300 ਕਿਲੋ ਭਾਰੀ ਔਰਤ ਨੇ ਬਦਲਿਆ ਆਪਣਾ ਲੁਕ

Sunday, Apr 09, 2017 - 05:56 PM (IST)

300 ਕਿਲੋ ਭਾਰੀ ਔਰਤ ਨੇ ਬਦਲਿਆ ਆਪਣਾ ਲੁਕ
ਨਵੀਂ ਦਿੱਲੀ— ਮੋਟਾਪਾ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੁੰਦਾ ਹੈ। ਇਸ ਮੋਟਾਪੇ ਕਾਰਨ ਲੋਕਾਂ ਨੂੰ ਉੱਠਣ-ਬੈਠਣ ''ਚ ਬਹੁਤ ਮੁਸ਼ਕਲ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸ ਰਹੇ ਹਾਂ, ਜਿਸ ਦਾ ਭਾਰ 24 ਸਾਲ ਦੀ ਉਮਰ ''ਚ 300 ਕਿਲੋਗ੍ਰਾਮ ਤੱਕ ਹੋ ਗਿਆ ਸੀ।
24 ਸਾਲਾ ਏਂਬਰ ਰਾਲਡੀ ਟਰਾਟਡੇਲ ਅਮਰੀਕਾ ਦੀ ਨਾਗਰਿਕ ਹੈ। ਮਨੋਵਿਗਿਆਨਿਕ ਸਮੱਸਿਆ ਕਾਰਨ ਏਂਬਰ ਨੂੰ ਪੂਰਾ ਦਿਨ ਖਾਣ ਦੀ ਆਦਤ ਪੈ ਗਈ। ਜ਼ਿਆਦਾ ਖਾਣ ਕਾਰਨ ਉਸ ਦੀ ਇਹ ਹਾਲਤ ਹੋ ਗਈ ਕਿ ਉਸ ਨੂੰ ਉੱਠਣ-ਬੈਠਣ ਅਤੇ ਆਪਣਾ ਕੰਮ ਕਰਨ ''ਚ ਮੁਸ਼ਕਲ ਹੋਣ ਲੱਗੀ। ਇਸ ਮੁਸ਼ਕਲ ਕਾਰਨ ਏਂਬਰ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਉਸ ਦੇ ਸਰੀਰ ਦੀ ਚਰਬੀ ਇੰਨੀ ਵੱਧ ਗਈ ਕਿ ਜਗ੍ਹਾ-ਜਗ੍ਹਾ ਤੋਂ ਚਮੜੀ ਲਮਕਣ ਲੱਗ ਪਈ।

ਇਸ ਮੁਸ਼ਕਲ ਦੇ ਚੱਲਦੇ ਏਂਬਰ ਨੇ ਇਕ ਟੀ. ਵੀ. ਰਿਆਲਿਟੀ ਸ਼ੋਅ ''ਮਾਈ 600 ਪਾਊਂਡ ਲਾਈਫ'' ''ਚ ਹਿੱਸਾ ਲਿਆ। ਇਸ ਸ਼ੋਅ ''ਚ ਓਵਰਵੇਟ ਲੋਕ, ਡਾਕਟਰ ਅਤੇ ਹੋਰ ਮਾਹਰਾਂ ਦੀ ਮਦਦ ਨਾਲ ਆਪਣਾ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਏਂਬਰ ਨੂੰ ਗੈਸਟਰਿਕ ਬਾਈਪਾਸ ਸਰਜ਼ਰੀ ਕਰਵਾਉਣ ਲਈ ਕਿਹਾ ਗਿਆ ਪਰ ਸਰਜ਼ਰੀ ਤੋਂ ਤਿੰਨ ਮਹੀਨੇ ਪਹਿਲਾਂ ਉਸ ਨੂੰ 9 ਕਿਲੋ ਭਾਰ ਘਟਾਉਣ ਲਈ ਕਿਹਾ ਗਿਆ। ਏਂਬਰ ਆਪਣਾ 8 ਕਿਲੋ ਭਾਰ ਘਟਾਉਣ ''ਚ ਕਾਮਯਾਬ ਹੋ ਗਈ। ਸਰਜ਼ਰੀ ਪਿੱਛੋਂ ਉਸ ਦਾ ਸਰੀਰ ਕਾਫੀ ਬਦਲ ਗਿਆ। ਸਰਜ਼ਰੀ ਪਿੱਛੋਂ ਏਂਬਰ ਨੇ ਆਪਣੀ ਖੁਰਾਕ ਵੱਲ ਧਿਆਨ ਦਿੱਤਾ ਅਤੇ ਉਸ ''ਤੇ ਕੰਟਰੋਲ ਕੀਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੱਤਵੇਂ ਮਹੀਨੇ ਤੱਕ ਉਸ ਦਾ ਭਾਰ 42 ਕਿਲੋ ਘੱਟ ਗਿਆ। 12ਵੇਂ ਮਹੀਨੇ ''ਚ ਉਸ ਦਾ ਭਾਰ ਘੱਟ ਕੇ 177 ਰਹਿ ਗਿਆ। ਹੁਣ ਉਹ ਆਪਣੇ ਸਾਰੇ ਕੰਮ ਬਹੁਤ ਆਸਾਨੀ ਨਾਲ ਕਰ ਲੈਂਦੀ ਹੈ। ਆਪਣੀ ਮਰਜੀ ਨਾਲ ਕਿਤੇ ਵੀ ਘੁੰਮ ਸਕਦੀ ਹੈ। 


Related News