ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ ’ਚੋਂ ਗੈਸ ਲੀਕ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

Monday, Oct 21, 2024 - 10:49 AM (IST)

ਜਲੰਧਰ (ਰਮਨ)- ਜਲੰਧਰ ਵਿਖੇ ਥਾਣਾ ਨੰ. 3 ਦੀ ਪੁਲਸ ਨੇ ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ ’ਚ ਗੈਸ ਲੀਕ ਹੋਣ ਵਾਲੇ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਜੈਨ ਆਈਸ ਫੈਕਟਰੀ ਦੇ ਮਾਲਕ ਨਿੰਨੀ ਕੁਮਾਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਹੁਕਮਾਂ ’ਤੇ ਜੈਨ ਆਈਸ ਫੈਕਟਰੀ ਦੇ ਮਾਲਕ ਨਿੰਨੀ ਕੁਮਾਰ ਜੈਨ ਵਾਸੀ ਜਲੰਧਰ ਛਾਉਣੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਫੈਕਟਰੀ ਲਾਉਣ ਦੀ ਮਨਜ਼ੂਰੀ ਦੇਣ ਮੌਕੇ ਨਗਰ ਨਿਗਮ ਜਲੰਧਰ ਦੇ ਤਤਕਾਲੀ ਅਧਿਕਾਰੀਆਂ ਅਤੇ ਕਰਮਚਾਰੀਆਂ, ਫੈਕਟਰੀ ਵਿਭਾਗ ਪੰਜਾਬ ਦੇ ਤਤਕਾਲੀ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ, ਉਦਯੋਗਿਕ ਵਿਭਾਗ ਪੰਜਾਬ ਦੇ ਤਤਕਾਲੀ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ, ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ 'ਤੇ ਫਲਾਈਟ 'ਚ ਬੰਬ ਹੋਣ ਦੀ ਖ਼ਬਰ

PunjabKesari

ਪੁਲਸ ਨੇ ਨਿੰਨੀ ਤੋਂ ਇਲਾਵਾ ਕਿਸੇ ਹੋਰ ਮੁਲਜ਼ਮ ਨੂੰ ਨਾਮਜ਼ਦ ਨਹੀਂ ਕੀਤਾ। ਪੁਲਸ ਨੇ ਥਾਣਾ 3 ਦੀ ਏ. ਐੱਸ. ਆਈ. ਸੁਮਨ ਬਾਲਾ ਦੇ ਬਿਆਨਾਂ ’ਤੇ ਨਿੰਨੀ ਅਤੇ ਹੋਰ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੁਮਨ ਬਾਲਾ ਨੇ ਆਪਣੇ ਬਿਆਨਾਂ ਵਿਚ ਕਿਹਾ ਸੀ ਕਿ ਜੈਨ ਆਈਸ ਫੈਕਟਰੀ (ਨੇੜੇ ਸੰਤ ਸਿਨੇਮਾ) ਵਿਚ ਗੈਸ ਲੀਕ ਹੋਣ ਕਾਰਨ ਮੁਹੱਲਾ ਉਪਕਾਰ ਨਗਰ ਦੇ ਰਹਿਣ ਵਾਲੇ ਸ਼ੀਤਲ ਸਿੰਘ ਦੀ ਮੌਤ ਹੋ ਗਈ ਸੀ।

ਉਨ੍ਹਾਂ ਨੇ ਫੈਕਟਰੀ ਲਾਉਣ ਸਮੇਂ ਮਨਜ਼ੂਰੀ ਦੇਣ ਵਾਲੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਗੱਲ ਕਹੀ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਸੀ ਕਿ ਮਾਲਕ ਨਿੰਨੀ ਨੇ ਆਈਸ ਫੈਕਟਰੀ ਲਾਈ ਸੀ ਪਰ ਇਸ ਦੀ ਇਜਾਜ਼ਤ ਦੇਣਾ ਵੀ ਇਕ ਸਾਜ਼ਿਸ਼ ਸੀ। ਜੇਕਰ ਪ੍ਰਵਾਨਗੀ ਦੇਣ ਤੋਂ ਪਹਿਲਾਂ ਵੇਖਿਆ ਹੁੰਦਾ ਕਿ ਇਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ ਤਾਂ ਇਹ ਹਾਦਸਾ ਨਾ ਵਾਪਰਦਾ। ਇਸ ਦੀ ਸਾਂਭ-ਸੰਭਾਲ ਵੀ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਸੀ, ਜਿਸ ਕਾਰਨ ਇਸ ਸਾਜ਼ਿਸ਼ ਵਿਚ ਮੁੱਖ ਮੁਲਜ਼ਮ ਅਤੇ ਹੋਰ ਲੋਕ ਵੀ ਇਸ ਸਾਜ਼ਿਸ਼ ਵਿਚ ਸ਼ਾਮਲ ਪਾਏ ਗਏ।

ਇਹ ਵੀ ਪੜ੍ਹੋ- ਜ਼ਮੀਨ ਵੇਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਤੇਵਰ, ਸਹੁਰਿਆਂ ਨੂੰ ਲੱਗਾ ਪਤਾ ਤਾਂ ਨੌਜਵਾਨ ਨੇ ਕੀਤਾ...
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News