ਇਸ ਜਗ੍ਹਾ ''ਤੇ ਆ ਕੇ ਲੋਕ ਹੋ ਜਾਂਦੇ ਹਨ ਗਾਇਬ

05/29/2017 6:01:30 PM

ਮੁੰਬਈ— ਦੁਨੀਆ ਦੀਆਂ ਕੁਝ ਥਾਵਾਂ ਜਿੰਨੀਆਂ ਖੂਬਸੂਰਤ ਹਨ ਉਨੀਆਂ ਹੀ ਡਰਾਉਣੀਆਂ ਵੀ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖਾਸ ਥਾਂ ਬਾਰੇ ਦੱਸ ਰਹੇ ਹਾਂ। ਇਹ ਮੰਨਿਆ ਜਾਂਦਾ ਹੈ ਕਿ ਇੱਥੇ ਆ ਕੇ ਲੋਕ ਗਾਇਬ ਹੋ ਜਾਂਦੇ ਹਨ। ਇਸ ਥਾਂ ਦਾ ਨਾਂ ''ਬਰਮੁਡਾ ਟ੍ਰਾਈਗੰਲ'' ਹੈ।
ਬਰਮੁਡਾ ਟ੍ਰਾਈਗੰਲ ਸਭ ਤੋਂ ਖਤਰਨਾਕ ਥਾਵਾਂ ''ਚੋਂ ਇਕ ਹੈ। ਇਸ ਜਗ੍ਹਾ ''ਤੇ ਜਾਣ ਵਾਲੇ ਜਹਾਜ਼ਾਂ ਨੂੰ ਫਿਰ ਕਦੇ ਨਹੀਂ ਦੇਖਿਆ ਗਿਆ। ਇੱਥੇ ਪੰਜ ਦਸੰਬਰ 1945 ਨੂੰ ਯੂ. ਐੱਸ. ਨੇਵੀ ਦੇ ਕੁਝ ਅਫਸਰ ਆਪਣੀ ਰੁਟੀਨ ਟਰੇਨਿੰਗ ਦੌਰਾਨ ਗਾਇਬ ਹੋ ਗਏ ਸਨ।  ਇਸ ਫਲਾਈਟ ਨੂੰ ਚਾਰਲਸ ਟੇਲਰ ਉਡਾ ਰਹੇ ਸਨ। ਜੋ ਲਗਾਤਾਰ ਰੇਡਿਓ ਦੇ ਸੰਪਰਕ ''ਚ ਸਨ।
ਇਸ ਦੇ ਬਾਅਦ ਅਚਾਨਕ ਸੰਪਰਕ ਟੁੱਟ ਗਿਆ ਅਤੇ ਫਲਾਈਟ ਗਾਇਬ ਹੋ ਗਈ। ਇਸ ਦੋ ਖੋਜ ਕਰਨ ਆਏ ਦੂਜੇ ਜਹਾਜ਼ ਵੀ ਇਸ ਦਾ ਪਤਾ ਨਹੀਂ ਲਗਾ ਪਾਏ। ਬਰਮੁਡਾ ਟ੍ਰਾਈਗੰਲ ਦੇ ਉੱਤਰ ''ਚ ''ਮਿਸ਼ੀਗਨ ਟ੍ਰਾਈਗੰਲ'' ਹੈ। ਸਾਲ 1881 ''ਚ ਥਾਮਸ ਹਿਊਮ ਅਤੇ ਉਨ੍ਹਾਂ ਦੇ ਸੱਤ ਸਾਥੀ ਮਿਸ਼ੀਗਨ ਟ੍ਰਾਈਗੰਲ ਤੋਂ ਗਾਇਬ ਹੋ ਗਏ ਸਨ। ਸਾਲ 1921 ''ਚ ਇਸ ਜਗ੍ਹਾ ''ਤੇ ਇਕ ਜਹਾਜ਼ ਦੇਖਿਆ ਗਿਆ ਸੀ ਪਰ ਉਸ ਜਹਾਜ਼ ਦੇ ਕਿਸੇ ਯਾਤਰੀ ਦਾ ਪਤਾ ਨਹੀਂ ਚਲ ਪਾਇਆ।

Related News