Beauty Tips: ਡਿਲਿਵਰੀ ਹੋਣ ਤੋਂ ਬਾਅਦ ਵੀ ਚਮਕੇਗੀ ਸਕਿਨ, ਇਨ੍ਹਾਂ ਤਰੀਕਿਆਂ ਨਾਲ ਕਰੋ ਦੇਖਭਾਲ

08/14/2022 12:12:53 PM

ਨਵੀਂ ਦਿੱਲੀ- ਗਰਭ ਅਵਸਥਾ ਦੌਰਾਨ ਔਰਤਾਂ ਦੀ ਸਕਿਨ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਕਈ ਔਰਤਾਂ ਨੂੰ ਚਿਹਰੇ 'ਤੇ ਮੁਹਾਸੇ ਹੋ ਜਾਂਦੇ ਹਨ ਤਾਂ ਕਿਸੇ ਦੀ ਸਕਿਨ ਰੁਖੀ ਅਤੇ ਬੇਜਾਨ ਹੋਣ ਲੱਗਦੀ ਹੈ। ਬੱਚਾ ਹੋਣ ਤੋਂ ਬਾਅਦ ਔਰਤਾਂ ਦਾ ਸਾਰਾ ਧਿਆਨ ਉਸ 'ਚ ਚੱਲਿਆ ਜਾਂਦਾ ਹੈ, ਪਰ ਉਸ ਦੌਰਾਨ ਤੁਹਾਨੂੰ ਆਪਣੀ ਸਕਿਨ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਡਿਲਿਵਰੀ ਤੋਂ ਬਾਅਦ ਤੁਸੀਂ ਆਪਣੀ ਸਕਿਨ ਦਾ ਧਿਆਨ ਰੱਖ ਕੇ ਚਿਹਰੇ 'ਤੇ ਗਲੋਅ ਲਿਆ ਸਕਦੇ ਹੋ ਤਾਂ ਚੱਲੋ ਜਾਣਦੇ ਹਾਂ ਕਿ ਕਿੰਝ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ।

ਕਲੀਂਜਰ
ਡਿਲਿਵਰੀ ਤੋਂ ਬਾਅਦ ਵੀ ਚਿਹਰੇ ਦੀ ਚਮਕ ਬਣਾਏ ਰੱਖਣ ਲਈ ਸਕਿਨ ਨੂੰ ਸਾਫ ਕਰਨਾ ਬਹੁਤ ਹੀ ਜ਼ਰੂਰੀ ਹੈ। ਤੁਸੀਂ ਆਪਣੀ ਸਕਿਨ ਅਨੁਸਾਰ ਕਲੀਂਜਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ 'ਤੇ ਇੰਸਟੈਂਟ ਗਲੋਅ ਆਵੇਗਾ। ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਹਾਈਡ੍ਰੇਟਿੰਗ ਅਤੇ ਮਾਇਸਚੁਰਾਈਜ਼ਿੰਗ ਕਲੀਂਜਰ ਦੀ ਹੀ ਵਰਤੋਂ ਕਰੋ। ਪਰ ਜੇਕਰ ਤੁਹਾਡੀ ਸਕਿਨ ਆਇਲੀ ਅਤੇ ਐਕਨੇ ਵਾਲੀ ਹੈ ਤਾਂ ਤੁਸੀਂ ਐਕਸਫਲੋਏਟਿੰਗ ਕਲੀਂਜਰ ਹੀ ਸਕਿਨ ਲਈ ਚੁਣੋ। ਕੈਮੀਕਲ ਯੁਕਤ ਕਲੀਂਜਰ ਦਾ ਚਿਹਰੇ 'ਤੇ ਇਸਤੇਮਾਲ ਨਾ ਕਰੋ। ਇਸ ਨਾਲ ਸਕਿਨ ਖਰਾਬ ਵੀ ਹੋ ਸਕਦੀ ਹੈ। 

PunjabKesari
ਟੋਨਰ
ਸਕਿਨ ਨੂੰ ਸਾਫ ਕਰਨ ਤੋਂ ਇਲਾਵਾ ਟੋਨਰ ਕਰਨਾ ਵੀ ਬਹੁਤ ਹੀ ਜ਼ਰੂਰੀ ਹੈ। ਇਸ ਲਈ ਤੁਸੀਂ ਕਲੀਂਜਰ ਵਾਲੇ ਟੋਨਰ ਚਿਹਰੇ 'ਤੇ ਇਸਤੇਮਾਲ ਨਾ ਕਰੋ। ਤੁਸੀਂ ਗੁਲਾਬ ਜਲ ਨੂੰ ਟੋਨਰ ਦੇ ਰੂਪ 'ਚ ਇਸਤੇਮਾਲ ਕਰ ਸਕਦੇ ਹੋ। ਇਕ ਦਿਨ ਛੱਡ ਕੇ ਤੁਸੀਂ ਸਕਿਨ 'ਤੇ ਟੋਨਰ ਲਗਾ ਸਕਦੇ ਹੋ। 

PunjabKesari
ਮਾਈਸਚੁਰਾਈਜ਼ਿੰਗ
ਕਲੀਜਿੰਗ, ਟੋਨਿੰਗ ਤੋਂ ਇਲਾਵਾ ਚਿਹਰੇ ਨੂੰ ਮਾਈਸਚੁਰਾਈਜ਼ਿੰਗ ਕਰਨਾ ਵੀ ਬਹੁਤ ਜ਼ਰੂਰੀ ਹੈ। ਆਇਲੀ, ਰੁਖੀ ਅਤੇ ਐਕਨੇ ਵਾਲੀ ਹਰ ਸਕਿਨ ਲਈ ਮਾਇਸਚੁਰਾਈਜ਼ਿੰਗ ਬਹੁਤ ਜ਼ਰੂਰੀ ਹੈ। ਸਕਿਨ ਦੀ ਨਮੀ ਨੂੰ ਬਣਾਏ ਰੱਖਣ ਲਈ ਅਤੇ ਡੈਲਨੈੱਸ ਘੱਟ ਕਰਨ ਲਈ ਇਸ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਡਿਲਿਵਰੀ ਤੋਂ ਬਾਅਦ ਮਾਇਸਚੁਰਾਈਜ਼ਿੰਗ ਵੀ ਆਪਣੀ ਸਕਿਨ ਕੇਅਰ ਰੂਟੀਨ 'ਚ ਜ਼ਰੂਰ ਸ਼ਾਮਲ ਕਰੋ।

PunjabKesari
ਸਨਸਕ੍ਰੀਨ 
ਪ੍ਰਸਵ ਤੋਂ ਬਾਅਦ ਜੇਕਰ ਤੁਸੀਂ ਘਰ ਤੋਂ ਬਾਹਰ ਨਹੀਂ ਜਾ ਰਹੇ ਤਾਂ ਵੀ ਤੁਹਾਡੀ ਸਕਿਨ ਲਈ ਸਨਸਕ੍ਰੀਨ ਬਹੁਤ ਹੀ ਜ਼ਰੂਰੀ ਹੈ। ਸਰਦੀ, ਗਰਮੀ ਅਤੇ ਮਾਨਸੂਨ ਕਿਸੇ ਵੀ ਮੌਸਮ 'ਚ ਤੁਸੀਂ ਸਕਿਨ 'ਤੇ ਸਨਸਕ੍ਰੀਨ ਵੀ ਜ਼ਰੂਰ ਇਸਤੇਮਾਲ ਕਰੋ। ਸਕਿਨ ਅਨੁਸਾਰ ਹੀ ਤੁਸੀਂ ਸਨਸਕ੍ਰੀਨ ਦੀ ਚੋਣ ਕਰੋ। ਤੁਸੀਂ ਐੱਸ.ਪੀ.ਐੱਫ. 30 ਜਾਂ ਫਿਰ 40 ਦੀ ਸਨਸਕ੍ਰੀਨ ਇਸਤੇਮਾਲ ਕਰ ਸਕਦੇ ਹੋ।

ਨਾਈਟ ਕੇਅਰ
ਸਕਿਨ ਦੀ ਦੇਖਭਾਲ ਰਾਤ ਨੂੰ ਵੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸੌਣ ਤੋਂ ਪਹਿਲਾਂ ਤੁਸੀਂ ਸਕਿਨ ਨੂੰ ਸਾਫ ਕਰੋ ਅਤੇ ਕੋਈ ਨਾਈਟ ਕ੍ਰੀਮ ਵੀ ਜ਼ਰੂਰ ਲਗਾਓ। ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਡਾਰਕ ਸਰਕਲ ਹੋ ਗਏ ਹਨ ਤਾਂ ਤੁਸੀਂ ਅੰਡਰ ਆਈ ਕ੍ਰੀਮ ਵੀ ਜ਼ਰੂਰ ਲਗਾਓ। ਇਸ ਤੋਂ ਇਲਾਵਾ ਤੁਸੀਂ ਆਪਣੀ ਸਕਿਨ ਦੇ ਅਨੁਸਾਰ ਆਲਿਵ ਆਇਲ ਅਤੇ ਐਲੋਵੇਰਾ ਜੈੱਲ ਦਾ ਇਸਤੇਮਾਲ ਵੀ ਕਰ ਸਕਦੇ ਹੋ।

PunjabKesari
ਹੋਮਮੇਡ ਫੇਸ ਪੈਕ
ਡਿਲਿਵਰੀ ਤੋਂ ਬਾਅਦ ਤੁਸੀਂ ਚਿਹਰੇ 'ਤੇ ਪੈਕ ਵੀ ਜ਼ਰੂਰ ਇਸਤੇਮਾਲ ਕਰੋ। ਤੁਸੀਂ ਹੋਮਮੇਡ ਪੈਕ ਸਕਿਨ 'ਤੇ ਇਸਤੇਮਾਲ ਕਰ ਸਕਦੇ ਹੋ। ਸਕਿਨ ਦੀ ਚਮਕ ਬਣਾਏ ਰੱਖਣ ਲਈ ਹਫਤੇ 'ਚ ਇਕ ਵਾਰ ਪੈਕ ਜ਼ਰੂਰ ਇਸਤੇਮਾਲ ਕਰੋ। ਹੋਮਮੇਡ ਪੈਕ ਬਣਾਉਣ ਲਈ ਤੁਸੀਂ ਕੇਲਾ, ਸੰਤਰਾ, ਮੁਲਤਾਨੀ ਮਿੱਟੀ, ਚੰਦਰ ਪਾਊਡਰ ਨਿੰਮ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਸਭ ਚੀਜ਼ਾਂ ਨਾਲ ਬਣਿਆ ਪੈਕ ਤੁਸੀਂ ਚਿਹਰੇ 'ਤੇ ਲਗਾ ਸਕਦੇ ਹੋ।  

PunjabKesari


Aarti dhillon

Content Editor

Related News