ਪਾਣੀ ''ਚ ਨਮਕ ਮਿਲਾਕੇ ਨਹਾਉਣ ਨਾਲ ਸਰੀਰ ਦੀਆਂ ਇਹ ਬੀਮਾਰੀਆਂ ਹੋਣਗੀਆਂ ਦੂਰ

05/24/2017 5:48:19 PM

ਨਵੀਂ ਦਿੱਲੀ— ਨਮਕ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ ਨਮਕ ਪਾਉਣ ਨਾਲ ਖਾਣੇ ਸੁਆਦ ਵਧ ਜਾਂਦਾ ਹੈ। ਜੇ ਕਿਸੇ ਵੀ ਖਾਣੇ ''ਚ ਨਮਕ ਨਾ ਹੋਵੇ ਤਾਂ ਖਾਣੇ ਦਾ ਸੁਆਦ ਹੀ ਨਹੀਂ ਆਉਂਦਾ ਹੈ। ਇਸ ਤੋਂ ਇਲਾਵਾ ਨਮਕ ਸਾਡੇ ਸਰੀਰ ਨੂੰ ਹੋਰ ਵੀ ਕਈ ਲਾਭ ਦਿੰਦਾ ਹੈ। ਨਹਾਉਣ ਦੇ ਪਾਣੀ ''ਚ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਨੂੰ ਸਾਲਟ ਵਾਟਰ ਥੈਰਪੀ ਵੀ ਕਹਿੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ
1. ਇੰਫੈਕਸ਼ਨ
ਗਰਮੀ ਦੇ ਮੌਸਮ ''ਚ ਸਾਨੂੰ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਇਸ ਦਾ ਵਜ੍ਹਾ ਨਾਲ ਸਾਨੂੰ ਇੰਫੈਕਸ਼ਨ ਅਤੇ ਖਾਰਸ਼ ਹੋਣ ਲੱਗ ਜਾਂਦੀ ਹੈ। ਜਿਸ ਨਾਲ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰ ਜਾਂਦਾ ਹੈ। ਇਸ ਤੋਂ ਬਚਣ ਦੇ ਲਈ ਤੁਹਾਨੂੰ ਰੋਜ਼ ਸਵੇਰੇ ਨਹਾਉਣ ਦੇ ਪਾਣੀ ''ਚ ਨਮਕ ਮਿਲਾਕੇ ਨਹਾਉਣਾ ਚਾਹੀਦਾ ਹੈ।
2. ਮਾਸਪੇਸ਼ੀਆਂ ''ਚ ਦਰਦ
ਜਿਨ੍ਹਾਂ ਲੋਕਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਉਨ੍ਹਾਂ ਨੂੰ ਅਕਸਰ ਜੋੜਾਂ ਅਤੇ ਹੱਡੀਆਂ ''ਚ ਦਰਦ ਬਣਿਆ ਰਹਿੰਦਾ ਹੈ। ਇਸ ਲਈ ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਕਾਫੀ ਆਰਾਮ ਮਿਲਦਾ ਹੈ। ਜਿਨ੍ਹਾਂ ਨੂੰ ਇਹ ਸਮੱਸਿਆ ਹੈ ਉਨ੍ਹਾਂ ਨੂੰ ਸਾਲਟ ਵਾਟਰ ਥੈਰਪੀ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ। 
3. ਐਲਰਜ਼ੀ
ਜ਼ਹਿਰੀਲੇ ਕੀੜੇ ਜਾਂ ਮੱਛਰ ਦੇ ਕੱਟਣ ਦੇ ਨਾਲ ਸਾਡੇ ਸਰੀਰ ''ਚ ਐਲਰਜ਼ੀ ਹੋ ਜਾਂਦਾ ਹੈ ਅਤੇ ਇਸ ਐਲਰਜ਼ੀ ਦੇ ਕਾਰਨ ਸਰੀਰ ''ਤੇ ਕਈ ਤਰ੍ਹਾਂ ਦੇ ਨਿਸ਼ਾਨ ਪੈ ਜਾਂਦੇ ਹਨ। ਅਜਿਹੇ ''ਚ ਨਮਕ ਦੇ ਪਾਣੀ ਨਾਲ ਨਹਾਉਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕੀੜੇ ਦੇ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ।
4. ਮਾਨਸਿਕ ਤਣਾਅ
ਅੱਜ ਕਲ ਬਦਲਦੇ ਲਾਈਫ ਸਟਾਈਲ ਦੀ ਵਜ੍ਹਾ ਨਾਲ ਵੀ ਲੋਕਾਂ ਨੂੰ ਮਾਨਸਿਕ ਤਣਾਅ ਵਰਗੀਆਂ ਬੀਮਾਰੀਆਂ ਤੋਂ ਗੁਜ਼ਰਨਾ ਪੈਂਦਾ ਹੈ। ਕਈ ਲੋਕਾਂ ਦਾ ਮਾਨਸਿਕ ਤਣਾਅ ਇਨ੍ਹਾਂ ਵਧ ਜਾਂਦਾ ਹੈ ਕਿ ਉਨ੍ਹਾਂ ਨੂੰ ਨੀਂਦ ਵੀ ਨਹੀਂ ਆਉਂਦੀ। ਇਸ ਲਈ ਰਾਤ ਨੂੰ ਸੋਣ ਤੋਂ ਪਹਿਲਾਂ ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਕਾਫੀ ਲਾਭ ਹੁੰਦਾ ਹੈ। ਅਜਿਹਾ ਕਰਨ ਨਾਲ ਸਰੀਰ ਦੀ ਰੋਗਾਂ ਨਾਲ  ਲੜਣ ਦੀ ਸ਼ਕਤੀ ''ਚ ਵਾਧਾ ਹੁੰਦਾ ਹੈ। ਜਿਸ ਨਾਲ ਸਾਡਾ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।


Related News