ਵਿਵੇਕ ਐੱਕਸਪ੍ਰੈੱਸ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

05/15/2018 6:37:40 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਰੇਲਵੇ ਸਟੇਸ਼ਨ ਫਗਵਾੜਾ ਦੇ ਨੇੜੇ ਇਕ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਦੀ ਪਛਾਣ ਅਸ਼ੀਸ਼ ਸੋਂਧੀ ਪੁੱਤਰ ਜਗਦੀਸ਼ ਸੋਂਧੀ ਵਾਸੀ ਸੱਚਰਾ ਮੁਹੱਲਾ ਫਗਵਾੜਾ ਵਜੋਂ ਹੋਈ ਹੈ। 
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗੁਰਭੇਜ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜੰਮੂ ਤੋਂ ਵਾਂਧਰਾ ਜਾ ਰਹੀ ਵਿਵੇਕ ਐੱਕਸਪ੍ਰੈੱਸ ਹੇਠਾਂ ਆ ਗਿਆ। ਉਸ ਦੇ ਕੋਲੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹ ਇਧਰ ਕਿਸੇ ਕੰਮ ਆਇਆ ਸੀ ਅਤੇ ਅਚਾਨਕ ਰੇਲ ਗੱਡੀ ਦੇ ਹੇਠਾਂ ਆ ਗਿਆ। ਇਸ ਸਬੰਧੀ ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ।


Related News