ਚਿਹਰੇ ਦੇ ਦਾਗ-ਧੱਬੇ ਦੂਰ ਕਰਨ ਲਈ ਆਪਣਾਓ ਇਹ ਘਰੇਲੂ ਨੁਸਖਾ
Sunday, Feb 26, 2017 - 01:28 PM (IST)

ਮੁੰਬਈ— ਖੂਬਸੂਰਤ ਚਿਹਰੇ ਕੁਦਰਤ ਦਾ ਦਿੱਤਾ ਹੋਇਆ ਇੱਕ ਤੋਹਫਾ ਹੁੰਦਾ ਹੈ ਪਰ ਚਿਹਰੇ ''ਤੇ ਕਾਲੇ ਦਾਗ-ਧੱਬੇ ਹੋਣ ਨਾਲ ਚਿਹਰੇ ਦੀ ਖੂਬਸਰਤੀ ਖਤਮ ਹੋਣ ਲੱਗਦੀ ਹੈ। ਜੇਕਰ ਤੁਸੀਂ ਆਪਣੀ ਚਮੜੀ ਨੂੰ ਗੋਰਾ ਅਤੇ ਸਾਫ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਵੀ ਟ੍ਰੀਟਮੇਂਟ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਹੈ ਜਿਸ ਨਾਲ ਤੁਹਾਡਾ ਚਿਹਰਾ ਸਾਫ , ਚਮਕਦਾਰ ਅਤੇ ਦਾਗ-ਧੱਬਿਆਂ ਤੋਂ ਰਹਿਤ ਹੋ ਜਾਵੇਗਾ।
ਸਮੱਗਰੀ
- 1 ਚਮਚ ਹਲਦੀ
- 1-2 ਚਮਚ ਗਲਿਸਰੀਨ
- 1-2 ਚਮਚ ਨਿੰਬੂ ਦਾ ਰਸ
- 1-2 ਚਮਚ ਨਾਰੀਅਲ ਦਾ ਤੇਲ
- 1 ਚਮਚ ਕੱਚਾ ਦੁੱਧ
ਵਿਧੀ
ਇੱਕ ਕੌਲੀ ''ਚ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਚਿਹਰੇ ''ਤੇ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ। ਫਿਰ ਇੱਕ ਬਰੱਸ਼ ਦੀ ਸਹਾਇਤਾ ਨਾਲ ਆਪਣੇ ਚਿਹਰੇ ਅਤੇ ਗਰਦਨ ''ਤੇ ਇਸ ਪੈਕ ਨੂੰ 15 ਮਿੰਟ ਦੇ ਲਈ ਲਗਾਓ। 15 ਮਿੰਟ ਦੇ ਬਾਅਦ ਇਸਨੂੰ 1 ਮਿੰਟ ਦੇ ਲਈ ਸਕਰਬ ਕਰੋ ਅਤੇ ਫਿਰ ਗਿੱਲੇ ਕੱਪੜੇ ਨਾਲ ਚਿਹਰੇ ਨੂੰ ਸਾਫ ਕਰੋ। ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਇਸ ਪੈਕ ਨੂੰ ਲਗਾਤਾਰ ਪ੍ਰਯੋਗ ਕਰਨ ਨਾਲ ਤੁਹਾਡੇ ਚਿਹਰੇ ਦੇ ਕਾਲੇ ਦਾਗ-ਧੱਬੇ ਹੌਲੀ ਹੌਲੀ ਖਤਮ ਹੋ ਜਾਣਗੇ ਅਤੇ ਚਿਹਰੇ ''ਚ ਚਮਕ ਆਵੇਗੀ। ਇਸ ਪੈਕ ਨੂੰ ਸਿਰਫ ਰਾਤ ਦੇ ਸਮੇਂ ਹੀ ਲਗਾਓ ਕਿਉਂ ਕਿ ਇਸ ''ਚ ਹਲਦੀ ਹੋਣ ਦੇ ਕਾਰਨ ਫੇਸ ''ਤੇ ਹਲਕੀ ਪੀਲੀ ਰੰਗਤ ਆਉਂਦੀ ਹੈ। ਇਸ ਲਈ ਉਸ ਸਮੇਂ ਟ੍ਰਾਈ ਕਰੋ ਜਦੋਂ ਤੁਸੀਂ ਕਿਤੇ ਬਾਹਰ ਨਹੀਂ ਜਾਣਾ।