ਗੋਦ ਲੈਣ ਦਾ ਅਧਿਕਾਰ ਪਤੀ ਨੂੰ ਹੀ ਕਿਉਂ, ਪਤਨੀ ਨੂੰ ਕਿਉਂ ਨਹੀਂ?

02/17/2017 12:47:24 PM

ਇਕ ਬੱਚੇ ਨੂੰ ਗੋਦ ''ਚ ਇਕ ਮਾਂ ਹੀ ਲੈਂਦੀ ਹੈ। ਇਹ ਗੱਲ ਸੁਣਨ ''ਚ ਕੁਦਰਤੀ ਹੀ ਲੱਗਦੀ ਹੈ ਪਰ ਜੇ ਇਕ ਮਾਂ ਆਪਣੀ ਮਰਜ਼ੀ ਨਾਲ ਬੱਚਾ ਗੋਦ ਲੈਣਾ ਚਾਹੁੰਦੀ ਹੈ ਤਾਂ ਇਸ ਗੱਲ ਦਾ ਅਧਿਕਾਰ ਸਾਡੇ ਸੰਵਿਧਾਨ ''ਚ ਨਹੀਂ ਹੈ। ਇਸ ਦੇ ਲਈ ਉਸ ਨੂੰ ਆਪਣੇ ਪਤੀ ''ਤੇ ਹੀ ਨਿਰਭਰ ਹੋਣਾ ਪੈਂਦਾ ਹੈ। 

- ਪਤੀ-ਪਤਨੀ ਦੀ ਆਪਸੀ ਸਹਿਮਤੀ ਜ਼ਰੂਰੀ

ਭਾਰਤੀ ਸੰਵਿਧਾਨ ਦੇ ਹਿੰਦੂ ਗੋਦ ਐਕਟ ਦੇ ਅਨੁਸਾਰ ਜੇ ਕੋਈ ਪਤੀ-ਪਤਨੀ ਬੱਚਾ ਗੋਦ ਲੈਣਾ ਚਾਹੁੰਦਾ ਹੈ ਤਾਂ ਇਹ ਫ਼ੈਸਲਾ ਪਤੀ ਹੀ ਲੈ ਸਕਦਾ ਹੈ। ਇਸ ''ਚ ਪਤਨੀ ਸਿਰਫ਼ ਆਪਣੀ ਸਲਾਹ ਹੀ ਦੇ ਸਕਦੀ ਹੈ। 

- ਰੀਤੀ ਰਿਵਾਜ਼ਾ ਦੀ ਮਾਨਤਾ

ਭਾਰਤੀ ਸੰਵਿਧਾਨ ''ਚ ਇਸ ਮਾਮਲੇ ਨੂੰ ਲੈ ਕੇ ਰੀਤੀ ਰਿਵਾਜ਼ਾ ਨੂੰ ਵੀ ਮਾਨਤਾ ਦਿੱਤੀ ਗਈ ਹੈ। ਇਸ ਕਾਰਨ ਗੋਦ ਲੈਣ ਦੇ ਇਸ ਨਿਯਮ ਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ।  

- ਵੱਖ-ਵੱਖ ਧਰਮਾਂ ਦੇ ਲਈ ਵੱਖ-ਵੱਖ ਨਿਯਮ

ਬੱਚਾ ਗੋਦ ਲੈਣ ਲਈ ਹਰੇਕ ਧਰਮ ਦਾ ਵੱਖਰਾ ਕਾਨੂੰਨ ਹੈ।  ਹਿੰਦੂ ਕਾਨੂੰਨ ਦੇ ਤਹਿਤ ਗੋਦ ਲਏ ਗਏ ਬੱਚੇ ਨੂੰ ਪਿਤਾ ਦੀ ਜਾਇਦਾਦ ''ਚ ਵੀ ਉਸ ਦਾ ਹਿੱਸਾ ਮਿਲੇਗਾ। ਗੈਰ ਹਿੰਦੂ ਜੋੜੇ ਦਾ ਬੱਚਾ ਗੋਦ ਲੈਣ ''ਤੇ ਬੱਚੇ ਨੂੰ ਜਇਦਾਦ ਤੋਂ ਵੱਖ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਇਸ ਨਾਲ ਜੁੜ੍ਹੇ ਹੋਏ ਹੋਰ ਵੀ ਹੈਰਾਨ ਕਰਨ ਵਾਲੇ ਤੱਥ ਹਨ। ਜਿਸਦੇ ਬਾਰੇ ਸ਼ਾਇਦ ਹਰ ਕੋਈ ਨਹੀਂ ਜਾਣਦਾ। 

- ਮਾਂ ਦੇ ਉਪਰ ਪਾਲਣ ਦਾ ਅਧਿਕਾਰ

ਉਂਝ ਤਾਂ ਗੋਦ ਲੈਣ ਦੀ ਸਹਿਮਤੀ ਮਾਂ ਅਤੇ ਪਿਤਾ ਦੋਵਾਂ ਨੂੰ ਹੁੰਦੀ ਹੈ। ਪਰ ਪਾਲਣ ਦੀ ਗੱਲ ਆਉਂਦੀ ਹੈ ਤਾਂ ਗੋਦ ਲੈਣ ਤੋਂ ਪਹਿਲਾ ਮਾਂ ਦੇ ਲਈ ਹਰ ਪਹਿਲੂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। 

- ਗੋਦ ਲਏ ਬੱਚੇ ਤੋਂ ਨਾ ਲੁਕਾਓ ਕਾਰਨ

ਜੇਕਰ ਗੋਦ ਲਏ ਬੱਚੇ ਦੀ ਉਮਰ ਘੱਟ ਹੈ ਤਾਂ ਸਹੀ ਟਾਇਮ ਆਉਣ ਤੇ ਗੋਦ ਲੈਣ ਦਾ ਕਾਰਨ ਜ਼ਰੂਰ ਦੱਸੋ। ਮਾਂ ਨੂੰ ਇਹ ਸੱਚ ਸਮਾਂ ਆਉਂਣ ''ਤੇ ਜ਼ਰੂਰ ਬੱਚੇ ਨੂੰ ਦੱਸਣਾ ਚਾਹੀਦਾ ਹੈ। 

- ਮਾਣ ਦੀ ਗੱਲ ਹੈ ਬੱਚਾ ਗੋਦ ਲੈਣਾ

ਜੇਕਰ ਬੱਚਾ ਗੋਦ ਲਿਆ ਹੈ ਤਾਂ ਇਸ ''ਚ ਸ਼ਰਮ ਦੀ ਕੋਈ ਗੱਲ ਨਹੀਂ ਹੈ। ਇਨ੍ਹਾਂ ਦੇ ਕਾਰਨਾ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਇਸਦੇ ਲਈ ਹੋ ਸਕਦਾ ਹੈ ਕਿ ਸਮਾਜ ਤੁਹਾਡੇ ਬਾਰੇ ''ਚ ਕੁਝ ਗਲਤ ਗੱਲਾ ਸੋਚੇ ਪਰ ਇਸ ਦੀ ਪਰਵਾਹ ਨਾ ਕਰੋ। ਬੱਚਾ ਗੋਦ ਲੈਣਾ ਮਾਣ ਦੀ ਗੱਲ ਹੈ।

- ਪਿਆਰ-ਪਿਆਰ ''ਚ ਜਿੱਤੋ ਬੱਚੇ ਦਾ ਦਿਲ

ਜੇਕਰ ਛੋਟੀ ਉਮਰ ਦਾ ਬੱਚਾ ਗੋਦ ਲਿਆ ਹੈ ਤਾਂ ਉਸ ਨੂੰ ਪਿਆਰ ਅਤੇ ਕਿਸੇ-ਕਹਾਣੀਆਂ ਨਾਲ ਇਸ ਗੱਲ ਨੂੰ ਬਿਆਨ ਕਰੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ। ਉਸ ਨੂੰ ਗੱਲਾਂ-ਗੱਲਾਂ ''ਚ ਸਮਝਾਓ ਕਿ ਉਹ ਤੁਹਾਡੇ ਲਈ ਕਿੰਨਾ ਖ਼ਾਸ ਹੈ।


Related News