ਗਰਮ ਪਾਣੀ ਨਾਲ ਨਹਾਉਣ ਨਾਲ ਵਧ ਸਕਦਾ ਹੈ ਗਰਭਪਾਤ ਦਾ ਖਤਰਾ

11/01/2018 12:05:42 PM

ਨਵੀਂ ਦਿੱਲੀ— ਸਰਦੀਆਂ 'ਚ ਕਈ ਗਰਭਵਤੀ ਔਰਤਾਂ ਨਹਾਉਣ ਲਈ ਹੌਟ ਬਾਥ ਟੱਬ ਦਾ ਇਸਤੇਮਾਲ ਕਰਦੀਆਂ ਹਨ ਪਰ ਮਾਹਿਰਾਂ ਮੁਤਾਬਕ ਇਸ ਨਾਲ ਗਰਭਪਾਤ ਦਾ ਖਤਰਾ ਵਧ ਸਕਦਾ ਹੈ। ਗਰਭ ਅਵਸਥਾ 'ਚ ਹੌਟ ਬਾਥ ਟੱਬ 'ਚ ਨਹਾਉਣ ਨਾਲ ਮਿਸਕੈਰਿਜ ਦਾ ਖਤਰਾ ਵਧ ਜਾਂਦਾ ਹੈ। ਇੱਥੋਂ ਤਕ ਕਿ ਡਾਕਟਰਸ ਵੀ ਗਰਭ ਅਵਸਥਾ 'ਚ ਇਸ ਦੀ ਵਰਤੋਂ ਕਰਨ ਤੋਂ ਮਨਾ ਕਰ ਦਿੰਦੇ ਹਨ।
 

ਵਿਗਿਆਨਕ ਕਾਰਨ
ਇਕ ਸ਼ੋਧ ਕਾਰਨ ਸਰੀਰ ਦਾ ਵਧਿਆ ਹੋਇਆ ਤਾਪਮਾਨ ਪਹਿਲੀ ਤਿਮਾਹੀ 'ਚ ਨਿਊਰਲ ਟਿਊਬ ਡਿਫੈਕਟ ਦੀ ਸੰਭਾਵਨਾ ਵਧਾ ਦਿੰਦਾ ਹੈ। ਇਹੀ ਕਾਰਨ ਹੈ ਕਿ ਗਰਭ ਅਵਸਥਾ 'ਚ ਔਰਤਾਂ ਦੇ ਸਰੀਰ ਦਾ ਤਾਪਮਾਨ ਵੀ 101 ਡਿਗਰੀ ਫਾਰਨਹਾਈਟ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਹੌਟ ਟੱਬ 'ਚ ਰਹਿਣ ਨਾਲ ਸਰੀਰ ਦਾ ਤਾਪਮਾਨ 102 ਡਿਗਰੀ ਤਕ ਵਧ ਜਾਂਦਾ ਹੈ। ਇਸ ਲਈ ਡਾਕਟਰਸ ਗਰਭ ਅਵਸਥਾ 'ਚ ਇਸ ਦਾ ਇਸਤੇਮਾਲ ਕਰਨ ਤੋਂ ਮਨਾ ਕਰਦੇ ਹਨ।
 

ਕੀ ਸੱਚਮੁਚ ਹੌਟ ਟੱਬ ਨਾਲ ਗਰਭਪਾਤ ਹੋ ਜਾਂਦਾ ਹੈ?
ਇਹ ਸਹੀ ਹੈ ਕਿ ਅਸਲ 'ਚ ਹੌਟ ਟੱਬ ਦਾ ਇਸਤੇਮਾਲ ਗਰਭਪਾਤ ਦਾ ਕਾਰਨ ਬਣਦਾ ਹੈ। ਗਰਭਵਤੀ ਔਰਤਾਂ ਨੂੰ ਇਸ ਦੌਰਾਨ 5-8 ਮਿੰਟ ਤਕ ਹੀ ਹੌਟ ਬਾਥ ਟੱਬ ਲੈਣਾ ਚਾਹੀਦਾ ਹੈ।
 

ਕਿਸ ਮਹੀਨੇ 'ਚ ਹੁੰਦਾ ਹੈ ਜ਼ਿਆਦਾ ਖਤਰਾ?
ਗਰਭ ਅਵਸਥਾ ਦੇ ਪਹਿਲੇ ਮਹੀਨੇ 'ਚ ਇਸ ਦਾ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਕਿਉਂਕਿ ਇਸ ਮਹੀਨੇ 'ਚ ਬੱਚਿਆਂ ਦੇ ਅੰਗ ਪੂਰੀ ਤਰ੍ਹਾਂ ਨਾਲ ਬਣੇ ਨਹੀਂ ਹੁੰਦੇ। ਅਜਿਹੇ 'ਚ ਪਹਿਲੇ ਮਹੀਨੇ ਹੌਟ ਬਾਥ ਟੱਬ ਨੂੰ ਪੂਰੀ ਤਰ੍ਹਾਂ ਨਾਲ ਇਗਨੋਰ ਕਰਨਾ ਹੀ ਤੁਹਾਡੇ ਲਈ ਸਹੀ ਹੈ। ਤੀਜੇ ਮਹੀਨੇ 'ਚ ਤੁਸੀਂ ਹੌਟ ਬਾਥ ਲੈ ਸਕਦੀ ਹੋ ਤਾਂ ਕਿ ਗਰਮਾਹਟ ਨਾਲ ਹਾਰਟ ਰੇਟ ਨਾ ਵਧ ਜਾਵੇ।
 

ਕੀ ਹੌਟ ਟੱਬ ਬਾਥ ਨਾਲ ਡਿਫੈਕਟ ਸੰਭਵ ਹੈ?
ਸ਼ੋਧ ਮੁਤਾਬਕ ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਹੌਟ ਟੱਬ ਅਤੇ ਸਾਨਾ ਦਾ ਇਸਤੇਮਾਲ ਕਰਨ ਵਾਲੀਆਂ ਔਰਤਾਂ ਅਜਿਹੇ ਬੱਚੇ ਨੂੰ ਜਨਮ ਦਿੰਦੀਆਂ ਹਨ। ਇਨ੍ਹਾਂ 'ਚ ਬ੍ਰੇਨ ਨਾਲ ਜੁੜੀ ਜਾਂ ਸਪਾਈਨਾ ਵਿਫਿਡਾ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਕਈ ਵਾਰ ਤਾਂ ਇਸ ਸਥਿਤੀ ਦੀ ਸੰਭਾਵਨਾ 3 ਗੁਣਾ ਤਕ ਵਧ ਜਾਂਦੀ ਹੈ।
 

ਗਰਭ ਅਵਸਥਾ 'ਚ ਲੈ ਸਕਦੀ ਹੋ ਹੌਟ ਬਾਥ 
ਜੇਕਰ ਤੁਸੀਂ ਗਰਮ ਪਾਣੀ ਨਾਲ ਨਹਾਉਣਾ ਚਾਹੁੰਦੀ ਹੋ ਤਾਂ ਤੁਸੀਂ ਹੌਟ ਬਾਥ ਲੈ ਸਕਦੀ ਹੋ। ਇਹ ਬਾਥ ਟੱਬ ਤੁਲਨਾ 'ਚ ਜ਼ਿਆਦਾ ਸੁਰੱਖਿਅਤ ਹੁੰਦਾ ਹੈ। ਹਾਲਾਂਕਿ ਇਸ ਗੱਲ ਦਾ ਧਿਆਨ ਰੱਖੋ ਕਿ ਹੌਟ ਬਾਥ 'ਚ ਵੀ ਪਾਣੀ ਜ਼ਿਆਦਾ ਗਰਮ ਨਾ ਹੋਵੇ।


Related News