ਲੜਕੀ ਨੂੰ ਇੰਪਰੈਸ ਕਰਨ ਲਈ ਟ੍ਰਾਈ ਕਰੋ ਇਹ 10 ਤਰੀਕੇ

05/22/2018 1:19:41 PM

ਨਵੀਂ ਦਿੱਲੀ— ਕਾਲਜ ਹੋਵੇ ਜਾਂ ਫਿਰ ਆਫਿਸ ਲੜਕੇ ਲੜਕੀਆਂ ਨੂੰ ਇੰਪਰੈਸ ਕਰਨ ਲਈ ਕਈ ਤਰੀਕੇ ਅਪਣਾਉਂਦੇ ਹਨ ਪਰ ਕਈ ਵਾਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਲੜਕੀ ਪਟਾਉਣ 'ਚ ਕਾਮਯਾਬ ਨਹੀਂ ਹੋ ਪਾਉਂਦੇ ਅਤੇ ਕਈ ਲੜਕਿਆਂ ਨੂੰ ਇਹ ਕਲਾ ਭਗਵਾਨ ਦੁਆਰਾ ਗਿਫਟ 'ਚ ਮਿਲੀ ਹੁੰਦੀ ਹੈ। ਉਹ ਕਿਸੇ ਨੂੰ ਵੀ ਆਪਣੀਆਂ ਗੱਲਾਂ 'ਚ ਫੱਸਾ ਲੈਂਦੇ ਹਨ। ਜੇ ਤੁਸੀਂ ਵੀ ਆਪਣੀ ਪਸੰਦ ਦੀ ਲੜਕੀ ਨੂੰ ਇੰਪਰੈਸ ਕਰਨ 'ਚ ਨਾ ਕਾਮਯਾਬ ਹੋ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਕੇ ਤੁਸੀਂ ਵੀ ਬੜੀ ਆਸਾਨੀ ਨਾਲ ਉਸ ਨੂੰ ਆਪਣੇ ਵੱਲ ਆਕਰਸ਼ਤ ਕਰ ਲਵੋਗੇ ਅਤੇ ਇਸ ਨਾਲ ਤੁਹਾਡਾ ਆਪਸ 'ਚ ਪਿਆਰ ਵੀ ਵਧੇਗਾ।
1. ਲੜਕੀਆਂ ਜ਼ਿਆਦਾਤਰ ਉਨ੍ਹਾਂ ਲੜਕਿਆਂ ਵੱਲ ਆਕਰਸ਼ਤ ਹੁੰਦੀਆਂ ਹਨ ਜੋ ਮਾਚੋ ਦੇ ਨਾਲ ਜੈਂਟਲਮੈਨ ਵੀ ਹੋਣ। ਇਸ ਤੋਂ ਇਲਾਵਾ ਉਹ ਸੁਭਾਅ 'ਚ ਸਿੱਧੇ ਲੜਕਿਆਂ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ।
2. ਜੇ ਤੁਸੀਂ ਲੜਕੀ ਨੂੰ ਘੁਰਦੇ ਹੀ ਰਹੋਗੇ ਤਾਂ ਉਹ ਕਦੇ ਵੀ ਤੁਹਾਡੇ ਵੱਲ ਧਿਆਨ ਨਹੀਂ ਦੇਵੇਗੀ। ਲੜਕੀਆਂ ਜ਼ਿਆਦਾਤਰ ਉਨ੍ਹਾਂ ਲੜਕਿਆਂ ਵੱਲ ਆਕਰਸ਼ਤ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਭਾਅ ਨਹੀਂ ਦਿੰਦੇ।
3. ਲੜਕੀਆਂ ਨੂੰ ਸਮਝਣ 'ਚ ਥੋੜ੍ਹਾ ਜਿਹਾ ਸਮਾਂ ਲੱਗਦਾ ਹੈ। ਇਸ ਲਈ ਉਨ੍ਹਾਂ ਨੂੰ 1 ਮਹੀਨੇ 'ਚ ਸਮਝਣ ਦੀ ਕੋਸ਼ਿਸ਼ ਨਾ ਕਰੋ।
4. ਲੜਕੀ ਨੂੰ ਆਕਰਸ਼ਤ ਕਰਨ ਲਈ ਖਾਸ ਕਰਕੇ ਆਪਣੇ ਕੱਪੜਿਆਂ ਵੱਲ ਧਿਆਨ ਦਿਓ। ਵਾਲ ਦਾ ਘੋਂਸਲਾ ਬਣਾ ਕੇ ਨਾ ਘੁੰਮੋ ਅਤੇ ਚਿਹਰੇ 'ਤੇ ਸਮਾਈਲ ਬਣਾ ਕੇ ਰੱਖੋ। 
5. ਸ਼ਾਮ ਨੂੰ ਪਾਰਕ 'ਚ ਇਕੱਠੇ ਘੁੰਮਣ ਜਾਓ ਤਾਂ ਉਨ੍ਹਾਂ ਦੀ ਪਸੰਦ ਦੀ ਖਾਣ ਦੀ ਚੀਜ਼ ਜ਼ਰੂਰ ਲੈ ਕੇ ਜਾਓ।
6. ਲੜਕੀ ਦੇ ਨਾਲ ਹਮੇਸ਼ਾ ਪਿਆਰ ਨਾਲ ਗੱਲ ਕਰੋ। ਉਸ ਨੂੰ ਕਦੇ ਵੀ ਆਪਣਾ ਗੁੱਸਾ ਨਾ ਦਿਖਾਓ। ਜੇ ਤੁਸੀਂ ਉਸ ਨਾਲ ਹਮੇਸ਼ਾ ਪਿਆਰ ਨਾਲ ਗੱਲ ਕਰੋਗੇ ਤਾਂ ਉਹ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਖੁਲ੍ਹ ਕੇ ਸ਼ੇਅਰ ਕਰੇਗੀ।
7. ਲੜਕੀਆਂ ਨੂੰ ਲੰਬੀ ਡ੍ਰਾਈਵ ਬਹੁਤ ਪਸੰਦ ਹੁੰਦੀ ਹੈ। ਉਸ ਨੂੰ ਆਪਣੇ ਨਾਲ ਡ੍ਰਾਈਵ 'ਤੇ ਲੈ ਜਾਓ ਪਰ ਸਪੀਡ ਕੰਟਰੋਲ 'ਚ ਰੱਖੋ।
8. ਲੜਕੀਆਂ ਪਿੱਛੇ ਪੈਣ ਵਾਲੇ ਲੜਕਿਆਂ ਨੂੰ ਬਿਲਕੁਲ ਵੀ ਨਹੀਂ ਪਸੰਦ ਕਰਦੀਆਂ ਇਸ ਲਈ ਇਕ ਵਾਰ ਉਸ ਨੂੰ ਪਿਆਰ ਦਾ ਇਜ਼ਹਾਰ ਕਰਨ ਦੇ ਬਾਅਦ ਜਵਾਬ ਲਈ ਉਸ ਨੂੰ ਹਰ ਸਮੇਂ ਫੋਰਸ ਨਾ ਕਰੋ।
9. ਲੜਕੀਆਂ ਨਾਲ ਗੱਲ ਕਰਦੇ ਸਮੇਂ ਹਿਚਕਿਚਾਓ ਨਹੀਂ ਸਗੋਂ ਖੁਲ੍ਹ ਕੇ ਆਪਣੀ ਗੱਲ ਕਹਿ ਦਿਓ। ਲੜਕੀਆਂ ਨੂੰ ਕਾਨਵਿਡੈਂਟ ਅਤੇ ਐਕਟਿਵ ਲੜਕੇ ਜ਼ਿਆਦਾ ਪਸੰਦ ਆਉਂਦੇ ਹਨ।
10. ਲੜਕੀ 'ਤੇ ਕਦੇ ਵੀ ਸ਼ੱਕ ਨਾ ਕਰੋ। ਉਸ ਦੇ ਫ੍ਰੈਂਡਸ ਦੇ ਨਾਲ ਵੀ ਪਿਆਰ ਨਾਲ ਪੇਸ਼ ਆਓ। ਉਸ ਨੂੰ ਕਦੇ ਵੀ ਗਲਤ ਨਾ ਠਹਿਰਾਓ।


 


Related News