ਪੰਜਾਬ ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਨਾਂ ਫ਼ਾਈਨਲ! ਅੱਜ ਆ ਸਕਦੀ ਹੈ List
Monday, Oct 21, 2024 - 12:17 PM (IST)
ਲੁਧਿਆਣਾ (ਰਿੰਕੂ)- ਪੰਜਾਬ ਦੀਆਂ 4 ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਚ 13 ਨਵੰਬਰ ਨੂੰ ਹੋਣ ਜਾ ਰਹੀਆਂ ਉਪ-ਚੋਣਾਂ ਜਿਥੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸੂਬੇ ’ਚ ਮੌਜੂਦਾ ਸਥਿਤੀ ਨੂੰ ਤੈਅ ਕਰਨਗੀਆਂ, ਉਥੇ ਇਨ੍ਹਾਂ ਚੋਣਾਂ ਨੂੰ ਕਾਂਗਰਸ ਪਾਰਟੀ ਲਈ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ‘ਆਪ’ ਵੱਲੋਂ ਇਨ੍ਹਾਂ 4 ਹਲਕਿਆਂ ’ਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਲੀਡਰਸ਼ਿਪ ਇਨ੍ਹਾਂ ਸੀਟਾਂ ’ਤੇ ਮਜ਼ਬੂਤੀ ਨਾਲ ਟੱਕਰ ਦੇਣ ਵਾਲੇ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਲਗਾਤਾਰ ਬੈਠਕਾਂ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification
ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਗਿੱਦੜਬਾਹਾ ਤੋਂ ਟਿਕਟ ਦਿਵਾਉਣ ’ਚ ਸਫਲ ਸਾਬਿਤ ਹੋਣਗੇ। ਬਾਕੀ 3 ਹਲਕਿਆਂ ’ਚ ਵੀ ਪਾਰਟੀ ਵੱਲੋਂ ਲਗਭਗ ਨਾਂ ਫਾਈਨਲ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਬਾਰੇ ਐਲਾਨ ਸ਼ਾਇਦ 21 ਅਕਤੂਬਰ ਨੂੰ ਹੋ ਸਕਦਾ ਹੈ। ਜਲੰਧਰ ਦੇ ਹਲਕਾ ਵੈਸਟ ’ਚ ਹੋਈ ਉਪ ਚੋਣ ’ਚ ਮਹਿੰਦਰ ਭਗਤ ਜਿੱਤ ਹਾਸਲ ਕਰ ਕੇ ‘ਆਪ’ ਸਰਕਾਰ ਦੀ ਸਾਖ ਬਚਾਉਣ ’ਚ ਕਾਮਯਾਬ ਰਹੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਇੱਜ਼ਤ ਦਾ ਸਵਾਲ ਮੰਨ ਕੇ ਖੁਦ ਜਲੰਧਰ ’ਚ ਮੋਰਚਾ ਸੰਭਾਲ ਰੱਖਿਆ ਸੀ ਪਰ ਹੁਣ ਹੋਣ ਜਾ ਰਹੀਆਂ ਉਪ ਚੋਣਾਂ ਨੂੰ ਲੈ ਕੇ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਇਨ੍ਹਾਂ 4 ਵਿਧਾਨ ਸਭਾ ਹਲਕਿਆਂ ’ਤੇ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟਲ਼ ਸਕਦੀਆਂ ਨੇ ਜ਼ਿਮਨੀ ਚੋਣਾਂ! ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ
ਕਾਂਗਰਸ ਤੋਂ ਇਲਾਵਾ ਅਕਾਲੀ ਦਲ ਅਤੇ ਭਾਜਪਾ ਨੇ ਵੀ ਆਪਣੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਲਈ ਲੱਕ ਬੰਨ੍ਹ ਲਿਆ ਹੈ। ਬਾਕੀ ਇਨ੍ਹਾਂ ਚੋਣਾਂ ’ਚ ਆਉਣ ਵਾਲੇ ਨਤੀਜੇ ਹੀ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਾਫ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8