ਨਿੰਬੂ ਦੇ ਰਸ ''ਚ ਬੇਕਿੰਗ ਸੋਡਾ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ
Tuesday, Apr 04, 2017 - 01:47 PM (IST)

ਨਵੀਂ ਦਿੱਲੀ— ਨਿੰਬੂ ਅਤੇ ਬੇਕਿੰਗ ਸੋਡਾ ਹਰ ਘਰ ''ਚ ਮਜੂਦ ਹੁੰਦਾ ਹੈ ਇਸ ਦੇ ਨਾਲ ਜੁੜੇ ਲਾਭ ਬਾਰੇ ਵੀ ਕਾਫੀ ਲੋਕ ਜਾਣਦੇ ਹਨ। ਬੇਕਿੰਗ ਸੋਡੇ ਅਤੇ ਨਿੰਬੂ ''ਚ ਬਿਊਟੀ ਅਤੇ ਸਿਹਤ ਨਾਲ ਜੁੜੇ ਕਈ ਗੁਣ ਹੁੰਦੇ ਹਨ ਜੇ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਪੀਤਾ ਜਾਵੇ ਤਾਂ ਇਸ ਦੇ ਗੁਣ ਦੋ ਗੁਣਾ ਵਧ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੋਵਾਂ ਨਾਲ ਬਣੀ ਡ੍ਰਿੰਕ ਦੇ ਸਿਹਤ ਲਈ ਲਾਭ ਬਾਰੇ ਦੱਸਣ ਜਾ ਰਹੇ ਹਾਂ। ਆਓ ਦੇਖਦੇ ਹਾਂ ਇਸ ਦੇ ਲਾਭ
1. ਯੂਰਿਕ ਇੰਫੈਕਸ਼ਨ
ਇਸ ਡ੍ਰਿੰਕ ''ਚ ਸੋਡੀਅਮ ਬਾਈ ਕਾਰਬੋਨੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਯੂਰਿਕ ਐਸਿਡ ਦਾ ਖਤਰਾ ਘੱਟ ਹੁੰਦਾ ਹੈ।
2. ਭਾਰ ਘੱਟ ਕਰੇ
ਇਸ ਡ੍ਰਿੰਕ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਵਧਦਾ ਹੈ, ਜਿਸ ਦੇ ਨਾਲ ਮੋਟਾਪੇ ਦੀ ਸਮੱਸਿਆ ਕਾਫੀ ਹਦ ਤੱਕ ਦੂਰ ਹੁੰਦੀ ਹੈ।
3. ਦੰਦਾਂ ਨੂੰ ਮਜ਼ਬੂਤ ਕਰੇ
ਇਸ ''ਚ ਫਾਸਫੋਰਸ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਜੋ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਦੰਦਾ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ''ਚ ਮਦਦ ਕਰਦਾ ਹੈ।
4. ਜ਼ਹਿਰੀਲੇ ਪਦਾਰਥ
ਇਹ ਡ੍ਰਿੰਕ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ, ਇਹ ਡ੍ਰਿੰਕ ਪੀਣ ਨਾਲ ਜ਼ਹਿਰੀਲੇ ਪਦਾਰਥ ਚਮੜੀ ਤੋਂ ਦੂਰ ਰਹਿੰਦੇ ਹਨ।
5. ਇੰਨਫੈਕਸ਼ਨ ਤੋਂ ਬਚਾਵੇ
ਇਸ ਡ੍ਰਿੰਕ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ''ਚ ਵਾਧਾ ਹੁੰਦਾ ਹੈ, ਅਤੇ ਕਈ ਤਰ੍ਹਾਂ ਦੇ ਇੰਫੈਕਸ਼ਨ ਤੋਂ ਬਚਾਉਂਣ ''ਚ ਇਹ ਮਦਦ ਕਰਦਾ ਹੈ।
6. ਜਖਮ ਠੀਕ ਕਰੇ
ਇਸ ਡ੍ਰਿੰਕ ''ਚ ਐਂਟੀਬੈਕਟੀਰੀਅਲ ਤੱਤ ਹੁੰਦੇ ਹਨ, ਇਹ ਸਰੀਰ ਦੇ ਜਖਮਾਂ ਨੂੰ ਠੀਕ ਕਰਨ ''ਚ ਮਦਦ ਕਰਦਾ ਹੈ।
7. ਜੋੜਾਂ ਦਾ ਦਰਦ ਦੂਰ ਕਰੇ
ਜੋੜਾਂ ਦਾ ਦਰਦ ਦੂਰ ਕਰਨ ''ਚ ਵੀ ਇਹ ਡ੍ਰਿੰਕ ਕਾਫੀ ਸਹਾਈ ਹੁੰਦਾ ਹੈ ਇਸ ਡ੍ਰਿੰਕ ਦੀ ਵਰਤੋ ਨਾਲ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ।