ਤਰਨਾਹ ਦਰਿਆ ਰਾਹੀਂ ਪਾਕਿ ਵੱਲੋਂ ਸ਼ੱਕੀ ਹਾਲਾਤ 'ਚ ਭਾਰਤ ਦਾਖ਼ਲ ਹੋਈ ਕਿਸ਼ਤੀ, ਸੁਰੱਖਿਆ ਏਜੰਸੀਆਂ ਅਲਰਟ
Monday, Oct 21, 2024 - 01:28 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਅੱਜ ਬਮਿਆਲ ਸੈਕਟਰ ਦੇ ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਰੇਖਾ 'ਤੇ ਸਥਿਤ ਪਿੰਡ ਤਰਨਾਹ ਦਰਿਆ 'ਚੋਂ ਪਾਕਿਸਤਾਨ ਵੱਲੋਂ ਸ਼ੱਕੀ ਹਾਲਾਤ 'ਚ ਇੱਕ ਕਿਸ਼ਤੀ ਦੇ ਭਾਰਤ 'ਚ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੇ ਚਲਦੇ ਮੌਕੇ 'ਤੇ ਤਾਇਨਾਤ ਬੀ. ਐੱਸ. ਐੱਫ. ਬਟਾਲੀਅਨ 121 ਦੇ ਅਧਿਕਾਰੀਆਂ ਵੱਲੋਂ ਤੁਰੰਤ ਪੁਲਸ ਸਟੇਸ਼ਨ ਬਮਿਆਲ ਵਿਖੇ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਬਮਿਆਲ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਹੋ ਰਿਹਾ ਠੱਪ, ਜਾਣੋ ਕੀ ਹੋ ਸਕਦੀ ਵਜ੍ਹਾ
ਦਰਅਸਲ ਇਹ ਮਾਮਲਾ ਸੈਕਟਰ ਬਮਿਆਲ ਦਾ ਹੈ । ਜਿੱਥੇ ਕਿ ਭਾਰਤ ਪਾਕਿਸਤਾਨ ਦੀ ਜ਼ੀਰੋ ਰੇਖਾ 'ਤੇ ਪਿੰਡ ਸਕੋਲ ਅਤੇ ਢੀਂਡਾ ਦੇ ਵਿਚਕਾਰ ਇਕ ਤਰਨਾਹ ਦਰਿਆ ਵੱਗਦਾ ਹੈ। ਜੋ ਕਿ ਪਾਕਿਸਤਾਨ ਵੱਲੋਂ ਭਾਰਤ ਵਿੱਚ ਪ੍ਰਵੇਸ਼ ਕਰਦਾ ਹੈ। ਜਿੱਥੇ ਬੀਤੀ ਰਾਤ 8 ਵਜੇ ਦੇ ਕਰੀਬ ਅਚਾਨਕ ਇੱਕ ਕਿਸ਼ਤੀ ਪਾਕਿਸਤਾਨ ਵੱਲੋਂ ਭਾਰਤ ਵਿੱਚ ਪ੍ਰਵੇਸ਼ ਕਰਦੀ ਦਿਖਾਈ ਦਿੱਤੀ ਜਿਸ ਨੂੰ ਬੀ. ਐੱਸ. ਐੱਫ਼. ਬਟਾਲੀਅਨ 121 ਦੇ ਜਵਾਨਾਂ ਵੱਲੋਂ ਤੁਰੰਤ ਕਬਜ਼ੇ 'ਚ ਲੈ ਲਿਆ ਅਤੇ ਆਪਣੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਦਰਅਸਲ ਇਹ ਮਾਮਲਾ ਸੀਮਾ ਸੁਰਖਿਆ ਬਲ ਦੇ ਬੀ. ਓ. ਪੀ. ਪੋਸਟ ਢੀਂਡਾ ਦੇ ਅਧੀਨ ਆਉਂਦਾ ਹੈ। ਜਿਸਦੇ ਚਲਦੇ ਉਥੋਂ ਦੇ ਅਧਿਕਾਰੀਆਂ ਵੱਲੋਂ ਤੁਰੰਤ ਪੰਜਾਬ ਪੁਲਸ ਨੂੰ ਸੁਚਿਤ ਕੀਤਾ ਗਿਆ ਅਤੇ ਬਮਿਆਲ ਤਾਇਨਾਤ ਏ .ਐੱਸ. ਆਈ ਵਿਜੇ ਕੁਮਾਰ ਆਪਣੀ ਟੀਮ ਤਹਿਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਕਿਸ਼ਤੀ ਬਰਾਮਦ ਹੋਈ ਹੈ, ਪਹਿਲਾਂ ਵੀ ਕਈ ਵਾਰ ਪਾਕਿਸਤਾਨ ਵੱਲੋਂ ਭਾਰਤ ਵਿੱਚ ਇਵੇਂ ਦੀਆਂ ਕਿਸ਼ਤੀਆਂ ਆਉਣ ਦਾ ਸਮਾਚਾਰ ਮਿਲਿਆ ਹੈ । ਇਸ ਸਬੰਧੀ ਬਣਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8