ਰਮਜ਼ਾਨ ਸਪੈਸ਼ਲ : ਵੋਡਾਫੋਨ ਨੇ ਪੇਸ਼ ਕੀਤਾ ਇਹ ਧਮਾਕੇਦਾਰ ਪਲਾਨ

05/25/2018 2:14:41 PM

ਜਲੰਧਰ— ਵੋਡਾਫੋਨ ਨੇ ਰਮਜ਼ਾਨ ਤੋਂ Eid ul Zuha ਤਕ ਦਾ ਸਪੈਸ਼ਲ ਰੀਚਾਰਜ ਆਫਰ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 509 ਰੁਪਏ ਹੈ। ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 1.4 ਜੀ.ਬੀ. ਡਾਟਾ ਅਤੇ 90 ਦਿਨਾਂ ਤਕ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਹਾਲਾਂਕਿ ਇਸ ਪਲਾਨ ਨੂੰ ਸਿਰਫ ਕਰਨਾਟਕ ਲਈ ਹੀ ਲਾਂਚ ਕੀਤਾ ਗਿਆ ਹੈ। ਇਹ ਪਲਾਨ 16 ਮਈ 2018 ਤੋਂ ਸ਼ੁਰੂ ਹੋ ਕੇ ਅਗਸਤ 2018 ਤਕ ਚੱਲੇਗਾ। 
16 ਮਈ ਤੋਂ ਰਮਜ਼ਾਨ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ ਜੋ ਕਿ Eid ul Zuha ਤਕ ਚੱਲੇਗਾ। ਇਸ ਦੌਰਾਨ ਕਰਨਾਟਕ ਰਾਜ 'ਚ ਰਹਿ ਰਹੇ ਲੋਕਾਂ ਨੂੰ ਰੋਜ਼ਾਨਾ 1.4 ਜੀ.ਬੀ. ਡਾਟਾ ਅਤੇ ਅਨਲਿਮਟਿਡ ਵੁਆਇਸ ਕਾਲ ਦਾ ਆਪਸ਼ਨ ਮਿਲੇਗਾ। ਕੰਪਨੀ ਨੇ ਇਸ ਤੋਂ ਇਲਾਵਾ ਇਕ ਬਿਆਨ 'ਚ ਕਿਹਾ ਹੈ ਕਿ ਲੋਕ ਇਸ ਦੌਰਾਨ ਵੋਡਾਫੋਨ ਪਲੇਅ ਐਪ ਤੋਂ Makkah and Madinah ਲਾਈਵ ਨੂੰ ਵੀ ਡਾਊਨਲੋਡ ਕਰ ਸਕਦੇ ਹਨ। 
ਕੰਪਨੀ ਨੇ ਇਸ ਪਲਾਨ ਤੋਂ ਇਲਾਵਾ ਦੋ ਹੋਰ ਪਲਾਨ ਲਾਂਚ ਕੀਤੇ ਹਨ। ਕੰਪਨੀ ਨੇ 569 ਰੁਪਏ ਅਤੇ 511 ਰੁਪਏ ਦਾ ਪਲਾਨ ਲਾਂਚ ਕੀਤਾ ਹੈ। 569 ਰੁਪਏ ਦੇ ਪਲਾਨ 'ਚ 3 ਜੀ.ਬੀ. ਡਾਟਾ ਹਰ ਰੋਜ਼ ਅਤੇ ਅਨਲਿਮਟਿਡ ਕਾਲ ਦੀ ਸੁਵਿਧਾ ਮਿਲ ਰਹੀ ਹੈ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਜਦ ਕਿ 511 ਰੁਪਏ ਦੇ ਪਲਾਨ 'ਚ ਹਰ ਰੋਜ਼ 2 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸ ਪਲਾਨ ਦੀ ਮਿਆਦ ਵੀ 84 ਦਿਨਾਂ ਦੀ ਹੈ।


Related News