ਅਪਰ ਲਿਪਸ ਦੇ ਕਾਲੇਪਨ ਨੂੰ ਆਸਾਨੀ ਨਾਲ ਦੂਰ ਕਰਨਗੇ ਇਹ ਘਰੇਲੂ ਨੁਸਖੇ

Thursday, Aug 02, 2018 - 03:53 PM (IST)

ਨਵੀਂ ਦਿੱਲੀ— ਲੜਕੀਆਂ ਆਪਣੇ ਚਿਹਰੇ ਦੀ ਬਿਊਟੀ ਨੂੰ ਬਰਕਰਾਰ ਰੱਖਣ ਲਈ ਪਤਾ ਨਹੀਂ ਕੀ ਕੁਝ  ਕਰਦੀਆਂ ਹਨ। ਬਲੀਚਿੰਗ ਤੋਂ ਲੈ ਕੇ ਥ੍ਰੈਡਿੰਗ ਤਕ ਦਾ ਸਹਾਰਾ ਲੈਂਦੀਆਂ ਹਨ। ਇੱਥੋ ਤਕ ਕਿ ਅਪਰ ਲਿਪਸ ਦੇ ਅਣਚਾਹੇ ਵਾਲ ਹਟਾਉਣ ਲਈ ਸਮੇਂ-ਸਮੇਂ 'ਤੇ ਬਲੀਚਿੰਗ ਅਤੇ ਅਪਰ ਲਿਪਸ ਏਰੀਆ 'ਚ ਥ੍ਰੈਡ ਮਰਵਾ ਲੈਂਦੀਆਂ ਹਨ ਪਰ ਕਈ ਵਾਰ ਧੁੱਪ,ਹਾਈਪਰ ਪਿੰਗਮੇਂਟੇਸ਼ਨ ਅਤੇ ਥ੍ਰੈਡਿੰਗ ਦੀ ਵਜ੍ਹਾ ਨਾਲ ਵੀ ਉੱਥੇ ਦੀ ਸਕਿਨ ਕਾਲੀ ਪੈ ਜਾਂਦੀ ਹੈ, ਜੋ ਦੇਖਣ 'ਚ ਬਹੁਤ ਹੀ ਬੁਰੀ ਲੱਗਦੀ ਹੈ। ਕਈ ਤਰੀਕੇ ਅਪਣਾਉਣ ਦੇ ਬਾਅਦ ਵੀ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਪਾਉਂਦਾ। ਜੇ ਤੁਹਾਡੇ ਅਪਰ ਲਿਪਸ ਦੀ ਵੀ ਸਕਿਨ ਕਾਲੀ ਹੋਣ ਦੇ ਬਾਅਦ ਭੱਦੀ ਲੱਗਣ ਲੱਗਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਡਾਰਕ ਅਪਰ ਲਿਪਸ ਦੀ ਸਮੱਸਿਆ ਝੱਟ ਨਾਲ ਦੂਰ ਹੋ ਜਾਵੇਗੀ।
1. ਨਾਰੀਅਲ ਤੇਲ ਜਾਂ ਨਾਰੀਅਲ ਦਾ ਪਾਣੀ
ਨਾਰੀਅਲ ਤੇਲ ਜਾਂ ਇਸ ਦਾ ਪਾਣੀ ਡਾਰਕ ਅਪਰ ਲਿਪਸ ਲਈ ਕਾਫੀ ਕਾਰਗਾਰ ਸਾਬਤ ਹੁੰਦਾ ਹੈ। ਰੋਜ਼ ਰਾਤ ਨੂੰ ਸੌਂਦੇ ਸਮੇਂ ਅਪਰ ਲਿਪਸ 'ਤੇ ਨਾਰੀਅਲ ਤੇਲ ਜਾਂ ਨਾਰੀਅਲ ਪਾਣੀ ਲਗਾਓ। ਫਿਰ ਸਵੇਰੇ ਠੰਡੇ ਪਾਣੀ ਨਾਲ ਸਾਫ ਕਰ ਲਓ।

PunjabKesari
2. ਖੀਰੇ ਦਾ ਰਸ
ਖੀਰਾ ਸਕਿਨ ਦੀ ਜਲਣ ਜਾਂ ਰੈਸ਼ੇਜ਼ 'ਚ ਆਰਾਮ ਦਿਵਾਉਂਦਾ ਹੈ,ਉੱਥੇ ਖੀਰੇ ਦਾ ਰਸ ਕੱਢ ਕੇ ਉੱਪਰ ਅਪਰ ਲਿਪਸ 'ਤੇ ਲਗਾਇਆ ਜਾਵੇ ਤਾਂ ਡਾਰਕ ਸਕਿਨ ਤੋਂ ਛੁਟਕਾਰਾ ਮਿਲਦਾ ਹੈ। ਸੁੱਕਣ ਦੇ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।

PunjabKesari
3. ਦੁੱਧ ਦੀ ਮਲਾਈ
ਤੁਸੀਂ ਚਾਹੋ ਤਾਂ ਰਾਤ ਨੂੰ ਸੌਂਦੇ ਸਮੇਂ ਅਪਰ ਲਿਪਸ 'ਤੇ ਮਲਾਈ ਲਗਾ ਸਕਦੇ ਹੋ। ਜੇ ਮਲਾਈ ਨਹੀਂ ਲਗਾਉਣਾ ਚਾਹੁੰਦੇ ਤਾਂ ਰੂੰ ਦੀ ਮਦਦ ਨਾਲ ਕੱਚਾ ਦੁੱਧ ਆਪਣੇ ਅਪਰ ਲਿਪਸ 'ਤੇ ਲਗਾਓ। ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਲਓ।

PunjabKesari
4. ਸ਼ਹਿਦ
ਡਾਰਕ ਅਪਰ ਲਿਪਸ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਬੇਹੱਦ ਆਸਾਨ ਅਤੇ ਸਸਤਾ ਨੁਸਖਾ ਹੈ। ਸ਼ਹਿਦ ਨੂੰ ਉਂਗਲਿਆਂ 'ਤੇ ਲਗਾ ਕੇ ਆਪਣੇ ਲਿਪਸ 'ਤੇ ਲਗਾਓ ਤੇ 15-20 ਮਿੰਟ ਬਾਅਦ ਸਾਫ ਕਰ ਲਓ। ਤੁਸੀਂ ਚਾਹੋ ਤਾਂ ਚੰਗੇ ਪਰਿਣਾਮ ਲਈ ਸ਼ਹਿਦ 'ਚ ਬਾਦਾਮ ਪੀਸ ਕੇ ਮਿਲਾ ਸਕਦੇ ਹੋ।

PunjabKesari
5. ਗੁਲਾਬਜਲ
ਗੁਲਾਬਜਲ ਪੂਰੇ ਚਿਹਰੇ ਲਈ ਕਾਰਗਾਰ ਸਾਬਤ ਹੁੰਦਾ ਹੈ। ਤੁਸੀਂ 2 ਵੱਡੇ ਚੱਮਚ ਗੁਲਾਬਜਲ 'ਚ 1 ਵੱਡਾ ਚੱਮਚ ਗਿਲਸਰੀਨ ਮਿਲਾ ਕੇ ਡਾਰਕ ਅਪਰ ਲਿਪਸ 'ਤੇ ਲਗਾ ਕੇ ਸੁੱਕਣ ਦੇ ਬਾਅਦ ਪਾਣੀ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਆਪਣੇ ਆਪ ਅਸਰ ਨਜ਼ਰ ਆਉਣ ਲੱਗੇਗਾ।

PunjabKesari
 

 


Related News