ਥਾਈਲੈਂਡ ''ਚ ਕਈ ਥਾਂਵਾਂ ''ਤੇ ਧਮਾਕੇ, 3 ਜ਼ਖਮੀ
Monday, May 21, 2018 - 01:07 AM (IST)

ਬੈਂਕਾਕ — ਥਾਈਲੈਂਡ ਦੇ 4 ਦੱਖਣੀ ਜ਼ਿਲ੍ਹਿਆਂ 'ਚ ਕਈ ਥਾਵਾਂ 'ਤੇ ਐਤਵਾਰ ਨੂੰ ਬੰਬ ਧਮਾਕੇ ਹੋਏ ਜਿਨ੍ਹਾਂ 'ਚੋਂ ਘਟ ਤੋਂ ਘਟ 3 ਲੋਕ ਜ਼ਖਮੀ ਹੋ ਗਏ। ਫੌਜ ਨੇ ਦੱਸਿਆ ਕਿ 4 ਜ਼ਿਲਿਆਂ ਯਾਲਾ, ਪੱਟਾਨੀ, ਨਰਾਥੀਵਾਤ ਅਤੇ ਸੋਂਗਲਾ ਦੇ ਘਟ ਤੋਂ ਘਟ 14 ਥਾਂਵਾਂ 'ਤੇ ਬੰਬ ਧਮਾਕੇ ਕੀਤੇ ਗਏ।
ਸਥਾਨਕ ਮੌਜੂਦ ਲੋਕਾਂ ਨੇ ਦੱਸਿਆ ਕਿ ਇਥੇ ਲਗਾਤਾਰ 4 ਧਮਾਕੇ ਹੋਏ, ਜਿਨ੍ਹਾਂ 'ਚ 3 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਜ਼ਖਮੀ ਹੋਏ ਲੋਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ।
ਇਹ ਧਮਾਕਾ ਏ. ਟੀ. ਐੱਮ. ਮਸ਼ੀਨ ਅਤੇ ਬੈਂਕ ਦੀਆਂ ਬ੍ਰਾਂਚਾਂ ਕੋਲ ਕੀਤਾ ਗਿਆ। ਅਜੇ ਤੱਕ ਕਿਸੇ ਵੀ ਵਿਅਕਤੀ ਅਤੇ ਸੰਗਠਨ ਨੇ ਧਮਾਕਿਆਂ ਦੀ ਜ਼ਿੰਮੇਵਾਰ ਨਹੀਂ ਲਈ ਹੈ। ਇਕ ਖੇਤਰੀ ਸੁਰੱਖਿਆ ਦੇ ਬੁਲਾਰੇ ਕਰਨਲ ਪ੍ਰਾਮੋਤੇ ਪ੍ਰੋਮ ਇਨ ਨੇ ਦੱਸਿਆ ਕਿ ਇਥੇ ਰਮਜ਼ਾਨ ਦੇ ਮਹੀਨੇ 'ਚ ਹਰ ਸਾਲ ਹਿੰਸਾ ਹੁੰਦੀ ਹੈ। ਜ਼ਿਕਰਯੋਗ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨਾ ਇਸ ਮਹੀਨੇ ਸ਼ੁਰੂ ਹੋਇਆ ਹੈ।