ਇਨ੍ਹਾਂ ਖੂਬਸੂਰਤ ਝੂਮਰ ਡਿਜ਼ਾਈਨਸ ਨਾਲ ਆਪਣੇ ਘਰ ਨੂੰ ਦਿਓ ਡਿਫਰੈਂਟ ਲੁੱਕ

05/24/2018 12:54:35 PM

ਨਵੀਂ ਦਿੱਲੀ— ਘਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਝੂਮਰ ਇਕ ਵਧੀਆ ਆਪਸ਼ਨ ਹੈ। ਝੂਮਰ ਡੈਕੋਰੇਸ਼ਨ ਨਾਲ ਕਮਰੇ ਦੀ ਲੁੱਕ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ। ਇਸ ਨਾਲ ਨਾ ਸਿਰਫ ਘਰ ਖੂਬਸੂਰਤ ਦਿੱਖਦਾ ਹੈ ਸਗੋਂ ਝੂਮਰ ਨਾਲ ਸਜਿਆ ਘਰ ਰਾਜ ਮਹਿਲ ਦੀ ਤਰ੍ਹਾਂ ਲੱਗਦਾ ਹੈ। ਜ਼ਰੂਰੀ ਨਹੀਂ ਹੈ ਕਿ ਮਹਿੰਗੇ ਝੂਮਰ ਹੀ ਲਗਾਉਣੇ ਹਨ। ਵੁਡਮੇਡ, ਐਲ ਈ ਡੀ ਅਤੇ ਕ੍ਰਿਸਟਲ ਡਿਜ਼ਾਈਨਰ ਆਦਿ ਵੀ ਲਗਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਟਾਈਲਿਸ਼ ਅਤੇ ਖੂਬਸੂਰਤ ਤਰੀਕਿਆਂ ਦੇ ਝੂਮਰ ਡਿਜ਼ਾਈਨਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਘਰ ਨੂੰ ਸਟਾਈਲਿਸ਼ ਦਿਖਾਏਗਾ।
1. ਕੈਂਨਡੀਲਿਅਰ ਝੂਮਰ
ਇਨ੍ਹਾਂ ਦਿਨਾਂ 'ਚ ਕੈਨਡੀਲਿਅਰ ਝੂਮਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਲਗਾਉਣ ਨਾਲ ਕਮਰਾ ਵੀ ਚਮਕਣ ਲੱਗਦਾ ਹੈ। ਇਸ ਝੂਮਰ ਨੂੰ ਲਗਾਉਣ ਨਾਲ ਤਿਉਹਾਰ 'ਚ ਲਾਈਟਸ ਲਗਾਉਣ ਦੀ ਜ਼ਰੂਰਤ ਨਹੀਂ ਹੈ।

PunjabKesari
2. ਕ੍ਰਿਸਟਲ ਝੂਮਰ
ਕ੍ਰਿਸਟਲ ਝੂਮਰ ਵੀ ਲੋਕਾਂ ਨੂੰ ਬਹੁਤ ਪਸੰੰਦ ਹੈ। ਜਦੋਂ ਰਾਤ ਦੇ ਸਮੇਂ ਇਨ੍ਹਾਂ ਨੂੰ ਚਲਾਇਆ ਜਾਂਦਾ ਹੈ ਤਾਂ ਪੂਰੇ ਕਮਰੇ ਦੀ ਲੁੱਕ ਹੀ ਬਦਲ ਜਾਂਦੀ ਹੈ।

PunjabKesari
3. ਡੈਕੋਰੇਟਿਵ ਝੂਮਰ
ਜੇ ਤੁਹਾਨੂੰ ਕੈਨਡੀਲਿਅਰ ਝੂਮਰ, ਕ੍ਰਿਸਟਲ ਝੂਮਰ ਪਸੰਦ ਨਹੀਂ ਹਨ ਤਾਂ ਡੈਕੋਰੇਟਿਵ ਝੂਮਰ ਤੁਹਾਡੇ ਲਈ ਬੈਸਟ ਆਪਸ਼ਨ ਹਨ। ਤੁਸੀਂ ਸੌਫੇ ਜਾਂ ਪਰਦੇ ਦੇ ਰੰਗ ਨਾਲ ਮਿਲਦਾ ਹੋਇਆ ਡੈਕੋਰੇਟਿਵ ਝੂਮਰ ਖਰੀਦ ਸਕਦੇ ਹੋ।

PunjabKesari
4. ਐਲ ਈ ਡੀ ਝੂਮਰ
ਅੱਜਕਲ ਬਾਜਾਰ 'ਚ ਐਲ ਈ ਡੀ ਝੂਮਰ ਦੀ ਖੂਬ ਡਿਮਾਂਡ ਹੈ। ਇਹ ਦੇਖਣ 'ਚ ਬਹੁਤ ਹੀ ਖੂਬਸੂਰਤ ਹੁੰਦੇ ਹਨ ਅਤੇ ਇਸ ਦੇ ਖਰਾਬ ਹੋਣ ਦੇ ਚਾਂਸੇਜ ਬਹੁਤ ਹੀ ਘੱਟ ਹੁੰਦੇ ਹਨ।

PunjabKesari
5. ਹੈਂਡੀਕ੍ਰਾਫਟ ਝੂਮਰ
ਘਰ ਨੂੰ ਸਜਾਉਣ ਲਈ ਜ਼ਰੂਰੀ ਨਹੀਂ ਹੈ ਕਿ ਮਹਿੰਗੇ ਝੂਮਰ ਹੀ ਲਓ। ਤੁਸੀਂ ਹੈਂਡੀਕ੍ਰਾਫਟ ਝੂਮਰ ਨਾਲ ਵੀ ਘਰ ਨੂੰ ਸਜਾ ਸਕਦੇ ਹੋ।

PunjabKesari

 


Related News