ਹਾਰਟ ਅਟੈਕ ਤੋਂ ਬਚਣ ਲਈ ਅਪਨਾਓ ਇਹ ਨੁਸਖੇ

02/09/2017 4:36:21 PM

ਨਵੀਂ ਦਿੱਲੀ—ਹਾਰਟ ਅਟੈਕ ਤੋਂ ਬਚਣ ਲਈ ਪਿੱਪਲ ਦੇ ਪੱਤੇ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਹ ਆਕਸੀਜਨ ਦੇ ਨਾਲ-ਨਾਲ ਕਿਡਨੀ ਅਤੇ ਦਿਲ ਲਈ ਫ਼ਾਇਦੇਮੰਦ ਹੈ। ਦੱਸ ਜਾਂ ਪੰਦਰਾਂ ਪਿੱਪਲ ਦੇ ਅਜਿਹੇ ਪੱਤੇ ਲਓ ਜੋ ਗੁਲਾਬੀ ਰੰਗ ਦੇ ਨਾ ਹੋਣ। ਪੱਤਿਆਂ ਨੂੰ ਸਾਫ਼ ਕਰਨ ਲਈ ਇੱਕ ਗਿਲਾਸ ਸਾਫ਼ ਪਾਣੀ ''ਚ ਪਾ ਕੇ ਗੈਸ ''ਤੇ ਉਬਾਲੋ। ਜਦੋਂ ਪਾਣੀ ਅੱਧਾ ਗਿਲਾਸ ਰਹਿ ਜਾਵੇ ਤਾਂ ਬੰਦ ਕਰਕੇ ਪਾਣੀ ਨੂੰ ਛਾਣ ਲਓ। ਹਾਰਟ ਅਟੈਕ ਦੇ ਬਾਅਦ ਇਸ ਕਾੜੇ ਨੂੰ ਤਿੰਨ ਘੰਟੇ ਦੇ ਅੰਤਰਾਲ ਪੀਣ ਨਾਲ ਬਹੁਤ ਆਰਾਮ ਮਿਲਦਾ ਹੈ ਅਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ। ਪਿੱਪਲ ਦੇ ਪੱਤੇ ਦੀ ਖੁਰਾਕ ਲੈਣ ਤੋਂ ਪਹਿਲਾਂ ਪੇਟ ਖਾਲੀ ਨਹੀਂ ਹੋਣਾ ਚਾਹੀਦਾ। ਇਹ ਨਾਸ਼ਤੇ ਤੋਂ ਬਾਅਦ ਲਓ
1. ਜੇ ਹਾਰਟ ਅਟੈਕ ਲੱਗੇ ਤਾਂ ਤੁਸੀਂ ਇੱਕ ਚਮਚ ਲਾਲ ਮਿਰਚ ਨੂੰ ਇੱਕ ਗਿਲਾਸ ਪਾਣੀ ''ਚ ਘੋਲ ਕੇ ਮਰੀਜ਼ ਨੂੰ ਦਿਓ। ਇਸ ਨਾਲ ਹਾਲਤ ਕਾਫ਼ੀ ਸੁਧਰ ਜਾਵੇਗੀ। ਮਰੀਜ਼ ਜੇਕਰ ਬੇਹੋਸ਼ ਹੋ ਜਾਵੇ ਤਾਂ ਲਾਲ ਮਿਰਚ ਦਾ ਜੂਸ ਬਣਾ ਕੇ ਕੁਝ ਬੂੰਦਾਂ ਮਰੀਜ਼ ਦੀ ਜੀਭ ਦੇ ਹੇਠਾਂ ਰੱਖੋ।
2.ਅਦਰਕ ਖੂਨ ਨੂੰ ਪਤਲਾ ਕਰਦਾ ਹੈ। ਇਹ ਦਰਦ ਨੂੰ 90 ਫ਼ੀਸਦੀ ਘੱਟ ਕਰਦਾ ਹੈ। 
3.ਲਸਣ ਹਾਰਟ ''ਚ ਹੋਣ ਵਾਲੀ ਰੁਕਾਵਟ ਨੂੰ ਦੂਰ ਕਰਦਾ ਹੈ। ਐਪਲ ਸਾਈਡਰ ਸਿਰਕੇ ਨਾਲ ਸਰੀਰ ਦੀ ਨਾੜੀਆਂ ਖੁੱਲਦੀਆਂ ਹਨ। 
4.ਇੱਕ ਕੱਪ ਨਿੰਬੂ, ਅਦਰਕ, ਲਸਣ ਅਤੇ ਐਪਲ ਸਾਈਡਰ ਵਿਨੇਗਰ ਲੈ ਲਓ। ਸਾਰਿਆਂ ਨੂੰ ਮਿਲਾ ਕੇ ਗਰਮ ਕਰੋ। ਉਦੋਂ ਤੱਕ ਗਰਮ ਕਰੋ ਜਦੋਂ ਤੱਕ 3 ਕੱਪ ਪਾਣੀ ਨਾ ਰਹਿ ਜਾਵੇ। ਠੰਡਾ ਹੋਣ ਤੋਂ ਬਾਅਦ ਇਸ ''ਚ ਸ਼ਹਿਦ ਮਿਲਾ ਲਓ। ਖਾਲੀ ਪੇਟ ਇਸ ਨੂੰ ਤਿੰਨ ਚਮਚ ਲਓ। ਇਹ ਹਾਰਟ ''ਚ ਹੋਣ ਵਾਲੀ ਰੁਕਾਵਟ ਨੂੰ ਦੂਰ ਕਰਦਾ ਹੈ। 


Related News