ਚੈਂਬਰ ਨੇ ਸਾਲ 2018 ਨੂੰ ਜਲ ਸਮਰਥਨ ਦੇ ਰੂਪ ''ਚ ਸਮਰਪਣ ਦਾ ਲਿਆ ਫੈਸਲਾ

06/04/2018 1:44:04 PM

ਲੁਧਿਆਣਾ (ਬਹਿਲ) : ਪੰਜਾਬ 'ਚ ਤੇਜ਼ੀ ਨਾਲ ਪਾਣੀ ਦੇ ਘੱਟ ਰਹੇ ਪੱਧਰ 'ਤੇ ਮੰਥਨ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਇਕ ਸਰਵੇਖਣ ਮੁਤਾਬਕ ਪੰਜਾਬ 'ਚ 94 ਫੀਸਦੀ ਖੇਤਰਫਲ 'ਚ ਗਰਾਊਂਡ ਵਾਟਰ ਲੈਵਲ ਘਟਣ 'ਤੇ ਕੇਂਦਰ ਸਰਕਾਰ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਭਵਿੱਖ 'ਚ ਪੈਦਾ ਹੋਣ ਵਾਲੇ ਗੰਭੀਰ ਜਲ ਸੰਕਟ ਦੇ ਮੱਦੇਨਜ਼ਰ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਉਦੇਸ਼ 'ਚ ਸਾਲ 2018 ਨੂੰ ਜਲ ਸਮਰਥਨ ਸਾਲ ਦੇ ਰੂਪ 'ਚ 'ਚ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ। 
ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਧਰਤੀ 'ਤੇ ਜਲ ਹੀ ਮਨੁੱਖੀ ਜੀਵਨ ਅਤੇ ਹੋਰ ਪ੍ਰਾਣੀਆਂ ਦੇ ਲਈ ਅਨਮੋਲ ਸਰੋਤ ਹੈ। ਧਰਤੀ ਦੀਆਂ ਤਿੰਨ ਚੌਥਾਈ ਸਤਿਹ ਪਾਣੀ ਨਾਲ ਘਿਰੀ ਹੈ ਅਤੇ ਇਸ 'ਚ 97 ਫੀਸਦੀ ਸਮੁੰਦਰਾਂ ਦਾ ਖਾਰਾ ਪਾਣੀ ਹੈ। ਜੋ ਮਨੁੱਖਾਂ ਦੇ ਸੇਵਨ ਦੇ ਲਈ ਉਪਯੁਕਤ ਨਹੀਂ ਹੈ। ਸਿਰਫ 3 ਫੀਸਦੀ ਸਾਫ ਪਾਣੀ ਹੀ ਪੀਣ ਲਈ ਉਪਲੱਬਧ ਹੈ, ਜੋ ਕਿ ਧਰਤੀ ਦੇ 800 ਮੀਟਰ ਅੰਦਰ ਤੱਕ ਮੌਜੂਦ ਹੈ।
ਹੁਣ ਹੌਲੀ-ਹੌਲੀ ਇਸ ਦਾ ਪੱਧਰ ਘਟਣ ਲੱਗਿਆ ਹੈ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਚੈਂਬਰ ਦੀ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ 'ਚ ਕਾਰੋਬਾਰੀਆਂ ਨੇ ਉਦਯੋਗਾਂ 'ਚ ਪਾਣੀ ਦਾ ਇਸਤੇਮਾਲ ਘਟਾ ਕੇ ਪਾਣੀ ਬਚਾ ਕੇ ਮੌਜੂਦਾ ਸਾਲ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਹੈ। ਜਨਰਲ ਸਕੱਤਰ ਪੰਕਜ ਸ਼ਰਮਾ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਸੁਰੱਖਿਅਤ ਕਰਨ ਦੇ ਉਪਾਅ ਬੇਹੱਦ ਜ਼ਰੂਰੀ ਹਨ।
ਮੀਟਿੰਗ ਦੌਰਾਨ ਚੈਂਬਰ ਵੱਲੋਂ ਹਾਈ ਲੈਵਲ ਵਾਤਾਵਰਣ ਸਮਰਥਨ ਕਮੇਟੀ ਦਾ ਗਠਨ ਵੀ ਕੀਤਾ ਗਿਆ। ਸਾਰੇ ਮੈਂਬਰਾਂ ਨੇ ਇਸ ਮੌਕੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਦਾ ਫੈਸਲਾ ਲਿਆ। ਕਮੇਟੀ ਮੈਂਬਰਸ ਨੇ ਨਲਕਿਆਂ ਦਾ ਰਸੋਈ ਘਰ, ਗਾਰਡਨ ਆਦਿ 'ਚ ਇਸਤੇਮਾਲ ਕਰਨ ਦੇ ਸੁਝਾਅ ਦਿੱਤੇ। ਇਸ ਮੌਕੇ ਅਵਤਾਰ ਭੋਗਲ, ਸ਼ਾਮ ਲਾਲ ਗੁਪਤਾ, ਰਾਮ ਲੁਭਾਇਆ, ਹਨੀ ਸੇਠੀ, ਫੁੰਮਣ ਸਿੰਘ, ਜੀ. ਐੱਸ. ਕਾਹਲੋਂ, ਵਿਨੋਦ ਥਾਪਰ, ਚਰਨਜੀਤ ਸਿੰਘ ਆਦਿ ਮੌਜੂਦ ਸਨ।


Related News