ਜੇਕਰ ਬਿਨਾ ਵਸੀਅਤ ਬਣਾਏ ਹੋ ਜਾਵੇ ਮੌਤ ਤਾਂ ਇੰਝ ਵੰਡੀ ਜਾਵੇਗੀ ਜਾਇਦਾਦ

04/25/2018 10:26:58 PM

ਨਵੀਂ ਦਿੱਲੀ— ਵਸੀਅਤ ਨਾ ਹੋਣ ਨਾਲ ਪੂਰਾ ਪਰਿਵਾਰ ਕਾਨੂੰਨੀ ਝਮੇਲਿਆਂ 'ਚ ਫੱਸ ਜਾਂਦਾ ਹੈ। ਅਦਾਲਤਾਂ 'ਚ ਇਸ ਤਰ੍ਹਾਂ ਦੇ ਮਾਮਲਿਆਂ ਦੀ ਲੰਬੀ ਲਿਸਟ ਹੈ ਜਿਸ 'ਚ ਮ੍ਰਿਤਕ ਦੇ ਪਰਿਵਾਰਿਕ ਜ਼ਮੀਨ ਲਈ ਆਪਸ 'ਚ ਲੜ ਰਹੇ ਹਨ। ਇਸ ਲਈ ਜਿਉਂਦੇ ਰਹਿੰਦੇ ਹੋਏ ਵਸੀਅਤ ਜ਼ਰੂਰ ਬਣਾ ਲੈਣੀ ਚਾਹੀਦੀ ਹੈ।
ਇਸ ਦੇ ਕਈ ਫਾਇਦੇ ਹਨ। ਇਹ ਪਰਿਵਾਰ ਦੇ ਮੈਂਬਰਾਂ ਨੂੰ ਬੇ-ਵਜ੍ਹਾ ਦੇ ਕਲੇਸ਼ ਤੋਂ ਬਚਾਉਂਦੀ ਹੈ। ਵਸੀਅਤ ਬਗੈਰ ਮ੍ਰਿਤਕ ਦੇ ਉਤਰਾਧਿਕਾਰੀਆਂ ਨੂੰ ਪੈਸੇ ਅਤੇ ਜਾਇਦਾਦ 'ਤੇ ਦਾਅਵਾ ਕਰਨ ਲਈ ਵੱਧ ਸਮਾਂ ਅਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਵਸੀਅਤ ਨਾ ਹੋਣ ਨਾਲ ਜਾਇਦਾਦ ਦੀ ਵੰਡ ਅਣਚਾਹੇ ਤਰੀਕੇ ਨਾਲ ਹੁੰਦੀ ਹੈ। ਸੰਭਵ ਹੈ ਕਿ ਕੋਈ ਵਿਅਕਤੀ ਆਪਣੇ ਕਿਸੇ ਉਤਰਾਧਿਕਾਰੀ ਨੂੰ ਕੁਝ ਜ਼ਿਆਦਾ ਦੇ ਕੇ ਜਾਣਾ ਚਾਹੁੰਦਾ ਹੋਵੇ। ਪਰ ਵਿਲ ਜਾਂ ਵਸੀਅਤ ਨਹੀਂ ਹੈ ਤਾਂ ਜਾਇਦਾਦ ਦੀ ਵੰਡ ਉਸ ਦੇ ਧਰਮ ਅਨੁਸਾਰ ਲਾਗੂ ਉਤਰਾਧਿਕਾਰੀ ਸੰਬੰਧੀ ਕਾਨੂੰਨ ਤਹਿਤ ਹੁੰਦਾ ਹੈ।
ਕੀ ਕਹਿੰਦਾ ਹੈ ਕਾਨੂੰਨ?
ਹਿੰਦੂ ਕਾਨੂੰਨ
ਹਿੰਦੂ, ਬੁੱਧ, ਜੈਨ ਅਤੇ ਸਿੱਖਾਂ ਲਈ ਹਿੰਦੂ ਉਤਰਧਿਕਾਰੀ ਐਕਟ, 1956 ਅਤੇ ਹਿੰਦੂ ਉਤਰਧਿਕਾਰੀ (ਸੋਧ) ਐਕਟ,2005 ਲਾਗੂ ਹੈ। ਜੇਕਰ ਕਿਸੇ ਹਿੰਦੂ ਪੁਰਸ਼ ਦੀ ਬਿਨਾ ਵਸੀਅਤ ਦੇ ਮੌਤ ਹੋ ਜਾਂਦੀ ਹੈ, ਤਾਂ ਉਸ ਦੀ ਜਾਇਦਾਦ 'ਤੇ ਸਭ ਤੋਂ ਪਹਿਲਾ ਹੱਕ ਕਲਾਸ 1 ਉਤਰਾਧਿਕਾਰੀਆਂ ਦਾ ਹੋਵੇਗਾ। ਜੇਕਰ ਉਹ ਨਹੀਂ ਹਨ ਤਾਂ ਕਲਾਸ 2 ਉਤਰਾਧਿਕਾਰੀਆਂ 'ਚ ਜਾਇਦਾਦ ਦੀ ਵੰਡ ਹੋਵੇਗੀ।
ਕਲਾਸ 1 ਉਤਰਾਧਿਕਾਰੀ
ਬੇਟਾ/ਬੇਟੀ, ਵਿਧਵਾ, ਮਾਂ, ਪਹਿਲਾ ਮਰ ਚੁੱਕੇ ਬੇਟੇ ਦੇ ਬੇਟਾ/ਬੇਟੀ, ਪਹਿਲਾ ਮਰ ਚੁੱਕੀ ਬੇਟੀ ਦੇ ਬੇਟਾ/ਬੇਟੀ, ਬੇਟੇ ਦੀ ਵਿਧਵਾ।
ਕਲਾਸ 2 ਉਤਰਧਿਕਾਰੀ
ਪਿਤਾ, ਬੇਟਾ/ਬੇਟੀ ਦਾ ਬੇਟਾ, ਬੇਟਾ/ਬੇਟੀ ਦੀ ਬੇਟੀ, ਭਰਾ, ਭੈਣ, ਭੈਣ ਦਾ ਬੇਟਾ, ਭੈਣ ਦੀ ਬੇਟੀ, ਭਰਾ ਦਾ ਬੇਟਾ/ਬੇਟੀ।
ਜੇਕਰ ਕੋਈ ਕਲਾਸ 1 ਜਾਂ 2 ਉਤਰਾਧਿਕਾਰੀ ਨਹੀਂ ਹੈ ਤਾਂ ਦੂਰ ਦਾ ਕੋਈ ਰਿਸ਼ਤੇਦਾਰ, ਜਿਸ ਦਾ ਮ੍ਰਿਤਕ ਨਾਲ ਖੂਨ ਦਾ ਸੰਬੰਧ ਹੋਵੇ, ਇਸ ਦਾ ਉਤਰਾਧਿਕਾਰੀ ਬਣੇਗਾ। ਜੇਕਰ ਇਹ ਵੀ ਨਹੀਂ ਹੈ ਤਾਂ ਮ੍ਰਿਤਕ ਦੀ ਜਾਇਦਾਦ ਸਰਕਾਰੀ ਜਾਇਦਾਦ ਬਣ ਜਾਵੇਗੀ।
ਜੇਕਰ ਹਿੰਦੂ ਮਹਿਲਾ ਦੀ ਮੌਤ ਬਿਨਾ ਵਸੀਅਤ ਦੇ ਹੁੰਦੀ ਹੈ ਤਾਂ ਉਸ ਦੀ ਜਾਇਦਾਦ ਇਸ ਤਰ੍ਹਾਂ ਟਰਾਂਸਫਰ ਹੋਵੇਗੀ
1. ਬੇਟਿਆਂ, ਬੇਟੀਆਂ ਅਤੇ ਪਤੀ ਨੂੰ
2. ਪਤੀ ਦੇ ਵਾਰਿਸਾਂ ਨੂੰ
3. ਮਾਤਾ ਜਾਂ ਪਿਤਾ ਨੂੰ
4. ਪਿਤਾ ਦੇ ਵਾਰਿਸਾਂ ਨੂੰ
5. ਮਾਤਾ ਦੇ ਉਤਰਧਿਕਾਰੀਆਂ ਨੂੰ


Related News