ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ‘Punjabi Jutti’
Wednesday, Oct 23, 2024 - 06:56 PM (IST)
ਵੈੱਬ ਡੈਸਕ- ਔਰਤਾਂ ਅਤੇ ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਕਰਨ ਲਈ ਕੱਪੜੇ, ਜਿਊਲਰੀ ਤੋਂ ਇਲਾਵਾ ਸਹੀ ਫੁੱਟਵੀਅਰ ਦਾ ਹੋਣਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਇਹੀ ਕਾਰਨ ਹੈ ਕਿ ਔਰਤਾਂ ਅਤੇ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਫੁੱਟਵੀਅਰ ਪਹਿਨੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ‘ਪੰਜਾਬੀ ਜੁੱਤੀ’ ਹਮੇਸ਼ਾ ਤੋਂ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਰਹੀ ਹੈ। ਜ਼ਿਆਦਾਤਰ ਮੁਟਿਆਰਾਂ ਨੂੰ ਸ਼ਾਪਿੰਗ ਅਤੇ ਆਫਿਸ ਤੋਂ ਲੈ ਕੇ ਵਿਆਹ ਅਤੇ ਪਾਰਟੀਆਂ ’ਚ ਵੀ ‘ਪੰਜਾਬੀ ਜੁੱਤੀ’ ਪਹਿਨੇ ਵੇਖਿਆ ਜਾ ਸਕਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਮੁਟਿਆਰਾਂ ਜੀਨਸ ਟਾਪ ਤੋਂ ਲੈ ਕੇ ਸਿੰਪਲ ਸੂਟ, ਪੰਜਾਬੀ ਸੂਟ, ਡੋਗਰੀ ਸੂਟ, ਪਟਿਆਲਾ ਸੂਟ ਅਤੇ ਹੋਰ ਡਰੈੱਸਾਂ ਨਾਲ ਵੀ ਟਰਾਈ ਕਰ ਰਹੀਆਂ ਹਨ। ਉੱਥੇ ਹੀ ਮਾਰਕੀਟ ’ਚ ਕਈ ਤਰ੍ਹਾਂ ਦੀਆਂ ‘ਪੰਜਾਬੀ ਜੁੱਤੀਆਂ’ ਮੁਹੱਈਆ ਹਨ, ਜਿਨ੍ਹਾਂ ’ਚੋਂ ਮੁਟਿਆਰਾਂ ਨੂੰ ਜ਼ਿਆਦਾਤਰ ਮਲਟੀ ਕਲਰ, ਮਿਰਰ ਵਰਕ, ਕਢਾਈ ਵਰਕ ਅਤੇ ਘੁੰਗਰੂਆਂ ਵਾਲੀ ਜੁੱਤੀ ਜ਼ਿਆਦਾ ਪਸੰਦ ਆ ਰਹੀ ਹੈ।
ਜ਼ਿਆਦਾਤਰ ਮੁਟਿਆਰਾਂ ‘ਪੰਜਾਬੀ ਜੁੱਤੀ’ ਨੂੰ ਵ੍ਹਾਈਟ-ਬਲੈਕ ਅਤੇ ਹੋਰ ਬ੍ਰਾਈਟ ਕਲਰ ਜਿਵੇਂ ਯੈਲੋ, ਓਰੈਂਜ, ਰੈੱਡ, ਪਿੰਕ ਕਲਰ ਦੇ ਸੂਟ ਨਾਲ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ। ਉੱਥੇ ਹੀ, ਕੁੱਝ ਮੁਟਿਆਰਾਂ ਅਤੇ ਨਿਊ ਬ੍ਰਾਇਡਲਸ ਨੂੰ ਘੁੰਗਰੂਆਂ ਵਾਲੀ ‘ਪੰਜਾਬੀ ਜੁੱਤੀ’ ਵੀ ਪਹਿਨੇ ਵੇਖਿਆ ਜਾ ਸਕਦਾ ਹੈ, ਜੋ ਉਨ੍ਹਾਂ ਨੂੰ ਬੇਹੱਦ ਖੂਬਸੂਰਤ ਲੁੱਕ ਦਿੰਦੀ ਹੈ। ਇਨ੍ਹੀਂ ਦਿਨੀਂ ਮਿਰਰ ਵਰਕ ਵਾਲੀਆਂ ਜੁੱਤੀਆਂ ਕਾਫ਼ੀ ਟਰੈਂਡ ’ਚ ਹਨ। ਇਸ ’ਚ ਬਹੁਤ ਸਾਰੇ ਡਿਜ਼ਾਈਨਜ਼ ਅਤੇ ਹੋਰ ਕਲਰ ਆਪਸ਼ਨ ਮਾਰਕੀਟ ’ਚ ਆਸਾਨੀ ਨਾਲ ਮਿਲ ਰਹੇ ਹਨ। ਉੱਥੇ ਹੀ, ਕਢਾਈ ਵਰਕ ਦੀਆਂ ਜੁੱਤੀਆਂ ਦੇਖਣ ’ਚ ਹੈਵੀ ਜ਼ਰੂਰ ਲੱਗਦੀਆਂ ਹਨ ਪਰ ਕਾਫ਼ੀ ਲਾਈਟ ਵੇਟ ਹੁੰਦੀਆਂ ਹਨ ਅਤੇ ਮੁਟਿਆਰਾਂ ਨੂੰ ਸਿੰਪਲ ਲੁੱਕ ਦਿੰਦੀਆਂ ਹਨ। ਜ਼ਿਆਦਾਤਰ ਔਰਤਾਂ ਨੂੰ ਕਢਾਈ ਵਰਕ ਵਾਲੀ ਜੁੱਤੀ ਪਹਿਨੇ ਵੇਖਿਆ ਜਾ ਸਕਦਾ ਹੈ।