕਰ ਤੁਹਾਡੇ ਵੀ ਵਾਲ ਡ੍ਰਾਈ ਹਨ ਤਾਂ ਉਨ੍ਹਾਂ ਨੂੰ ਸੋਫਟ ਅਤੇ ਸਿਲਕੀ ਬਣਾਉਣ ਲਈ ਇਨ੍ਹਾਂ ਘਰੇਲੂਆਂ ਨੁਸਖਿਆਂ ਦੀ ਵਰਤੋ ਕਰੋ।
1. ਐਵੋਕਾਡੋ
ਐਵੋਕਾਡੋ ਨੂੰ ਮੈਸ਼ ਕਰਕੇ 1 ਅੰਡੇ 'ਚ ਮਿਕਸ ਕਰ ਲਓ ਅਤੇ ਗਿੱਲੇ ਵਾਲਾਂ 'ਚ ਲਗਾ ਲਓ। ਫਿਰ 20 ਮਿੰਟ ਬਾਅਦ ਵਾਲ ਧੋ ਲਓ। ਇਹ ਉਪਾਅ ਹਫਤੇ 'ਚ 1 ਵਾਰ ਕਰੋ। ਇਸ ਨਾਲ ਵਾਲਾਂ 'ਚ ਚਮਕ ਆਵੇਗੀ।
2. ਐੱਗ ਸ਼ੈਪੂ
ਥੋੜ੍ਹੇ ਜਿਹੇ ਸ਼ੈਪੂ 'ਚ 1 ਅੰਡਾ ਮਿਲਾਕੇ ਵਾਲਾਂ 'ਚ ਲਗਾਓ ਅਤੇ 5 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਅੰਡੇ 'ਚ ਮੌਜੂਦ ਮੌਜੂਦ ਪ੍ਰੋਟੀਨ ਵਾਲਾਂ ਨੂੰ ਹੈਲਦੀ ਅਤੇ ਸ਼ਾਇਨੀ ਬਣਾਉਂਦਾ ਹੈ।
3. ਕੋਕੋਨਟ ਆਇਲ
1 ਵੱਡਾ ਚੱਮਚ ਕੋਕੋਨਟ ਆਇਲ ਲੈ ਕੇ ਗਿੱਲੇ ਵਾਲਾਂ 'ਤੇ ਅਪਲਾਈ ਕਰੋ। ਜੇਕਰ ਵਾਲ ਬਹੁਤ ਜ਼ਿਆਦਾ ਡ੍ਰਾਈ ਹਨ ਤਾਂ ਤੇਲ ਨੂੰ ਰਾਤ ਭਰ ਲੱਗਾ ਰਹਿਣ ਦਿਓ ਅਤੇ ਸਵੇਰੇ ਸ਼ੈਪੂ ਨਾਲ ਧੋ ਲਓ।
4. ਐਪਲ ਸਾਈਡਰ ਵਿਨੇਗਰ
ਅੱਧਾ ਕੱਪ ਪਾਣੀ 'ਚ 1 ਵੱਡਾ ਚੱਮਚ ਐਪਲ ਸਾਈਡਰ ਵਿਨੇਗਰ ਮਿਕਸ ਕਰਕੇ ਗਿੱਲੇ ਵਾਲਾਂ 'ਚ ਲਗਾਓ। ਵਾਲਾਂ ਨੂੰ ਕੰਘੀ ਕਰੋ ਅਥੇ 5 ਮਿੰਟ ਬਾਅਦ ਧੋ ਲਓ। ਵਿਨੇਗਰ 'ਚ ਮੌਜੂਦ ਐਸਿਡ ਵਾਲਾਂ ਦੀ ਬਾਹਰੀ ਪਰਤ ਨੂੰ ਸੀਲ ਕਰ ਦਿੰਦਾ ਹੈ।
5. ਦਹੀਂ
ਅੱਧੇ ਕੱਪ ਦਹੀਂ ਨਾਲ ਵਾਲਾਂ ਦੀ ਮਸਾਜ ਕਰੋ ਅਤੇ 20 ਮਿੰਟ ਬਾਅਦ ਵਾਲਾਂ ਨੂੰ ਕੋਸੇ ਪਾਣੀ ਫਿਰ ਠੰਡੇ ਪਾਣੀ ਨਾਲ ਧੋ ਲਓ। ਦਹੀਂ ਨਾਲ ਵਾਲਾਂ ਨੂੰ ਮਜਬੂਤੀ ਮਿਲੇਗੀ ਅਤੇ ਚਮਕਦਾਰ ਵੀ ਹੋਣਗੇ।


Related News