ਤਾਪਮਾਨ ਫਿਰ ਉਛੱਲਿਆ, ਗਰਮੀ ਨੇ ਛੁਡਾਏ ਪਸੀਨੇ, ਚੱਲੇਗੀ ਹੋਰ ਲੂ, ਜਾਣੋ ਅਗਲੇ ਦਿਨਾਂ ਦਾ ਹਾਲ
Wednesday, Jun 12, 2024 - 03:10 PM (IST)

ਨਵਾਂਸ਼ਹਿਰ (ਮਨੋਰੰਜਨ)-ਮੈਦਾਨੀ ਇਲਾਕਿਆ ਵਿੱਚ ਗਰਮੀ ਅਤੇ ਗੰਭੀਰ ਹੀਟ ਵੇਵ ਲੂ ਆਪਣੇ ਤੇਵਰ ਫਿਰ ਵਿਖਾਉਣ ਲੱਗੀ ਹੈ। ਆਸਮਾਨ ਤੋ ਝੁਲਸਣ ਵਾਲੀ ਅੱਗ ਵਰਸ ਰਹੀ ਹੈ। ਪਾਰਾ ਵੀ ਹੌਲੀ-ਹੌਲੀ ਉਛਲ ਰਿਹਾ ਹੈ। ਸ਼ਹਿਰ ਦਾ ਜ਼ਿਆਦਾਤਰ ਤਾਪਮਾਨ 45 ਡਿਗਰੀ ਹੋ ਗਿਆ ਹੈ। ਜੋਕਿ ਸਾਧਾਰਨ ਤੋਂ ਚਾਰ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਘੱਟੋ-ਘੱਟ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਮਾਹਿਰਾ ਅਨੁਸਾਰ ਤੱਪਦੀ ਗਰਮੀ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਆਉਣ ਵਾਲੇ ਚਾਰ-ਪੰਜ ਦਿਨਾਂ ਤੱਕ ਤੱਪਦੀ ਗਰਮੀ ਅਤੇ ਲੂ ਦੇ ਖ਼ਤਰੇ ਨੂੰ ਵੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਇਸ ਤੱਪਦੀ ਗਰਮੀ ਵਿੱਚ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ। ਤੱਪਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ ਜਦਕਿ ਸੜਕਾਂ 'ਤੇ ਸਨਾਟਾ ਪਸਰਿਆ ਹੋਇਆ ਹੈ ਅਤੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਤੋ ਸਿਵਾਏ ਕੋਈ ਗਾਹਕ ਤੱਕ ਨਹੀਂ ਵਿਖਾਈ ਦੇ ਰਿਹਾ।
ਇਹ ਵੀ ਪੜ੍ਹੋ- ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ
ਮਾਨਸੂਨ ਆਉਣ ਨੂੰ ਅਜੇ ਹੋਰ ਸਮਾਂ ਲੱਗਣ ਦੀ ਸੰਭਾਵਨਾ
ਮੌਸਮ ਵਿਭਾਗ ਦੇ ਮਾਹਿਰਾਂ ਦੇ ਅਨੁਸਾਰ ਕਿ ਕਮਜੋਰ ਪੱਛਮੀ ਵਿਛੋਭ 15 ਜੂਨ ਨੂੰ ਸਰਗਰਮ ਹੋਣ ਅਤੇ ਸੰਪੂਰਨ ਇਲਾਕੇ ਵਿੱਚ 15/18 ਜੂਨ ਦੇ ਦੌਰਾਨ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਬੱਦਲਵਾਈ ਵੇਖਣ ਨੂੰ ਮਿਲੇਗੀ। ਜਿਸ ਨਾਲ ਆਮਜਨ ਨੂੰ ਕੁਝ ਰਾਹਤ ਦੇ ਆਸਾਰ ਬਣ ਰਹੇ ਹਨ। ਜਦਕਿ ਪੰਜਾਬ ਵਿੱਚ ਮਾਨਸੂਨ ਆਉਣ ਵਿੱਚ ਅਜੇ ਕੁਝ ਦੇਰੀ ਲੱਗੇਗੀ। ਕਿਉਕਿ ਬੰਗਾਲ ਦੀ ਖਾੜੀ ਵਿੱਚ ਅਜੇ ਤੱਕ ਕੋਈ ਹਲਚਲ ਵਿਖਾਈ ਨਹੀਂ ਦੇ ਰਹੀ। ਆਉਣ ਵਾਲੇ ਹਫ਼ਤੇ ਵਿੱਚ ਕੋਈ ਲੋਅ ਪ੍ਰੇਸ਼ਰ ਏਰੀਆ ਵੀ ਨਹੀਂ ਬਣ ਪਾ ਰਿਹਾ ਯਾਨੀ ਕਿ ਮਾਨਸੂਨ ਦਾ ਅਜੇ ਇੰਤਜ਼ਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।