ਕੇਲੇ ਦੇ ਛਿਲਕੇ ਨੂੰ ਰਗੜਨ ਨਾਲ ਮਿਲਦੇ ਹਨ ਇਹ ਫਾਇਦੇ

Friday, Jan 27, 2017 - 11:37 AM (IST)

 ਕੇਲੇ ਦੇ ਛਿਲਕੇ ਨੂੰ ਰਗੜਨ ਨਾਲ ਮਿਲਦੇ ਹਨ ਇਹ ਫਾਇਦੇ

ਜਲੰਧਰ— ਕੇਲਾ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੀ ਹੋਵੇਗਾ। ਜ਼ਿਆਦਤਰ ਲੋਕ ਕੇਲਾ ਖਾਣ ਤੋਂ ਬਾਅਦ ਉਸਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਪਰ ਕਿ ਤੁਸੀਂ ਜਾਣਦੇ ਹੋ ਕਿ ਇਸਦੇ ਛਿਲਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੇਲੇ ਦੇ ਛਿਲਕੇ ''ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਦੰਦਾਂ ਤੋਂ ਲੈ ਕੇ ਕਿਸੇ ਜ਼ਖਮਾਂ ਨੂੰ ਭਰਨ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਕੇਲੇ ਦੇ ਛਿਲਕੇ ਨੂੰ ਰਗੜਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ।
1. ਦੰਦਾਂ ਦਾ ਪੀਲਪਨ
ਦੰਦਾਂ ਉਪਰ 2 ਮਿੰਟ ਦੇ ਲਈ ਕੇਲੇ ਦੇ ਛਿਲਕੇ ਨੂੰ ਰਗੜੋ। ਇਸ ਤੋਂ ਬਾਅਦ ਕੁਰਲੀ ਕਰੋ। ਇਸ ''ਚ ਮੌਜੂਦ ਸਾਇਟਰਿਕ ਐਸਿਡ ਪੀਲੇ ਦੰਦਾਂ ਨੂੰ ਚਮਕਾ ਦਿੰਦਾ ਹੈ।
2. ਨੀਲ ਪੈਣ ''ਤੇ 
ਸਰੀਰ ਦੇ ਕਿਸੇ ਵੀ ਭਾਗ ''ਤੇ ਸੱਟ ਲੱਗਣ ਕਾਰਨ ਨੀਲ ਪੈ ਜਾਵੇ ਤਾਂ ਉਸ ਜਗ੍ਹਾ ''ਤੇ ਕੇਲੇ ਦਾ ਛਿਲਕਾ ਰਗੜੋ।
3. ਮੁਹਾਸੇ 
ਜੇਕਰ ਤੁਸੀਂ ਚਿਹਰੇ ਦੇ ਮੁਹਾਸਿਆ ਤੋਂ ਪਰੇਸ਼ਾਨ ਹੋ ਤਾਂ ਕੇਲੇ ਦੇ ਛਿਲਕੇ ''ਤੇ ਹਲਦੀ ਅਤੇ ਸ਼ਹਿਦ ਲਗਾਕੇ ਆਪਣੇ ਚਿਹਰੇ ''ਤੇ ਰਗੜੋ। ਇਸ ਨਾਲ ਮੁਹਾਸੇ ਦੂਰ ਹੋ ਜਾਣਗੇ।
4. ਮੱਛਰ ਦਾ ਕੱਟਣਾ 
ਮੱਛਰ ਦੇ ਕੱਟਣ ਵਾਲੀ ਜਗ੍ਹਾ ''ਤੇ ਕੇਲਾ ਦਾ ਛਿਲਕਾ ਰਗੜੋ। ਇਸ ਤਰ੍ਹਾਂ ਕਰਨ ਨਾਲ ਖਾਰਸ਼ ਅਤੇ ਸੋਜ ਘੱਟ ਜਾਵੇਗੀ।
5. ਪਾਇਰੀਆ
ਆਪਣੇ ਮਸੂੜਿਆ ''ਤੇ ਕੇਲੇ ਦਾ ਛਿਲਕਾ ਰਗੜੋ। ਜੇਕਰ ਖੂਨ ਨਿਕਲ ਆਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਪਾਇਰੀਆ ਹੈ।
6. ਹੱਥ ''ਤੇ ਪੈਂਨ ਦੀ ਸਿਆਹੀ 
ਲਿਖਦੇ ਸਮੇਂ ਹੱਥ ''ਤੇ ਸਿਆਹੀ ਲੱਗ ਜਾਂਦੀ ਹੈ, ਇਸਨੂੰ ਸਾਫ ਕਰਨ ਲਈ ਕੇਲੇ ਦੇ ਛਿਲਕੇ ਨੂੰ ਹੱਥ ''ਤੇ ਰਗੜੋ। ਇਸ ''ਚ ਮੌਜੂਦ ਕੁਦਰਤੀ ਤੇਲ ਸਿਆਹੀ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੰਦਾ ਹੈ।       


Related News