ਸਿੰਪਸਨ ਦੀ ਬੜ੍ਹਤ ਕਾਇਮ, ਵੁਡਸ ਤੇ ਸਪੀਥ ਨੇ 65 ਦਾ ਕਾਰਡ ਖੇਡਿਆ

05/13/2018 4:41:09 PM

ਪੋਂਟੇ ਵੇਡਰਾ (ਬਿਊਰੋ)— ਧਾਕੜ ਗੋਲਫਰ ਟਾਈਗਰ ਵੁਡਸ ਨੇ ਫਰੰਟ ਨਾਈਨ 'ਤੇ ਜਦਕਿ ਜਾਰਡਨ ਸਪੀਥ ਨੇ ਬੈਕ ਨਾਈਨ 'ਤੇ ਦਬਦਬਾ ਬਣਾਉਂਦੇ ਹੋਏ 65 ਦੇ ਕਾਰਡ ਨਾਲ ਚੋਟੀ ਦੇ 10 'ਚ ਪ੍ਰਵੇਸ਼ ਕੀਤਾ ਜਦਕਿ ਵੇਬ ਸਿੰਪਸਨ ਦੀ ਪਲੇਅਰਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਬੜ੍ਹਤ ਕਾਇਮ ਰਹੀ।

ਬੀਤੀ ਰਾਤ ਚੋਟੀ 'ਤੇ ਚਲ ਰਹੇ ਸਿੰਪਸਨ (68) ਨੇ ਬੜ੍ਹਤ ਕਾਇਮ ਰੱਖੀ ਅਤੇ 54 ਹੋਲ 'ਚ 19 ਅੰਡਰ ਦੇ ਸਕੋਰ 'ਤੇ ਹਨ। ਸਿੰਪਸਨ ਇਸ ਤਰ੍ਹਾਂ ਡੈਨੀ ਲੀ (70) ਤੋਂ 7 ਡਸਟਿਨ ਜਾਨਸਨ (69) ਤੋਂ 9 ਸ਼ਾਟ ਅੱਗੇ ਹਨ ਜਦਕਿ ਪੰਜ ਹੋਰ ਖਿਡਾਰੀ 9 ਅੰਡਰ 'ਤੇ ਹਨ। ਅੱਠ ਅੰਡਰ 'ਤੇ 7 ਗੋਲਫਰ ਹਨ ਜਿਸ 'ਚ ਵੁਡਸ ਅਤੇ ਸਪੀਥ ਵੀ ਸ਼ਾਮਲ ਹਨ।


Related News