ਮੈਟੇਲਿਕ ਰੰਗਾਂ ਦੇ ਖੂਬਸੂਰਤ ਪਾਰਟੀ ਵੀਅਰ ਹੈਂਡ ਕਲੱਚਸ ਲੱਗਦੇ ਹਨ ਸੁੰਦਰ, ਦਿੰਦੇ ਹਨ ਰਾਇਲ ਲੁੱਕ

Tuesday, Nov 12, 2024 - 06:04 AM (IST)

ਮੈਟੇਲਿਕ ਰੰਗਾਂ ਦੇ ਖੂਬਸੂਰਤ ਪਾਰਟੀ ਵੀਅਰ ਹੈਂਡ ਕਲੱਚਸ ਲੱਗਦੇ ਹਨ ਸੁੰਦਰ, ਦਿੰਦੇ ਹਨ ਰਾਇਲ ਲੁੱਕ

ਅੰਮ੍ਰਿਤਸਰ (ਕਵਿਸ਼ਾ)-ਜੇ ਪਾਰਟੀ ਵੀਅਰ ਹੈਂਡ ਕਲੱਚਸ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਹ ਕਾਫੀ ਕੰਪੈਕਟ ਸਾਈਜ਼ ਦੇ ਹੁੰਦੇ ਹਨ, ਜਿਸ ਵਿਚ ਔਰਤਾਂ ਜ਼ਰੂਰਤ ਦਾ ਸਾਮਾਨ ਆਸਾਨੀ ਨਾਲ ਕੈਰੀ ਸਕਦੀਆਂ ਹਨ ਕਿਉਂਕਿ ਪਾਰਟੀ ਵੀਅਰ ਆਊਟਫਿੱਟਸ ਕਾਫੀ ਹੈਵੀ ਅਤੇ ਗਲੈਮਰਸ ਹੁੰਦੇ ਹਨ ਪਰ ਜੇ ਵੱਡੇ ਸਾਈਜ਼ ਦੇ ਹੈਂਡਬੈਗ ਨਾਲ ਕੈਰੀ ਕੀਤੇ ਜਾਣ ਤਾਂ ਇਹ ਅਊਟਫਿਟਸ ਦੀ ਖੂਬਸੂਰਤੀ ਨੂੰ ਘੱਟ ਕਰ ਦਿੰਦੇ ਹਨ, ਇਸ ਲਈ ਅਜਿਹੇ ਪਾਰਟੀ ਵੀਅਰ ਸਮਾਲ ਸਾਈਜ਼ ਕਲੱਚਸ ਔਰਤਾਂ ਨੂੰ ਖੂਬ ਪਸੰਦ ਆਉਂਦੇ ਹਨ।

ਅੱਜ-ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਨੂੰ ਮੈਟੇਲਿਕ ਰੰਗਾਂ ’ਚ ਪਾਰਟੀ ਵੀਅਰ ਕਲੱਚਸ ਖੂਬ ਪਸੰਦ ਹਨ। ਇਕ ਤਾਂ ਇਹ ਡਰੈੱਸ ਨੂੰ ਕਾਫੀ ਕੰਪਲੀਟ ਕਰਦੇ ਹਨ, ਨਾਲ ਹੀ ਆਊਟਫਿੱਟ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ। ਨਾਲ ਹੀ ਖੂਬਸੂਰਤ ਮੈਟੇਲਿਕ ਹੈਂਡ ਕਲੱਚਸ ਔਰਤਾਂ ਦੀ ਲੁੱਕ ਨੂੰ ਹੋਰ ਵੀ ਸੁੰਦਰ ਬਣਾਉਂਦਾ ਹੈ। ਇਸ ਤਰ੍ਹਾਂ ਦੇ ਹੈਂਡ ਕਲੱਚਸ ਅੱਜ-ਕੱਲ੍ਹ ਖੂਬ ਟ੍ਰੈਂਡ ’ਚ ਚੱਲ ਰਹੇ ਹਨ।

ਇਸ ਲਈ ਬ੍ਰਾਂਡਿਡ ਅਤੇ ਨਾਨ-ਬ੍ਰਾਂਡਿਡ ਦੋਵਾਂ ’ਚ ਇਸ ਤਰ੍ਹਾਂ ਦੇ ਖੂਬਸੂਰਤ ਮੈਟੇਲਿਕ ਰੰਗਾਂ ’ਚ ਹੈਂਡ ਕਲੱਚਸ ਆਪਸ਼ਨ ਕਾਫੀ ਅਵੇਲਬਲ ਹੈ, ਜਿਸ ’ਚ ਔਰਤਾਂ ਨੂੰ ਚੁਆਇਸ ਕਰਨ ਦਾ ਕਾਫੀ ਸਕੋਪ ਮਿਲ ਜਾਂਦਾ ਹੈ। ਇਸ ਤਰ੍ਹਾਂ ਦੇ ਖੂਬਸੂਰਤ ਮੈਟੇਲਿਕ ਯਾਨੀ ਗੋਲਡਨ , ਸਿਲਵਰ, ਕਾਪਰ ਡਿਫਰੈਂਟ ਮੈਟੇਲਿਕ ਰੰਗਾਂ ਦੇ ਪਾਰਟੀ ਵੀਅਰ ਹੈਂਡ ਕਲੱਚਸ ਅੱਜ-ਕੱਲ੍ਹ ਔਰਤਾਂ ਵੱਖ-ਵੱਖ ਪ੍ਰੋਗਰਾਮਾਂ ’ਚ ਕੈਰੀ ਕਰ ਕੇ ਪਹੁੰਚ ਰਹੀਆਂ ਹਨ।


author

Aarti dhillon

Content Editor

Related News