ਇਸ ਵਿਅਕਤੀ ਦੇ ਸ਼ਰੀਰ ''ਚ ਹਨ 5 ਕਿਡਨੀਆਂ, 5 ਤੋਂ 10 ਸਾਲ ''ਚ ਇਕ ਵਾਰ ਹੁੰਦੈ ਆਪਰੇਸ਼ਨ

05/24/2018 8:57:40 PM

ਲੰਡਨ— ਦੁਨੀਆਂ 'ਚ ਹਰ ਇਕ ਵਿਅਕਤੀ ਦੇ ਸ਼ਰੀਰ 'ਚ 2 ਕਿਡਨੀਆਂ ਹੁੰਦੀਆਂ ਹਨ ਪਰ ਲੰਡਨ 'ਚ 2 ਬੱਚਿਆਂ ਦੇ ਪਿਤਾ ਡੇਰੇਨ ਫਾਰਗੂਸਨ ਦੇ ਸ਼ਰੀਰ 'ਚ 2 ਨਹੀਂ ਬਲਕਿ 5 ਕਿਡਨੀਆਂ ਹਨ, ਜਿਨ੍ਹਾਂ ਦਾ ਉਹ ਟਰਾਂਸਪਲਾਂਟ ਕਰਾ ਚੁਕੇ ਹਨ। ਸਾਰੀਆਂ ਕਿਡਨੀਆਂ ਉਨ੍ਹਾਂ ਦੇ ਸਰੀਰ 'ਚ ਪਈਆਂ ਹਨ ਅਤੇ ਉਹ ਇਕ ਸਮੇਂ ਉਸ ਦੇ ਸਰੀਰ 'ਚ ਹੀ ਭੰਗ ਹੋ ਜਾਣਗੀਆਂ। 37 ਸਾਲਾਂ ਦੇ ਡੈਰੇਨ ਫਾਰਗੂਸਨ ਦਾ ਪਹਿਲਾਂ ਕਿਡਨੀ ਟਰਾਂਸਪਲਾਂਟ 5 ਸਾਲ ਦੀ ਉਮਰ 'ਚ ਹੋਇਆ ਸੀ। ਉਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਵਰਤਮਾਨ 'ਚ ਉਸ ਦੇ ਸ਼ਰੀਰ 'ਚ ਕਿੰਨੀਆਂ ਕਿਡਨੀਆਂ ਹਨ ਕਿਉਂਕਿ ਕਿਸੇ ਵੀ ਕਿਡਨੀ ਨੂੰ ਕੱਢਿਆ ਨਹੀਂ ਗਿਆ ਹੈ।
ਉਸ ਨੂੰ ਜਨਮ ਤੋਂ ਹੀ ਕਿਡਨੀ ਬਲਾਕ ਦੀ ਸਮੱਸਿਆ ਸੀ। ਡੇਰੇਨ ਦੇ ਜਨਮ ਦੇ 3 ਹਫਤੇ ਬਾਅਦ ਡਾਕਟਰਾਂ ਨੂੰ ਇਸ ਬਾਰੇ ਪਤਾ ਲੱਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕ੍ਰੋਨਿਕ ਸਟੇਜ਼ ਫਾਈਵ ਰੇਨਲ ਫੇਲਓਰ ਸੀ। ਲੰਡਨ ਦੇ ਗ੍ਰੇਟ ਆਰਮੰਡ ਸਟਰੀਟ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਗਿਆ, ਜਿਥੇ ਉਹ ਡਾ. ਰਾਜਕੁਮਾਰੀ ਡਾਇਨਾ ਨਾਲ ਮਿਲੇ। ਹੁਣ ਹਰ 5 ਤੋਂ 10 ਸਾਲ 'ਚ ਇਕ ਵਾਰ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਇੰਨੀਆਂ ਵੱਡੀਆਂ ਸਿਹਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਉਸ ਦੇ ਬਾਵਜੂਦ ਡੈਰੇਨ ਇਕ ਬਿਹਤਰੀਨ ਜ਼ਿੰਦਗੀ ਜਿਊਣ ਲਈ ਅੱਗੇ ਵਧਿਆ। ਡਾਕਟਰਾਂ ਨੇ ਉਸ ਨੂੰ ਕਿਹਾ ਸੀ ਕਿ ਉਹ ਸ਼ਾਇਦ ਕਦੇ ਵੀ ਪਿਤਾ ਨਹੀਂ ਬਣ ਸਕੇਗਾ ਪਰ ਡੇਰੇਨ ਨੇ ਉਨ੍ਹਾਂ ਦੀ ਗੱਲ ਨੂੰ ਗਲਤ ਸਾਬਤ ਕਰ ਦਿੱਤਾ। 
ਡੇਰੇਨ ਨੇ ਦੱਸਿਆ ਕਿ ਹੁਣ ਉਹ ਜਿਹੜੀ ਜ਼ਿੰਦਗੀ ਜੀਅ ਰਿਹਾ ਹੈ, ਜਿਸ 'ਚ ਉਸ ਨੂੰ ਉਹ ਕੰਮ ਕਰਨ ਦੀ ਆਜ਼ਾਦੀ ਹੈ, ਜੋ ਉਹ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਉਹ ਹੁਣ ਤੰਦਰੁਸਤ ਹੈ ਅਤੇ ਦੁਨੀਆਂ 'ਚ ਘੁੰਮ ਫਿਰ ਰਿਹਾ ਹੈ। ਉਸ ਦੀਆਂ 5 ਕਿਡਨੀਆਂ ਟਰਾਂਸਪਲਾਂਟ ਹੋ ਚੁਕੀਆਂ ਹਨ, ਜੋ ਬ੍ਰਿਟੇਨ 'ਚ ਕਿਸੇ ਵੀ ਕਿਡਨੀ ਟਰਾਂਸਪਲਾਂਟ ਵਾਲੇ ਰੋਗੀਆਂ ਦੇ ਟਰਾਂਸਪਲਾਂਟ ਤੋਂ ਜ਼ਿਆਦਾ ਹਨ।

 


Related News