ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਕਪੂਰ ਅਤੇ ਨਾਰੀਅਲ ਤੇਲ
Sunday, Apr 02, 2017 - 12:07 PM (IST)

ਮੁੰਬਈ— ਅੱਜਕੱਲ ਵੱਧਦੇ ਪ੍ਰਦੂਸ਼ਣ ਤੋਂ ਹਰ ਕੋਈ ਚਮੜੀ ਦੀ ਕਿਸੇ ਨਾ ਕਿਸੇ ਸਮੱਸਿਆ ਨਾਲ ਝੂਜ ਰਿਹਾ ਹੈ। ਇਨ੍ਹਾਂ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਬਾਜ਼ਾਰ ''ਚੋਂ ਕਈ ਪ੍ਰੋਡੈਕਟ ਇਸਤੇਮਾਲ ਕਰਦੇ ਹਨ। ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜੇਕਰ ਤੁਸੀਂ ਇੰਨ੍ਹਾਂ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਪੂਰ ਅਤੇ ਨਾਰੀਅਲ ਦੇ ਤੇਲ ਦਾ ਜ਼ਰੂਰ ਇਸਤੇਮਾਲ ਕਰੋ।
1. ਕਪੂਰ ਅਤੇ ਨਾਰੀਅਲ ਤੇਲ ਨੂੰ ਮਿਕਸ ਕਰਕੇ ਫੇਸ ''ਤੋ ਲਗਾਉਣ ਨਾਲ ਕਿੱਲ-ਮੁਹਾਸੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਚਿਹਰੇ ਸਾਫ ਰਹਿੰਦਾ ਹੈ।
2.ਗਰਮ ਪਾਣੀ ''ਚ ਕਪੂਰ ਪਾ ਕੇ ਪੈਰ ਧੋਣ ਨਾਲ ਅੱਡੀਆਂ ਸਾਫ ਹੋ ਜਾਂਦੀਆਂ ਹਨ ਅਤੇ ਸਾਨੂੰ ਦਰਦ ਤੋਂ ਛੁਟਕਾਰਾ ਮਿਲਦਾ ਹੈ।
3. ਕਪੂਰ ਦਾ ਤੇਲ ਵਾਲਾਂ ''ਚ ਲਗਾਉਣ ਨਾਲ ਇਨ੍ਹਾਂ ਦੀ ਲੰਬਾਈ ਵੱਧ ਜਾਂਦੀ ਹੈ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਇਸ ਲਈ ਦਹੀਂ ਅਤੇ ਅੰਡੇ ''ਚ ਕਪੂਰ ਦਾ ਤੇਲ ਮਿਲਾਕੇ ਇੱਕ ਮਿਸ਼ਰਨ ਤਿਆਰ ਕਰ ਲਓ। ਫਿਰ ਉਸ ਨੂੰ ਵਾਲਾਂ ਦੀਆਂ ਜੜ੍ਹਾਂ ''ਚ ਲਗਾਓ ਸੁੱਕਣ ਤੇ ਵਾਲ ਧੋ ਲਓ।
4.100 ਗ੍ਰਾਮ ਨਾਰੀਅਲ ਦੇ ਤੇਲ ''ਚ ਇੱਕ ਟਿੱਕੀ ਕਪੂਰ ਦੀ ਪਾ ਕੇ ਮਿਸ਼ਰਨ ਤਿਆਰ ਕਰ ਲਓ। ਫਿਰ ਉਸ ਨੂੰ ਚਮੜੀ ''ਤੇ ਨਹਾਉਂਣ ਤੋਂ ਬਾਅਦ ਲਗਾਓ। ਇਸ ਨਾਲ ਚਮੜੀ ਦੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
5. ਲੜਕੇ -ਲੜਕੀਆਂ ਦੇ ਚਿਹਰੇ ''ਤੇ ਮੁਹਾਸਿਆਂ ਦੇ ਬਾਅਦ ਦਾਗ ਪੈ ਜਾਂਦੇ ਹਨ। ਚਮੜੀ ''ਤੇ ਪਈ ਦਾਗ ਦੂਰ ਕਰਨ ਲਈ ਨਾਰੀਅਲ ਦੇ ਤੇਲ ''ਚ ਕਪੂਰ ਮਿਲਾਕੇ ਲਗਾਉਣ ਨਾਲ ਚਮੜੀ ਸਾਫ ਹੋ ਜਾਂਦੀ ਹੈ।
6. ਜਦੋਂ ਪਾਣੀ ਜ਼ਿਆਦਾ ਸਮੇਂ ਪਾਣੀ ''ਚ ਰਹਿੰਦੇ ਹਨ ਤਾਂ ਖਰਾਬ ਹੋ ਜਾਂਦੇ ਹਨ। ਪੈਰਾਂ ''ਚ ਫੰਗਸ ਹੋ ਜਾਂਦੀ ਹੈ। ਜਿਸ ਨਾਲ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਇਸ ਸਮੱਸਿਆ ''ਚ ਕਪੂਰ ਦੀ ਵਰਤੋਂ ਬਹੁਤ ਫਾਇਦੇਮੰਦ ਹੈ।
7. ਕਈ ਵਾਰ ਚਮੜੀ ''ਤੇ ਜਲਣ ਜਾਂ ਫਿਰ ਕੱਟ ਦੇ ਨਿਸ਼ਾਨ ਪੈ ਜਾਂਦੇ ਹਨ ਜੋ ਬਹੁਤ ਬੁਰੇ ਲੱਗਦੇ ਹਨ। ਇਸ ਦੇ ਲਈ ਕਪੂਰ ਦੇ ਟੁੱਕੜੇ ਨੂੰ ਪਾਣੀ ''ਚ ਘੋਲ ਕੇ ਉਸ ਜਗ੍ਹਾ ''ਤੇ ਲਗਾਓ ਹੌਲੀ-ਹੌਲੀ ਦਾਗ ਦੂਰ ਹੋ ਜਾਣਗੇ।