ਪਸੀਨੇ ਦੀ ਬਦਬੂ ਤੇ ਗਰਮੀ ਤੋਂ ਬਚਾਉਣਗੇ ਇਹ ਘਰੇਲੂ ਨੁਸਖੇ

08/04/2018 11:53:27 AM

ਜਲੰਧਰ— ਗਰਮੀਆਂ ਵਿੱਚ ਪਸੀਨੇ ਦੀ ਬਦਬੂ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਤੇ ਪਸੀਨੇ ਨਾਲ ਸਰੀਰ ’ਚ ਫੰਗਲ ਇਨਫੈਕਸ਼ਨ ਵੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਅੱਗੇ ਦੱਸੇ ਘਰੇਲੂ ਨੁਸਖ਼ੇ ਬੇਹੱਦ ਕੰਮ ਆਉਣਗੇ।ਗਰਮੀਆਂ ਦੌਰਾਨ ਸੂਤੀ ਕੱਪੜੇ ਪਾਓ ਜਿਸ ਨਾਲ ਪਸੀਨੇ ਦੇ ਸੁੱਕਣ ਵਿੱਚ ਮਦਦ ਮਿਲੇਗੀ।

ਬੇਕਿੰਗ ਸੋਢਾ, ਪਾਣੀ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਨੂੰ ਆਪਣੀਆਂ ਅੰਡਰ ਆਰਮਸ (ਕੱਛਾਂ) ਵਿੱਚ 10 ਮਿੰਟ ਤਕ ਲਾ ਕੇ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਪਸੀਨੇ ਦੀ ਬਦਬੂ ਰੋਕਣ ਵਿੱਚ ਮਦਦ ਮਿਲੇਗੀ। ਬੇਕਿੰਗ ਸੋਢਾ ਤੇ ਟੈਲਕਮ ਪਾਊਡਰ ਦਾ ਮਿਸ਼ਰਣ ਬਣਾ ਕੇ ਇਸ ਨੂੰ ਅੰਡਰ ਆਰਮਸ ਤੇ ਪੈਰਾਂ ’ਤੇ 10 ਮਿੰਟ ਤਕ ਲਾਉਣ ਬਾਅਦ ਤਾਜ਼ੇ ਪਾਣੀ ਨਾਲ ਧੋ ਲਉ। ਇਸ ਨਾਲ ਪਸੀਨੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਪਸੀਨੇ ਦੀ ਬਦਬੂ ਨੂੰ ਰੋਕਣ ਲਈ ਡੀਓਡਰੈਂਟ ਕਾਫ਼ੀ ਮਦਦਗਾਰ ਹੁੰਦਾ ਹੈ ਪਰ ਹਮੇਸ਼ਾ ਹਲਕੀ ਸੁਗੰਧ ਵਾਲਾ ਡੀਓ ਹੀ ਲਾਓ। ਇਸ ਦੇ ਇਲਾਵਾ ਟੈਲਕਮ ਪਾਊਟਰ ਜਾਂ ਸੈਂਟ ਵੀ ਵਰਤਿਆ ਜਾ ਸਕਦਾ ਹੈ।

ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਟਮਾਟਰ ਜੂਸ ਪੀਓ। ਇਹ ਪਸੀਨੇ ਦੀ ਬਦਬੂ ਲਈ ਜ਼ਿੰਮੇਦਾਰ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ।

 


Related News