ਬਲੈਕਹੈੱਡਸ ਨੂੰ ਮਿੰਟਾਂ ''ਚ ਖਤਮ ਕਰਨ ਲਈ ਅਪਣਾਓ ਇਹ ਅਸਰਦਾਰ ਨੁਸਖੇ

03/22/2018 3:27:58 PM

ਜਲੰਧਰ — ਖੂਬਸੂਰਤ ਦਿਖਾਈ ਦੇਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਪਰ ਕੁਝ ਸਕਿਨ ਪ੍ਰਾਬਲਮਸ ਕਾਰਨ ਚਿਹਰੇ ਦੀ ਖੂਬਸੂਰਤੀ ਘੱਟ ਹੋਣ ਲੱਗਦੀ ਹੈ। ਬਲੈਕਹੈੱਡਸ ਦੀ ਸਮੱਸਿਆ ਅੱਜਕਲ ਆਮ ਦੇਖਣ ਨੂੰ ਮਿਲਦੀ ਹੈ। ਤੇਲ ਵਾਲੀ ਚਮੜੀ, ਪ੍ਰਦੂਸ਼ਣ ਅਤੇ ਸਕਿਨ ਦੀ ਦੇਖਭਾਲ ਨਾ ਕਰਨ ਕਾਰਨ ਸਾਡੇ ਚਿਹਰੇ 'ਤੇ ਬਲੈਕਹੈੱਡਸ ਹੋ ਜਾਂਦੇ ਹਨ। ਬਲੈਕਹੈੱਡਸ ਜ਼ਿਆਦਾਤਰ ਨੱਕ ਦੇ ਦੋਵੇਂ ਪਾਸੇ ਅਤੇ ਠੋਡੀ ਦੇ ਹੇਠਾਂ ਹੁੰਦੇ ਹਨ। ਬਲੈਕਹੈੱਡਸ ਚਿਹਰੇ ਦੀ ਖੂਬਸੂਰਤੀ ਨੂੰ ਘੱਟ ਕਰਦੇ ਹਨ। ਲੜਕੀਆਂ ਬਲੈਕਹੈੱਡਸ ਨੂੰ ਹਟਾਉਣ ਲਈ ਕਈ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਜੇ ਤੁਸੀਂ ਵੀ ਬਲੈਕਹੈੱਡਸ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਦੇ ਹਾਂ, ਜਿਨ੍ਹਾਂ ਨਾਲ ਬਲੈਕਹੈੱਡਸ ਆਸਾਨੀ ਨਾਲ ਦੂਰ ਹੋ ਸਕਦੇ ਹਨ।
1. ਬੇਕਿੰਗ ਸੋਡਾ
ਬਲੈਕਹੈੱਡਸ ਨੂੰ ਦੂਰ ਕਰਨ ਲਈ 1 ਚੱਮਚ ਬੇਕਿੰਗ ਸੋਡੇ 'ਚ 2 ਚੱਮਚ ਪਾਣੀ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਬਲੈਕਹੈੱਡਸ ਵਾਲੀ ਜਗ੍ਹਾ 'ਤੇ ਲਗਾਓ। ਹੁਣ ਇਸ ਨੂੰ ਸੁੱਕਣ ਦਿਓ। ਜਦੋਂ ਬੇਕਿੰਗ ਸੋਡਾ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਹਫਤੇ 'ਚ 2 ਵਾਰ ਇਸ ਦਾ ਇਸਤੇਮਾਲ ਕਰਨ ਨਾਲ ਬਲੈਕਹੈੱਡਸ ਠੀਕ ਹੋ ਜਾਣਗੇ।
2. ਟਮਾਟਰ
ਟਮਾਟਰ 'ਚ ਕੁਦਰਤੀ ਗੁਣ ਹੁੰਦੇ ਹਨ ਜੋ ਬਲੈਕਹੈੱਡਸ ਨੂੰ ਖਤਮ ਕਰਨ 'ਚ ਕੰਮ ਆਉਂਦਾ ਹੈ। 1 ਟਮਾਟਰ ਲਓ ਅਤੇ ਚੰਗੀ ਤਰ੍ਹਾਂ ਪੀਸ ਕੇ ਰਾਤ ਨੂੰ ਸੌਂਣ ਤੋਂ ਪਹਿਲਾਂ ਬਲੈਕਹੈੱਡਸ 'ਤੇ ਲਗਾਓ। ਰਾਤ-ਭਰ ਇਸ ਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ। ਸਵੇਰੇ ਉੱਠ ਕੇ ਸਾਫ ਪਾਣੀ ਨਾਲ ਚਿਹਰਾ ਧੋ ਲਓ।
3. ਨਿੰਬੂ
ਨਿੰਬੂ ਬਲੈਕਹੈੱਡਸ ਨੂੰ ਖਤਮ ਕਰਨ ਲਈ ਬਹੁਤ ਹੀ ਵਧੀਆ ਹੈ। 1 ਕਟੋਰੇ 'ਚ ਨਿੰਬੂ ਦਾ ਰਸ ਅਤੇ ਨਮਕ ਦਾ ਮਿਸ਼ਰਣ ਪਾਓ। ਇਸ ਨੂੰ ਹੁਣ 20 ਮਿੰਟ ਲਈ ਚਿਹਰੇ 'ਤੇ ਲਗਾਓ। ਫਿਰ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਕ ਹਫਤਾ ਇਸ ਦਾ ਇਸਤੇਮਾਲ ਕਰਨ ਨਾਲ ਬਲੈਕਹੈੱਡਸ ਖਤਮ ਹੋਣ ਲੱਗਣਗੇ।
4. ਗ੍ਰੀਨ-ਟੀ
ਗ੍ਰੀਨ-ਟੀ ਬਲੈਕਹੈੱਡਸ ਨੂੰ ਖਤਮ ਕਰਨ 'ਚ ਮਦਦਗਾਰ ਹੈ। 1 ਚੱਮਚ ਗ੍ਰੀਨ-ਟੀ ਦੀਆਂ ਪੱਤੀਆਂ ਲਓ। ਇਸ 'ਚ ਪਾਣੀ ਪਾ ਕੇ ਇਕ ਪੈਕ ਬਣਾਓ। ਇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ 3 ਮਿੰਟ ਤੱਕ ਸਕਰਬ ਕਰੋ। ਇਸ ਨਾਲ ਬਲੈਕਹੈੱਡਸ ਖਤਮ ਹੋ ਜਾਣਗੇ।


Related News