ਫੇਸਬੁੱਕ ਨੇ ਕੀਤਾ ਅਲਰਟ, ਡਾਟਾ ਲੀਕ ਵਰਗੀਆਂ ਹੋਰ ਵੀ ਘਟਨਾਵਾਂ ਆ ਸਕਦੀਆਂ ਹਨ ਸਾਹਮਣੇ

Friday, Apr 27, 2018 - 06:49 PM (IST)

ਸਾਨ ਫਰਾਂਸਿਸਕੋ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਅਮਰੀਕੀ ਸਕਿਓਰਟੀਜ਼ ਐਂਡ ਐਕਸਚੇਂਜ ਕਮੀਸ਼ਨ ਨੂੰ ਦਿੱਤੀ ਗਈ ਤਿਮਾਹੀ ਰਿਪੋਰਟ 'ਚ ਆਪਣੇ ਨਿਵੇਸ਼ਕਾਂ ਨੂੰ ਅਲਰਟ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਵਿੱਖ 'ਚ ਡਾਟਾ ਲੀਕ ਵਰਗੀਆਂ ਹੋਰ ਵੀ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ। ਹਾਲਾਂਕਿ ਇਸ 'ਚ ਕ੍ਰੈਬਿਜ਼ ਐਨਾਲਿਟੀਕਾ ਦਾ ਨਾਂ ਨਹੀਂ ਲਿਆ ਗਿਆ ਹੈ।


ਫੇਸਬੁੱਕ ਨੇ ਦਿੱਤੀ ਚਿਤਾਵਨੀ
ਰਿਪੋਰਟ 'ਚ ਫੇਸਬੁੱਕ ਨੇ ਕਿਹਾ ਕਿ ਸੇਫਟੀ ਅਤੇ ਕੰਟੈਂਟ ਰਿਵੀਊ ਲਈ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਡਾਟਾ ਦੇ ਗਲਤ ਇਸਤੇਮਾਲ ਨੂੰ ਰੋਕਣ 'ਚ ਆਸਾਨੀ ਹੋਵੇਗੀ। ਫੇਸਬੁੱਕ ਮੁਤਾਬਕ ਮੀਡੀਆ ਅਤੇ ਥਰਡ ਪਾਰਟੀ ਵੱਲੋਂ ਇਸ ਤਰਾਂ ਦੀਆਂ ਘਟਨਾਵਾਂ ਅਤੇ ਸ਼ੱਕੀ ਗਧੀਵਿਧੀਆਂ ਸਾਹਮਣੇ ਆਈਆਂ ਹਨ। ਫੇਸਬੁੱਕ ਦੇ ਨਿਵੇਸ਼ਕਾਂ ਨੂੰ ਚਿਤਾਇਆ ਹੈ ਕਿ ਇਸ ਤਰ੍ਹਾਂ ਦੋ ਹੋਰ ਵੀ ਮਾਮਲੇ ਹੋ ਸਕਦੇ ਹਨ। ਕੰਪਨੀ ਦੀ ਪਾਲਿਸੀ ਵਿਰੁੱਧ ਡਾਟਾ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ।


ਕੰਪਨੀ ਨੇ ਕਿਹਾ ਕਿ ਅਣਜਾਣ ਵਿਗਿਆਪਨ ਅਤੇ ਗਲਤ ਸੂਚਨਾਵਾਂ ਫੈਲਾਉਣ ਲਈ ਡਾਟਾ ਦਾ ਗਲਤ ਇਸਤੇਮਾਲ ਹੋ ਸਕਦਾ ਹੈ। ਅਜਿਹਾ ਹੋਣ 'ਤੇ ਸਾਡੇ ਯੂਜ਼ਰਸ ਦਾ ਭਰੋਸ ਘੱਟ ਹੋ ਸਕਦਾ ਹੈ ਬ੍ਰਾਂਡ ਇਮੇਜ ਘੱਟ ਸਕਦੀ ਹੈ ਅਤੇ ਬਿਜਨੈੱਸ 'ਤੇ ਵੀ ਅਸਰ ਪੈ ਸਕਦਾ ਹੈ। ਕੰਪਨੀ ਦਾ ਇਥੇ ਤਕ ਕਹਿਣਾ ਹੈ ਕਿ ਗਲਤ ਇਸਤੇਮਾਲ ਵਰਗੇ ਮਾਮਲਿਆਂ 'ਚ ਸਾਡੀ ਕਾਨੂੰਨੀ ਮੁਸ਼ਕਲਾਂ ਵਧ ਸਕਦੀਆਂ ਹਨ ਅਤੇ ਪੇਨਾਲਟੀ ਕਾਰਨ ਆਰਥਿਕ ਨੁਕਸਾਨ ਹੋਣ ਅਤੇ ਸਮਾਂ ਖਰਚ ਹੋਣ ਦੀ ਵੀ ਡਰ ਹੈ।


ਜ਼ੁਕਰਬਰਗ ਖੁਦ ਹੋਏ ਡਾਟਾ ਮਿਸਯੂਜ਼ ਦੇ ਸ਼ਿਕਾਰ
ਅਮਰੀਕੀ ਸੰਸਦ 'ਚ ਪੇਸ਼ੀ ਵੇਲੇ ਫੇਸਬੁੱਕ ਦੇ ਫਾਓਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਉਹ ਖੁਦ ਵੀ ਡਾਟਾ ਮਿਸਯੂਜ਼ ਦੇ ਸ਼ਿਕਾਰ ਹੋਏ ਹਨ। ਜਿਨ੍ਹਾਂ ਯੂਜ਼ਰਸ ਦੇ ਡਾਟਾ ਗਲਤ ਤਰੀਕੇ ਨਾਲ ਬ੍ਰਿਟਿਸ਼ ਪਾਲਿਟਿਕਲ ਕੰਸਲਟੈਂਸੀ ਫਰਮ ਨਾਲ ਸ਼ੇਅਰ ਕੀਤੇ ਗਏ ਉਨ੍ਹਾਂ 'ਚ ਖੁਦ ਉਨ੍ਹਾਂ ਦੀਆਂ ਜਾਣਕਾਰੀਆਂ ਵੀ ਸ਼ਾਮਲ ਸਨ।


10,000 ਕਰਮਚਾਰੀ ਜੋੜਨ ਦੀ ਯੋਜਨਾ
ਸੇਫਟੀ ਫੀਚਰਸ ਨੂੰ ਵਧਾਉਣ ਲਈ ਕੰਪਨੀ 10,000 ਨਵੇਂ ਕਰਮਚਾਰੀ ਭਰਤੀ ਕਰੇਗੀ। ਦੁਨੀਆ ਦੇ ਹਰ ਹਿੱਸੇ 'ਚ ਨਵੀਂ ਭਰਤੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ 'ਚ ਕੰਟੈਂਟ ਮਾਡਰੇਟਰ ਵੀ ਸ਼ਾਮਲ ਹੋਣਗੇ।


Related News